ਚੇਅਰਮੈਨ ਹਡਾਣਾ ਕਰੱਪਸ਼ਨ ਖਿਲਾਫ ਐਕਸ਼ਨ ਮੋਡ ਵਿੱਚ
ਚੈਕਿੰਗ ਦੌਰਾਨ ਦੋ ਮੁਲਾਜ਼ਮ ਕੀਤੇ ਸਸਪੈਂਡ, ਚਾਰ ਮੁਲਾਜ਼ਮਾਂ ਦੀ ਜਵਾਬਤਲਬੀ ਦੇ ਕੀਤੇ ਹੁਕਮ
ਪਟਿਆਲਾ 1 ਮਾਰਚ ( ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਸਦਕੇ ਪੀ ਆਰ ਟੀ ਸੀ ਵਲੋ ਵੀ ਕਰੱਪਸ਼ਨ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ। ਇਸੇ ਸੰਬੰਧ ਵਿੱਚ ਚੇਅਰਮੈਨ ਪੀ ਆਰ ਟੀ ਸੀ ਅਤੇ ਆਪ ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਮਹਿਕਮੇਂ ਦੀ ਚੈਕਿੰਗ ਟੀਮ ਨਾਲ ਅਕਸਰ ਪੰਜਾਬ ਦੇ ਵੱਖ ਵੱਖ ਡਿਪੂਆਂ ਦੀ ਲਗਾਤਾਰ ਖ਼ੁਦ ਚੈਕਿੰਗ ਕਰ ਰਹੇ ਹਨ। ਹਡਾਣਾ ਨੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ਤੇ ਦੱਸਿਆ ਕਿ ਚੈਕਿੰਗ ਦੌਰਾਨ ਦੋਸ਼ੀ ਪਾਏ ਜਾਣ ਤੇ ਲੁਧਿਆਣਾ ਡਿੱਪੂ ਦੇ ਦੋ ਮੁਲਾਜਮਾਂ ਨੂੰ ਸਸਪੈਂਡ ਅਤੇ ਚਾਰ ਮੁਲਾਜ਼ਮਾਂ ਨੂੰ ਜਵਾਬ ਤਲਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਮੁਲਾਜਮਾਂ ਨੂੰ ਲਗਾਤਾਰ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਫੇਰ ਵੀ ਜੇਕਰ ਕੋਈ ਮੁਲਾਜ਼ਮ ਕਰੱਪਸ਼ਨ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
ਗੱਲਬਾਤ ਦੌਰਾਨ ਚੇਅਰਮੈਨ ਹਡਾਣਾ ਨੇ ਦੱਸਿਆ ਕਿ ਮਹਿਕਮੇਂ ਦੇ ਕੰਮਾਂ ਵਿੱਚ ਸੁਧਾਰ, ਆਮਦਨ ਵਾਧੇ ਅਤੇ ਲੋਕ ਪੱਖੀ ਸੁਵਿਧਾ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਵੱਲੋਂ ਲਗਾਤਾਰ ਕੌਸ਼ਿਸ਼ਾ ਜਾਰੀ ਹਨ। ਉਨ੍ਹਾ ਕਿਹਾ ਕਿ ਇਸੇ ਸੰਬੰਧ ਵਿੱਚ ਬੀਤੇ ਦਿਨੀਂ ਲੁਧਿਆਣਾ ਡਿੱਪੂ ਦੀ ਚੈਕਿੰਗ ਕੀਤੀ ਗਈ। ਜਿਸ ਵਿੱਚ ਮੌਕੇ ਤੇ ਬੱਸ ਪਾਸ ਅਤੇ ਆਨਲਾਈਨ ਕਾਉੰਟਰ ਬੁਕਿੰਗ ਦੇ ਰਿਕਾਰਡ ਵਿੱਚ ਵੱਡੀ ਛੇੜ ਛਾੜ ਪਾਈ ਗਈ। ਹਡਾਣਾ ਨੇ ਦੱਸਿਆ ਕਿ ਬੱਸ ਪਾਸ ਸੰਬੰਧ ਮਸਲੇ ਵਿੱਚ ਹਰ ਪਹਿਲੂ ਤੋਂ ਜਾਂਚ ਕੀਤੀ ਗਈ। ਇਸ ਵਿੱਚ ਬਸ ਪਾਸ ਦੀ ਗਿਣਤੀ, ਰਸੀਦਾਂ, ਦਿੱਤੇ ਗਏ ਬੱਸ ਪਾਸਾਂ ਬਾਰੇ ਰਜਿਸਟਰ ਵਿੱਚ ਐਂਟਰੀ, ਹੋਲੋਗ੍ਰਾਮਾ ਦੀ ਸਹੀ ਗਿਣਤੀ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਅਸਲ ਦੋਸ਼ੀ ਨੂੰ ਫੜਣ ਵਿੱਚ ਅਹਿਮ ਸਨ।
ਇਸ ਤੋਂ ਇਲਾਵਾਂ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਆਨ ਲਾਈਨ ਕਾਉੰਟਰ ਬੁਕਿੰਗ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਲੋਕਾਂ ਵਲੋਂ ਕਾਉੰਟਰ ਤੇ ਜਾ ਕੇ ਆਨਲਾਈਨ ਬੂਕਿੰਗ ਕਾਰਵਾਈ ਜਾਂਦੀ ਹੈ ਅਤੇ ਜੇਕਰ ਟਿਕਟ ਕੈਂਸਲ ਕਰਵਾਉਣੀ ਪਵੇ ਤਾਂ ਸੰਬੰਧਤ ਅਧਿਕਾਰੀ ਵਲੋਂ ਬੁੱਕ ਕੀਤੀ ਟਿਕਟ ਦਾ ਦੱਸ ਪ੍ਰਤੀਸ਼ਤ ਕਟ ਕੇ ਪੈਸੇ ਵਾਪਿਸ ਕਰ ਦਿੱਤੇ ਜਾਂਦੇ ਸਨ। ਇਸ ਦਾ ਵੀ ਸੰਬੰਧਤ ਅਧਿਕਾਰੀਆਂ ਵਲੋਂ ਰਿਕਾਰਡ ਰੱਖਣਾ ਬੇਹੱਦ ਲਾਜ਼ਮੀ ਹੁੰਦਾ ਹੈ।
ਪਰ ਸਸਪੈਂਡ ਕੀਤੇ ਮੁਲਾਜ਼ਮਾਂ ਵਲੋਂ ਕੀਤੀ ਗਈ ਅਣਗਹਿਲੀ ਕਾਰਨ ਮਹਿਕਮੇਂ ਨੂੰ ਲੱਖਾਂ ਦਾ ਚੂਨਾ ਲੱਗ ਰਿਹਾਂ ਸੀ। ਹੁਣ ਜ਼ੀਰੋ ਕਰੱਪਸ਼ਨ ਤੇ ਕੰਮ ਕਰਦਿਆ ਲੁਧਿਆਣਾ ਡਿੱਪੂ ਅਤੇ ਹੋਰਨਾਂ ਡਿਪੂਆਂ ਅਤੇ ਅੱਡਿਆਂ ਵਿੱਚ ਵੀ ਪੂਰੀ ਮੁਸਤੈਦੀ ਨਾਲ ਕੰਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲੋਕ ਪੱਖੀ ਕੰਮਾਂ ਨਾਲ ਸੰਬੰਧਤ ਹਰ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤੇ ਜਾਣਾ ਵੀ ਖ਼ਾਸ ਤੌਰ ਤੇ ਯਕੀਨੀ ਬਣਾਇਆ ਜਾ ਰਿਹਾ ਹੈ।
ਸਸਪੈਂਡ ਕੀਤੇ ਦੋ ਮੁਲਾਜ਼ਮਾਂ ਵਿੱਚ ਜਗਰੂਪ ਸਿੰਘ ਸਬ ਇੰਸਪੈਕਟਰ ਲੁਧਿਆਣਾ ਡਿੱਪੂ
ਸਤਿੰਦਰਪਾਲ ਸਿੰਘ ਕੰਡਕਟਰ ਲੁਧਿਆਣਾ ਡਿੱਪੂ
ਇਸ ਦੇ ਨਾਲ ਹੀ ਜਵਾਬਤਲਬ ਕੀਤੇ ਚਾਰ ਮੁਲਾਜ਼ਮਾਂ ਵਿੱਚ ਸੁਸਮਾ ਸ਼ਰਮਾਂ ਇੰਸਪੇਕਟਰ
ਸ੍ਰੀ ਮਤੀ ਸੰਮੀ ਕੰਡਕਟਰ
ਹਰਪ੍ਰੀਤ ਸਿੰਘ ਗਰੇਵਾਲ ਚੀਫ਼ ਇੰਸਪੈਕਟਰ
ਵਰੁਣ ਸ਼ਰਮਾਂ ਕਲਰਕ
ਫ਼ੋਟੋ – ਲੁਧਿਆਣਾ ਡਿੱਪੂ ਵਿੱਚ ਚੈਕਿੰਗ ਦੌਰਾਨ ਚੇਅਰਮੈਨ ਰਣਜੋਧ ਸਿੰਘ ਹਡਾਣਾ, ਚੈਕਿੰਗ ਟੀਮ ਅਤੇ ਸਟਾਫ