ਪਟਿਆਲਾ ਜ਼ਿਲ੍ਹਾ ਫੈਂਸਿੰਗ ਚੈਂਪੀਅਨਸ਼ਿਪ ਵਿੱਚ ਮਨਕੀਰਤ ਸਿੰਘ ਮਲੱਣ ਨੇ ਜਿੱਤਿਆ ਬਰੋਂਜ਼ ਮੈਡਲ

ਪਟਿਆਲਾ ਜ਼ਿਲ੍ਹਾ ਫੈਂਸਿੰਗ ਐਸੋਸ਼ੀਏਸ਼ਨ ਵੱਲੋਂ ਮਾਈਲਸਟੋਨ ਸਕੂਲ, ਡਕਾਲਾ ਰੋਡ, ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਫੈਂਸਿੰਗ ਚੈਂਪੀਅਨਸ਼ਿਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਚੈਂਪੀਅਨਸ਼ਿਪ ਵਿੱਚ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਅਕੈਡਮੀਆਂ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਪ੍ਰਤੀਯੋਗਤਾ ਦੌਰਾਨ ਅੰਡਰ-10 ਅਤੇ ਅੰਡਰ-12 ਵਰਗ ਦੇ ਵੱਖ-ਵੱਖ ਈਵੈਂਟਸ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਇਸ ਚੈਂਪੀਅਨਸ਼ਿਪ ਵਿੱਚ ਰਾਈਜ਼ਿੰਗ ਫੈਂਸਿੰਗ ਅਕੈਡਮੀ ਪਟਿਆਲਾ ਦੇ ਹੋਨਹਾਰ ਖਿਡਾਰੀ ਮਨਕੀਰਤ ਸਿੰਘ ਮਲੱਣ ਪੁੱਤਰ ਸ੍ਰੀ ਮਨਪ੍ਰੀਤ ਸਿੰਘ ਨੇ ਅੰਡਰ-12 ਦੇ ਫੋਆਇਲ ਈਵੈਂਟ ਵਿੱਚ ਹਿੱਸਾ ਲਿਆ। ਮਨਕੀਰਤ ਨੇ ਆਪਣੀ ਬਹਿਤਰੀਨ ਖੇਡ ਤਕਨੀਕ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਬਰੋਂਜ਼ (ਕਾਂਸੀ) ਮੈਡਲ ਹਾਸਲ ਕਰਕੇ ਅਕੈਡਮੀ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਫੈਂਸਿੰਗ ਕੋਚ ਸ੍ਰੀ ਦੀਪਕ ਸੋਨੀ, ਫੈਂਸਿੰਗ ਕੋਚ ਸ੍ਰੀ ਸੁਮਿਤ ਮਹਾਜਨ, ਸ੍ਰੀ ਮਨਦੀਪ ਸਿੰਘ, ਸ੍ਰੀ ਸੁਰਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਕੋਚ ਸਾਹਿਬਾਨ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸਾਰੇ ਕੋਚਾਂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

Related Post