ਪਟਿਆਲਾ ’ਚ ਲੁਟੇਰਿਆਂ ਨੇ ਕੀਤਾ 30 ਸਾਲਾਂ ਨੌਜਵਾਨ ਦਾ ਕ+ਤਲ

ਪਟਿਆਲਾ: ਪਟਿਆਲਾ ’ਚ ਬੀਤੀ ਰਾਤ ਇਕ ਦਿਲ ਕੰਬਾਅ ਦੇਣ ਵਾਲੀ ਘਟਨਾ ਵਾਪਰੀ ਹੈ। ਗੱਡੀ ਲੁੱਟਣ ਆਏ 3 ਲੁਟੇਰਿਆਂ ਨੇ ਗੱਡੀ ਦੇ ਮਾਲਕ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਮੀਰ ਕਟਾਰੀਆ (30) ਦੇ ਰੂਪ ਵਿਚ ਹੋਈ ਹੈ। ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਨਾ ਸਿਰਫ ਗੱਡੀ ਲੁੱਟੀ ਸਗੋਂ ਗੱਡੀ ਦੇ ਮਾਲਿਕ ਸਮੀਰ ਕਟਾਰੀਆ ਦਾ ਕਤਲ ਵੀ ਕਰ ਦਿੱਤਾ। ਮ੍ਰਿਤਕ ਸਮੀਰ ਕਟਾਰੀਆ ਪਟਿਆਲਾ ਦੇ ਸਰਹੰਦੀ ਬਾਜ਼ਾਰ ਦਾ ਰਹਿਣ ਵਾਲਾ ਸੀ ਜਿਸ ਦੀ ਇਕ ਦੋ ਸਾਲ ਦੀ ਬੇਟੀ ਹੈ ਅਤੇ ਉਸਦੀ ਪਤਨੀ ਗਰਭਵਤੀ ਹੈ। ਸਮੀਰ ਗੱਡੀ ਵਿਚ ਬੈਠ ਕੇ ਆਪਣੇ ਸਾਥੀ ਨਾਲ ਘਰ ਜਾ ਰਿਹਾ ਸੀ, ਜਿੱਥੇ ਉਸ ਦਾ ਕਤਲ ਹੋ ਗਿਆ। ਫਿਲਹਾਲ ਪੁਲਸ ਦੀ ਵੱਖ ਵੱਖ ਟੀਮਾਂ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਸਮੀਰ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ।

ਨਵਜੋਤ ਸਿੱਧੂ ਦੇ ਨਜਦੀਕੀਆਂ ਨੂੰ ਦਿਖਾਈਆ ਪਾਰਟੀ ਤੋਂ ਬਾਹਰ ਦਾ ਰਸਤਾ 

ਉਥੇ ਹੀ ਦੂਜੇ ਪਾਸੇ ਇਸ ਵਾਰਦਾਤ ਤੋਂ ਬਾਅਦ ਮੌਜੂਦਾ ਸਰਕਾਰ ਅਤੇ ਪ੍ਰਸ਼ਾਸ਼ਨ ਉਤੇ ਸਵਾਲ ਖੜ੍ਹੇ ਹੋਣੇ ਸ਼ੁਰੂ ੁਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੌਜੂਦਾ ਸਰਕਾਰ ਤੇ ਖੁਲ੍ਹ ਕੁ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ” ਪਟਿਆਲਾ ਦੇ ਪਾਸੀ ਰੋਡ ‘ਤੇ ਤਿੰਨ ਲੁਟੇਰਿਆਂ ਵੱਲੋਂ 30 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਕਾਰ ਖੋਹ ਲਈ ਗਈ। ਇਹ ਇੱਕ ਪਾਸ਼ ਵੀਵੀਆਈਪੀ ਇਲਾਕਾ ਹੈ ਜਿੱਥੇ ਸਿਰਫ਼ ਜੱਜਾਂ ਅਤੇ ਆਈਏਐਸ ਅਧਿਕਾਰੀਆਂ ਦੀ ਰਿਹਾਇਸ਼ ਹੈ। ਵਿਡੰਬਨਾ ਇਹ ਹੈ ਕਿ ਪੁਲਿਸ ਦੇ ਉੱਚ ਅਧਿਕਾਰੀ ਦਾ ਦਫ਼ਤਰ ਵੀ ਇਸੇ ਸੜਕ ‘ਤੇ ਸਥਿਤ ਹੈ। ਜੇਕਰ ਅਜਿਹੇ ਵੀ.ਵੀ.ਆਈ.ਪੀ. ਖੇਤਰਾਂ ਵਿੱਚ ਕਤਲ ਅਤੇ ਲੁੱਟ-ਖੋਹ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤਾਂ ਹੋਰ ਸਿਵਲ ਖੇਤਰਾਂ ਵਿੱਚ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ “ਛੱਲਾ” ਗਾਉਣ ਵਿੱਚ ਰੁੱਝਿਆ ਹੋਇਆ ਹੈ ਅਤੇ ਲੋਕ ਪੰਜਾਬ ਵਿੱਚ ਸੜਕਾਂ ‘ਤੇ ਆਪਣੀਆਂ ਜਾਨਾਂ ਗੁਆ ਰਹੇ ਹਨ। ਕਾਨੂੰਨ ਅਤੇ ਵਿਵਸਥਾ ਦਾ ਢਹਿ ਢੇਰੀ ਹੋ ਗਈ ਹੈ। ਸ਼ਰਮ ਕਰੋ ਮਾਨ ਸਾਹਿਬ…ਤੁਸੀਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।”

 

Related Post