ED ਸਾਹਮਣੇ ਫਿਰ ਪੇਸ਼ ਨਹੀਂ ਹੋਏ ਅਰਵਿੰਦ ਕੇਜਰੀਵਾਲ, ‘ਆਪ’ ਦਾ ਕਹਿਣਾ ED ਨੂੰ ਕਿਸ ਗੱਲ ਦੀ ਕਾਹਲੀ

ਨਵੀਂ ਦਿੱਲੀ: ED ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਛੇਵੀਂ ਵਾਰ ਸੰਮਨ ਜਾਰੀ ਕੀਤਾ ਗਿਆ ਸੀ ਪਰ ਅਰਵਿੰਦ ਕੇਜਰੀਵਾਲ ਇਸ ਵਾਰ ਵੀ ED ਸਾਹਮਣੇ ਪੇਸ਼ ਨਹੀਂ ਹੋਏ। ਅਰਵਿੰਦ ਕੇਜਰੀਵਾਲ ਵੱਲੋਂ ED ਸਾਹਮਣੇ ਪੇਸ਼ ਨਾ ਹੋਣ ਤੇ ਸਥਿਤੀ ਸੱਪਸ਼ਟ ਕਰਦੇ ਹੋੋਏ ਕਿਹਾ “‘ਜਦੋਂ ਈਡੀ ਆਪਣੇ ਸੰਮਨ ਲਈ ਅਦਾਲਤ ਗਈ ਸੀ ਅਤੇ ਅਦਾਲਤ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ, ਹੁਣ ਅਦਾਲਤ ਇਹ ਫੈਸਲਾ ਕਰੇਗੀ ਕਿ ਅਰਵਿੰਦ ਕੇਜਰੀਵਾਲ ਹੈ ਜਾਂ ਨਹੀਂ। ਅਰਵਿੰਦ ਕੇਜਰੀਵਾਲ ਨੂੰ ਦਿੱਤੇ ਜਾ ਰਹੇ ਸੰਮਨ ਸਹੀ ਹਨ ਜਾਂ ਨਹੀਂ? ਜੇਕਰ ਉਨ੍ਹਾਂ (ਈਡੀ) ਨੇ ਸੰਮਨ ਭੇਜਣੇ ਸਨ ਤਾਂ ਉਨ੍ਹਾਂ ਨੂੰ ਅਦਾਲਤ ਵਿੱਚ ਨਹੀਂ ਜਾਣਾ ਚਾਹੀਦਾ ਸੀ। ਹੁਣ ਜਦੋਂ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 16 ਮਾਰਚ ਤੱਕ ਦਾ ਸਮਾਂ ਦਿੱਤਾ ਹੈ ਤਾਂ ਈਡੀ ਵੱਲੋਂ ਸੰਮਨ ਜਾਰੀ ਕੀਤੇ ਜਾਣ ਤੋਂ ਪਤਾ ਲੱਗਦਾ ਹੈ। ਕਿ ਉਹ ਕਾਹਲੀ ਵਿੱਚ ਹਨ…।”

 

Related Post