ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ  ਵਲੋਂ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਵਿਸ਼ੇਸ਼ ਸਮਾਗਮ

3 ਸਤੰਬਰ: ਪਟਿਆਲਾ ਅਨੁਰਾਗ ਸ਼ਰਮਾ

ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਲੋਂ ਅੱਜ ਮਿਤੀ 3 ਸਤੰਬਰ ਨੂੰ ਆਪਣਾ ਸਾਲਾਨਾ ਸਥਾਪਨਾ ਦਿਵਸ ਮਨਾਇਆ ਗਿਆ | ਯੂਨੀਵਰਸਿਟੀ ਦੇ ਮਾਨਯੋਗ ਉਪ ਕੁਲਪਤੀ ਪ੍ਰੋ. ਰਤਨ  ਸਿੰਘ ਜੀ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਸਥਾਪਨਾ ਦਿਵਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ  ਪਵਿੱਤਰ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਉਪਰੰਤ ਅਕਾਦਮਿਕ ਸੈਸ਼ਨ ਸੈਮੀਨਾਰ ਰੂਪ ਵਿਚ  ਆਯੋਜਿਤ ਕੀਤਾ ਗਿਆ| ਇਸ ਅਕਾਦਮਿਕ ਸੈਸ਼ਨ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ  ਡਾ . ਹਰਪਾਲ ਸਿੰਘ ਪੰਨੂ ਜੀ ਨੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸੰਦੇਸ਼ ਨੂੰ ਸਾਖੀ ਸਾਹਿਤ ਦੇ ਰਾਹੀ ਬਹੁਤ ਹੀ ਖੂਬਸੂਰਤ ਸ਼ਬਦਾਂ ਰਾਹੀ ਜਾਣੂੰ ਕਰਵਾਇਆ ਵਿਸ਼ੇਸ਼  ਮਹਿਮਾਨ  ਡਾ. ਕਸ਼ਮੀਰ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਬਾਣੀ ਅਤੇ ਇਤਿਹਾਸ ਦਾ ਚਾਨਣਾ ਆਪਣੇ ਸ਼ਬਦਾਂ ਰਾਹੀ ਦਰਸਾਇਆ ਬਹੁਤ ਹੀ ਸਤਿਕਾਰ ਯੋਗ ਅਤੇ ਆਪਣੀ ਅਸੀਸ ਦੇਣ ਲਈ ਯੂਨੀਵਰਸਿਟੀ ਪਹੁੰਚੇ ਸੰਤ ਬਾਬਾ ਹਰਚਰਨ ਸਿੰਘ ਜੀ ਨਾਨਕਸਰ ਕੁਟੀਆ ਵਾਲਿਆਂ ਨੇ ਜਿਥੇ ਯੂਨੀਵਰਸਿਟੀ ਦੇ ਇਸ ਕਰਵਾਏ ਗਏ ਸਮਾਗਮ ਦੀ ਸ਼ਾਲਾਘਾ ਕੀਤੀ, ਉਸ ਦੇ ਨਾਲ ਹੀ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਅਤੇ ਸ਼ਤਾਬਦੀਆਂ ਨੂੰ ਮਨਾਉਣ ਦਾ ਸਾਡੇ ਉੱਤੇ ਪ੍ਰਭਾਵ ਕੀ ਪੈਂਦਾ ਹੈ ਤੇ ਅੱਗੇ ਹੋਰਕੀ ਪੈਣਾ ਚਾਹੀਦਾ ਹੈ ਇਸ ਬਾਰੇ ਵਿਸ਼ੇਸ਼ ਤੋਰ ਤੇ ਆਪਣੇ ਵਿਚਾਰ ਸਾਡੇ ਸਰਿਆਂ ਨਾਲ ਸਾਂਝੇ ਕੀਤੇ ਮਾਨਯੋਗ ਉਪ- ਕੁਲਪਤੀ ਜੀ ਨੇ ਆਪਣੇ ਸੰਬੋਧਨ ਦੌਰਾਨ ਇਹ ਐਲਾਨ ਕੀਤਾ ਕਿ ਅਜਿਹੇ ਪ੍ਰੋਗਰਾਮਾਂ ਦੀ ਨਿਰੰਤਰਤਾ  ਜਾਰੀ ਰਹੇਗੀ ਯੂਨੀਵਰਸਿਟੀ ਦੇ ਡਾਇਰੈਕਟਰ CIQA ਡਾ. ਕੁਲਦੀਪ ਵਾਲੀਆ ਜੀ ਨੇ ਇਸ ਮੌਕੇ ਸਵਾਗਤੀ ਸ਼ਬਦ ਅਤੇ ਡਾ. ਅਮਿਤੋਜ ਸਿੰਘ ਡੀਨ ਅਕਾਦਮਿਕ ਮਾਮਲੇ ਨੇ ਧੰਨਵਾਦੀ ਸ਼ਬਦ ਸਾਰਿਆਂ ਨਾਲ ਸਾਂਝੇ ਕੀਤੇ ਇਸ ਸਾਰੇ ਪ੍ਰੋਗਰਾਮ ਦੇ ਕਨਵੀਨਰ ਡਾ. ਸੁਖਦੇਵ ਸਿੰਘ , ਮੁਖੀ ਸਕੂਲ ਆਫ ਰਿਲੀਜੀਅਸ ਸਟੱਡੀਜ਼ ਵਿਭਾਗ ਅਤੇ ਲੋਕ ਸੰਪਰਕ ਅਫਸਰ ਨੇ ਇਸ ਸਾਰੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਇਸ ਸਾਰੇ ਸਮਾਗਮ ਦੌਰਾਨ ਯੂਨੀਵਰਸਿਟੀ  ਦੇ ਸਮੂਹ ਟੀਚਿੰਗ ਅਤੇ ਨਾਨ- ਟੀਚਿੰਗ , ਸੱਮੁਚੇ ਪੰਜਾਬ ਵਿੱਚੋ ਲਰਨਰ ਸਪੋਰਟ ਸੈਂਟਰਾਂ ਅਤੇ ਪੁੰਜਾਬੀ ਟ੍ਰਿਬਿਊਨ ਵਿੱਚੋ ਸ੍ਰ. ਗੁਰਨਾਮ ਸਿੰਘ ਅਕੀਦਾ ਜੀ  ਨੇ ਆਪਣੀ ਵਿਸ਼ੇਸ਼ ਮੌਜੂਦਗੀ ਦਰਜ ਕਰਵਾਈ

Related Post