ਸੈਂਕੜਾ ਸਾਲ ਤੋਂ ਸ੍ਰੀ ਸ਼ਾਲੀ ਗ੍ਰਾਮ ਰੂਪ ਵਿੱਚ ਬਿਰਾਜਮਾਨ ਸ਼੍ਰੀ ਰਾਮ ਭਗਵਾਨ ਦੇ ਇਤਿਹਾਸਿਕ ਮੰਦਰ ਦੇ ਖੰਡਰ ਹੋ ਰਹੇ ਹਾਲਾਤ

ਪਟਿਆਲਾ ਪ੍ਰਸ਼ਾਸ਼ਨ ਤੋਂ ਹਾਰੇ ਸਨਾਤਨੀਆਂ ਨੇ ਖ਼ੁਦ ਚੁੱਕਿਆ ਇਤਿਹਾਸਕ ਮੰਦਿਰ ਬਚਾਉਣ ਦੀ ਬੀੜਾ

ਸੈਂਕੜਾ ਸਾਲ ਤੋਂ ਸ੍ਰੀ ਸ਼ਾਲੀ ਗ੍ਰਾਮ ਰੂਪ ਵਿੱਚ ਬਿਰਾਜਮਾਨ ਸ਼੍ਰੀ ਰਾਮ ਭਗਵਾਨ ਦੇ ਇਤਿਹਾਸਿਕ ਮੰਦਰ ਦੇ ਖੰਡਰ ਹੋ ਰਹੇ ਹਾਲਾਤ

ਸੈਂਕੜਾ ਸਾਲ ਤੋਂ ਸ੍ਰੀ ਸ਼ਾਲੀ ਗ੍ਰਾਮ ਰੂਪ ਵਿੱਚ ਬਿਰਾਜਮਾਨ ਸ਼੍ਰੀ ਰਾਮ ਭਗਵਾਨ ਦੇ ਇਤਿਹਾਸਿਕ ਮੰਦਰ ਦੇ ਖੰਡਰ ਹੋ ਰਹੇ ਹਾਲਾਤ
ਸੈਂਕੜਾ ਸਾਲ ਤੋਂ ਸ੍ਰੀ ਸ਼ਾਲੀ ਗ੍ਰਾਮ ਰੂਪ ਵਿੱਚ ਬਿਰਾਜਮਾਨ ਸ਼੍ਰੀ ਰਾਮ ਭਗਵਾਨ ਦੇ ਇਤਿਹਾਸਿਕ ਮੰਦਰ ਦੇ ਖੰਡਰ ਹੋ ਰਹੇ ਹਾਲਾਤ

ਪਟਿਆਲਾ 27 ਸਤੰਬਰ , ਸਵੀਤਾ ਸ਼ਰਮਾ

ਪਟਿਆਲਾ ਸ਼ਹਿਰ ਦੇ ਸਨੌਰੀ ਅੱਡਾ ਖਾਕ ਡੇਰਾ ਵਿੱਚ ਸਥਿਤ ਪ੍ਰਾਚੀਨ ਸ੍ਰੀ ਰਾਮ ਮੰਦਿਰ ਸ੍ਰੀ ਹਨੁਮਾਨ ਮੰਦਰ ਜੋ ਅੱਜ ਇੱਕ ਖੰਡਰ ਨੁਮਾ ਇਮਾਰਤ ਵਿੱਚ ਤਬਦੀਲ ਹੋ ਰਿਹਾ ਹੈ ਨੂੰ ਬਚਾਉਣ ਲਈ ਪਿਛਲੇ ਕੁਝ ਸਾਲਾਂ ਤੋਂ ਵੰਦੇ ਮਾਤਰਮ ਦਲ ਅਤੇ ਪਟਿਆਲਾ ਦੇ ਬਹੁਤ ਸਾਰੇ ਸਨਾਤਨੀ ਜਿੱਥੇ ਪ੍ਰਸ਼ਾਸਨ ਨੂੰ ਗੁਹਾਰ ਲਗਾ ਰਹੇ ਹਨ। ਉਥੇ ਹੀ ਆਪਣੇ ਵੱਲੋਂ ਇਸ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਦੱਸ ਦਈਏ ਕਿ ਇਸ ਪ੍ਰਾਚੀਨ ਮੰਦਰ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਜੋ ਪ੍ਰਤਿਮਾ ਹੈ ਉਹ ਸ੍ਰੀ ਅਯੋਧਿਆ ਨਗਰੀ ਦੇ ਰਾਮ ਲਲਾ ਵਾਂਗੂੰ ਸ਼ਾਲੀ ਗ੍ਰਾਮ ਸ਼ੀਲਾ ਤੋਂ ਬਣੀ ਹੈ। ਜੋ ਕਿ ਆਪਣੇ ਆਪ ਵਿੱਚ ਦੂਸਰਾ ਮੰਦਰ ਕਿਹਾ ਜਾ ਸਕਦਾ ਹੈ। ਭਗਵਾਨ ਸ੍ਰੀ ਹਨੂਮਾਨ ਜੀ ਦੀ ਪੰਜ ਛੇ ਫੁੱਟ ਉੱਚੀ ਮੂਰਤੀ ਦੀ ਆਪਣੇ ਆਪ ਵਿੱਚ ਵਿਲੱਖਣਤਾ ਹੈ । ਇਨਾ ਪ੍ਰਾਚੀਨ ਅਤੇ ਇਤਿਹਾਸਿਕ ਅਸਥਾਨ ਅੱਜ ਪਟਿਆਲਾ ਪ੍ਰਸ਼ਾਸਨ ਖਾਸ ਤੌਰ ਤੇ ਧਰਮ ਅਰਥ ਸ਼ਾਖਾ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਬਾਬਤ ਵੰਦੇ ਮਾਤਰਮ ਦਲ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਇੱਕ ਧਾਰਮਿਕ ਇਕਾਈ ਦਾ ਗਠਨ ਕੀਤਾ ਹੈ ਜੋ ਕਿ ਸਨਾਤਨ ਸੇਵਾ ਵੈਲਫੇਅਰ ਕਮੇਟੀ ਦੇ ਨਾਂ ਹੇਠ ਕੰਮ ਕਰੇਗੀ। ਜਿਸ ਦਾ ਉਦੇਸ਼ ਸਨਾਤਨ ਧਰਮ ਦੀ ਸੇਵਾ ਅਤੇ ਇਤਿਹਾਸਿਕ ਅਤੇ ਪ੍ਰਾਚੀਨ ਮੰਦਰਾਂ ਦੀ ਸੇਵਾ ਕਰਨਾ ਹੋਵੇਗਾ। ਇਸ ਦੇ ਤਹਿਤ ਅੱਜ ਪਟਿਆਲਾ ਸ਼ਹਿਰ ਅਤੇ ਸਨੌਰ ਦੀਆਂ ਬਹੁਤ ਸਾਰੀ ਧਾਰਮਿਕ, ਸਮਾਜਿਕ ਜਥੇਬੰਦੀਆਂ ਨੂੰ ਸੰਦੇਸ਼ ਪਹੁੰਚਾਇਆ ਗਿਆ ਸੀ ਜਿਸ ਵਿੱਚੋਂ 30 ਦੇ ਲਗਭਗ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆ ਕੇ ਹਾਜ਼ਰੀ ਲਗਾਈ। ਉੱਥੇ ਹੀ ਉਹਨਾਂ ਇਸ ਗੱਲ ਦਾ ਪੁਰਜੋਰ ਸਮਰਥਨ ਕੀਤਾ ਕਿ ਜੇਕਰ ਪਟਿਆਲਾ ਪ੍ਰਸ਼ਾਸਨ ਪਹਿਲੇ ਨਰਾਤੇ ਤੋਂ ਪਹਿਲਾਂ 11 ਅਕਤੂਬਰ 2026 ਤੋਂ ਪਹਿਲਾਂ ਲਿਖਤ ਵਿੱਚ ਮੰਦਰ ਦੀ ਉਸਾਰੀ ਦੀ ਆਗਿਆ ਨਹੀਂ ਦਿੰਦਾ ਤਾਂ ਸਮਸਤ ਸਨਾਤਨੀ ਇਕੱਠੇ ਹੋ ਇਸ ਮੰਦਰ ਦਾ ਨਿਰਮਾਣ ਸ਼ੁਰੂ ਕਰ ਦੇਣਗੇ । ਉਥੇ ਹੀ ਸ਼ਰਮਾ ਨੇ ਕਿਹਾ ਲਗਭਗ ਡੇਢ ਸਾਲ ਤੋਂ ਜਿਆਦਾ ਸਮਾਂ ਹੋ ਚੁੱਕਿਆ ਹੈ ਸਾਡੀ ਪਟਿਆਲਾ ਪ੍ਰਸ਼ਾਸਨ ਨਾਲ ਚਿੱਠੀ ਪੱਤਰੀ ਰਾਹੀਂ ਗੱਲ ਕੀਤੀ ਜਾ ਰਹੀ ਹੈ ਪਰ ਉਹਨਾਂ ਦਾ ਲਾਰਿਆਂ ਦਾ ਰਵਈਆ ਜਿੱਥੇ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਉਥੇ ਹੀ ਮੰਦਰ ਦੇ ਹਾਲਾਤ ਦੇਖ ਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਅਸੀਂ ਧਰਮ ਅਰਥ ਸ਼ਾਖਾ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਹ ਵੀ ਲਿਖ ਕੇ ਦੇ ਚੁੱਕੇ ਹਾਂ ਕਿ ਇਸ ਮੰਦਰ ਨਿਰਮਾਣ ਜਾਂ ਦੇਖਭਾਲ ਤੇ ਇੱਕ ਰੁਪਈਆ ਵੀ ਪ੍ਰਸ਼ਾਸਨ ਤੋਂ ਨਹੀਂ ਮੰਗਿਆ ਜਾਵੇਗਾ। ਇਸ ਦੇ ਬਾਵਜੂਦ ਵੀ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ। ਪਰ ਅੱਜ ਤੱਕ ਵੀ ਪ੍ਰਸ਼ਾਸਨ ਵੱਲੋਂ ਆਗਿਆ ਨਹੀਂ ਦਿੱਤੀ ਗਈ। ਅੱਜ ਮੰਦਰ ਦੇ ਹਾਲਾਤ ਦੇਖ ਕੇ ਸਨਾਤਨੀਆਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ ਅਤੇ ਹਮੇਸ਼ਾ ਖਦਸਾ ਬਣਿਆ ਰਹਿੰਦਾ ਹੈ ਕਿ ਇਹ ਤਰੇੜਾਂ ਖਾਧੀ ਟੁੱਟੀਆਂ ਛੱਤਾਂ ਵਾਲੀ ਇਮਾਰਤ ਕਿਸੇ ਵਕਤ ਵੀ ਢੈਅ ਢੇਰੀ ਨਾ ਹੋ ਜਾਵੇ ਅਤੇ ਪ੍ਰਾਚੀਨ ਅਤੇ ਇਤਿਹਾਸਿਕ ਸਰੂਪ ਖੰਡਤ ਨਾ ਹੋ ਜਾਣ । ਉਹਨਾਂ ਅੱਕ ਕੇ ਇਹ ਫੈਸਲਾ ਲਿੱਤਾ ਹੈ ਮੌਕੇ ਤੇ ਪਹੁੰਚੀਆਂ ਜਥੇਬੰਦੀਆਂ ਨੇ ਤਨ ਮਨ ਧਨ ਨਾਲ ਪੂਰਨ ਸਹਿਯੋਗ ਦਾ ਭਰੋਸਾ ਦਵਾਇਆ ਹੈ। ਜਿਸ ਤੋਂ ਬਾਅਦ ਭਗਵਾਨ ਸ੍ਰੀ ਰਾਮ ਬਜਰੰਗ ਬਲੀ ਜੀ ਦੇ ਜੈਕਾਰਿਆਂ ਨਾਲ ਪੂਰਾ ਸਨੌਰੀ ਅੱਡਾ ਗੂੰਜ ਉੱਠਿਆ ਅਤੇ ਜੋਰਦਾਰ ਹੁੰਗਾਰਾ ਮਿਲਣ ਤੇ ਕਮੇਟੀ ਨੇ ਇਹ ਫੈਸਲਾ ਲਿਆ ਕਿ ਆਣ ਵਾਲੇ ਪਹਿਲੇ ਨਰਾਤੇ ਤੇ ਮੰਦਰ ਦੇ ਨਿਰਮਾਣ ਦਾ ਕਾਰਜ ਸ਼ੁਰੂ ਕੀਤਾ ਜਾਵੇਗਾ। ਉੱਥੇ ਹੀ ਪਟਿਆਲਾ ਨਿਵਾਸੀਆਂ ਅਤੇ ਰਾਮ ਭਗਤਾਂ ਨੂੰ ਬੇਨਤੀ ਕੀਤੀ ਕਿ ਇਸ ਕਾਰਜ ਵਿੱਚ ਸਾਨੂੰ ਤੁਹਾਡੇ ਹਰ ਕਿਸਮ ਦੇ ਸਹਿਯੋਗ ਦੀ ਜਰੂਰਤ ਹੈ ਵੱਧ ਚੜ ਕੇ ਸਨਾਤਨੀ ਸਹਿਯੋਗ ਕਰਨ ਅਤੇ ਜਲਦ ਹੀ ਇਹ ਮੰਦਰ ਆਪਣੀ ਖੂਬਸੂਰਤ ਦਿੱਖ ਦੇ ਵਿੱਚ ਸਾਹਮਣੇ ਆਵੇਗਾ ਤੇ ਭਗਤਾਂ ਨੂੰ ਭਗਵਾਨ ਆਪਣੇ ਅਸ਼ੀਰਵਾਦ ਨਾਲ ਨਿਹਾਲ ਕਰਨਗੇ । ਇਸ ਸਮੇਂ ਜਿੱਥੇ ਪਟਿਆਲਾ ਅਤੇ ਸਨੌਰ ਦੀਆਂ ਵੱਖ ਵੱਖ ਜਥੇਬੰਦੀਆਂ ਮੌਜੂਦ ਰਹੀਆਂ ਉੱਥੇ ਹੀ ਕਮੇਟੀ ਦੇ ਮੈਂਬਰ ਮੀਤ ਪ੍ਰਧਾਨ ਚੰਦਰ ਦੀਪ ਧੀਮਾਨ, ਜਨਰਲ ਸਕੱਤਰ ਰਵਿੰਦਰ ਬੰਸਲ, ਖਜਾਨਚੀ ਵਰੁਣ ਕੌਸ਼ਲ, ਐਡਵਾਈਜ਼ਰ ਭਰਤ ਦੀਪ ਠਾਕੁਰ, ਸੰਜੇ ਗੋਇਲ, ਧੀਰਜ ਗੋਇਲ, ਸੁਰੇਸ਼ ਕੁਮਾਰ, ਅਸ਼ਵਨੀ ਸ਼ਰਮਾ, ਅਸ਼ੋਕ ਸਿੰਗਲਾ, ਦਵਿੰਦਰ ਸੈਣੀ, ਸੁਰਿੰਦਰ ਕੁਮਾਰ, ਵਰਿੰਦਰ ਸ਼ਰਮਾ , ਵਰਿੰਦਰ ਗੋਲਡੀ, ਮੁਕੇਸ਼, ਲੱਕੀ ਅਤੇ ਸੈਂਕੜੇ ਹੋਰ ਸਮਰਥਕ ਮੌਜੂਦ ਰਹੇ ।

Related Post