ਨੌਜਵਾਨ ਵੱਧ ਤੋਂ ਵੱਧ ਹਿੱਸਾ ਲੈ ਕੇ ਖੇਡਾਂ ਨਾਲ ਜੁੜਨ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਦਾ ਪੋਰਟਲ ਕੀਤਾ ਲਾਂਚ
 
-ਜ਼ਿਲ੍ਹਾ ਪਟਿਆਲਾ ਦੇ 10 ਬਲਾਕਾਂ ਵਿੱਚ 7 ਤੋਂ 16 ਸਤੰਬਰ ਤੱਕ ਹੋਣਗੇ ਬਲਾਕ ਪੱਧਰੀ ਟੂਰਨਾਮੈਂਟ
 
-ਨੌਜਵਾਨ ਵੱਧ ਤੋਂ ਵੱਧ ਹਿੱਸਾ ਲੈ ਕੇ ਖੇਡਾਂ ਨਾਲ ਜੁੜਨ-ਡਿਪਟੀ ਕਮਿਸ਼ਨਰ
ਨੌਜਵਾਨ ਵੱਧ ਤੋਂ ਵੱਧ ਹਿੱਸਾ ਲੈ ਕੇ ਖੇਡਾਂ ਨਾਲ ਜੁੜਨ-ਡਿਪਟੀ ਕਮਿਸ਼ਨਰ
ਨੌਜਵਾਨ ਵੱਧ ਤੋਂ ਵੱਧ ਹਿੱਸਾ ਲੈ ਕੇ ਖੇਡਾਂ ਨਾਲ ਜੁੜਨ-ਡਿਪਟੀ ਕਮਿਸ਼ਨਰ


ਪਟਿਆਲਾ, 31 ਅਗਸਤ: ਅਨੁਰਾਗ ਸ਼ਰਮਾ

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਟਿਆਲਾ ਵਿਖੇ ਖੇਡਾਂ ਦੇ ਪੋਰਟਲ ਨੂੰ ਅਧਿਕਾਰਤ ਤੌਰ ’ਤੇ ਲਾਂਚ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਅਤੇ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾ ਕੇਵਲ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੀਆਂ ਹਨ, ਸਗੋਂ ਅਨੁਸ਼ਾਸਨ, ਟੀਮ ਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਵੀ ਮਜ਼ਬੂਤ ਕਰਦੀਆਂ ਹਨ।

ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਨਿਰਧਾਰਿਤ 10 ਬਲਾਕਾਂ ਵਿੱਚ ਬਲਾਕ ਪੱਧਰੀ ਟੂਰਨਾਮੈਂਟ ਮਿਤੀ 7 ਸਤੰਬਰ ਤੋਂ 16 ਸਤੰਬਰ 2026 ਤੱਕ ਕਰਵਾਏ ਜਾਣਗੇ। ਉਨ੍ਹਾਂ ਖਿਡਾਰੀਆਂ, ਨੌਜਵਾਨਾਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਖੇਡਾਂ ਦੇ ਪੋਰਟਲ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾਉਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਤੀ 7 ਤੋਂ 9 ਸਤੰਬਰ 2026 ਤੱਕ ਬਲਾਕ ਪਟਿਆਲਾ ਦਿਹਾਤੀ ਦੇ ਟੂਰਨਾਮੈਂਟ ਫਿਜ਼ੀਕਲ ਕਾਲਜ ਵਿਖੇ, ਪਟਿਆਲਾ ਸ਼ਹਿਰੀ ਦੇ ਪੋਲੋ ਗਰਾਊਂਡ ਵਿਖੇ, ਨਾਭਾ ਬਲਾਕ ਦੇ ਸਰਕਾਰੀ ਰਿਪੁਦਮਨ ਕਾਲਜ ਵਿਖੇ ਅਤੇ ਰਾਜਪੁਰਾ ਬਲਾਕ ਦੇ ਸਰਕਾਰੀ ਸਟੇਡੀਅਮ, ਰਾਜਪੁਰਾ ਵਿਖੇ ਕਰਵਾਏ ਜਾਣਗੇ।

ਇਸੇ ਤਰ੍ਹਾਂ ਮਿਤੀ 10 ਤੋਂ 12 ਸਤੰਬਰ 2026 ਤੱਕ ਘਨੌਰ ਬਲਾਕ ਦੇ ਟੂਰਨਾਮੈਂਟ ਯੂਨੀਵਰਸਿਟੀ ਕਾਲਜ ਵਿਖੇ, ਸਨੌਰ ਬਲਾਕ ਦੇ ਸ਼ਹੀਦ ਊਧਮ ਸਿੰਘ ਸਟੇਡੀਅਮ ਵਿਖੇ ਅਤੇ ਸ਼ੰਭੂ ਕਲਾਂ ਬਲਾਕ ਦੇ ਟੂਰਨਾਮੈਂਟ ਮੁੱਖ ਮੰਤਰੀ ਖੇਡ ਗਰਾਊਂਡ, ਪਿੰਡ ਢਕਾਨਸੂ ਵਿਖੇ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਮਿਤੀ 14 ਤੋਂ 16 ਸਤੰਬਰ 2026 ਤੱਕ ਸਮਾਣਾ ਬਲਾਕ ਦੇ ਟੂਰਨਾਮੈਂਟ ਪਬਲਿਕ ਕਾਲਜ, ਸਮਾਣਾ ਵਿਖੇ, ਪਾਤੜਾਂ ਬਲਾਕ ਦੇ ਮੁੱਖ ਮੰਤਰੀ ਖੇਡ ਗਰਾਊਂਡ, ਪਿੰਡ ਦੇਧਨਾ ਵਿਖੇ ਅਤੇ ਭੁਨਰੇਹੜੀ ਬਲਾਕ ਦੇ ਟੂਰਨਾਮੈਂਟ ਜਵਾਹਰ ਨਵੋਦਿਆ ਵਿਦਿਆਲਿਆ, ਫਤਿਹਪੁਰ ਵਿਖੇ ਕਰਵਾਏ ਜਾਣਗੇ।

ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਵੱਲੋਂ ਇਨ੍ਹਾਂ ਖੇਡਾਂ ਨੂੰ ਸੁਚੱਜੇ ਅਤੇ ਸਫਲ ਢੰਗ ਨਾਲ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ।ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਵੀ ਮੌਜੂਦ ਸਨ।

Related Post