‘ਆਪ’ ਕੌਸਲਰਾਂ ਵੱਲੋਂ ਬੀਜੇਪੀ ‘ਚ ਸ਼ਾਮਲ ਹੋਣ ਤੋਂ ਬਾਅਦ ‘ਆਪ’ ਦਾ ਬੀਜੇਪੀ ਨੂੰ ਜਵਾਬ

ਚੰਡੀਗੜ੍ਹ: ਬੀਤੇ ਇਨ ਆਮ ਆਦਮੀ ਪਾਰਟੀ ਦੇ ਤਿੰਨ ਕੌਸਲਰਾਂ ਪੂਨਮ ਦੇਵੀ, ਨੇਹਾ ਅਤੇ ਗੁਰਚਰਨ ਕਾਲਾ ਵੱਲੋਂ ਦਿੱਲੀ ਜਾ ਕੇ ਬੀਜੇਪੀ ‘ਚ ਸ਼ਾਮਲ ਹੋ ਗਏ ਹਨ। ਜਿਸ ਤੋਂ ਬਾਅਦ ਹੁਣ ‘ਆਪ’ ਪੰਜਾਬ ਦੇ ਸੂਬਾ ਸਕੱਤਰ ਡਾ.ਸੰਨੀ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਤਿੰਨ ਦਿਨ ਪਹਿਲਾ ਬੀਜੇਪੀ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਕੌਂਸਲਰ ਅੱਜ ਅਚਾਨਕ ਭਾਜਪਾ ਵਿੱਚ ਕਿਵੇਂ ਸ਼ਾਮਲ ਹੋ ਗਏ? ਇਹ ਭਾਜਪਾ ਵੱਲੋਂ ਡਰਾ-ਧਮਕਾ ਕੇ ਲੋਕਤੰਤਰ ਦਾ ਕਤਲ ਕਰਨ ਦੀ ਇੱਕ ਹੋਰ ਕੋਸ਼ਿਸ਼ ਹੈ।

ਉਨ੍ਹਾਂ ਅੱਗੇ ਕਿਹਾ ਕਿ ਕਿਵੇਂ ਭਾਜਪਾ ਚੰਡੀਗੜ੍ਹ ਮੇਅਰ ਚੋਣ ਵਿੱਚ ਕੁਰਸੀ ਹਾਸਲ ਕਰਨ ਲਈ ਹਰ ਹੱਦ ਤੱਕ ਜਾਣ ਲਈ ਤਿਆਰ ਹੈ! ਜਨਤਾ ਸਭ ਕੁਝ ਦੇਖ ਰਹੀ ਹੈ, ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਜਨਤਾ ਚੰਡੀਗੜ੍ਹ ਵਿੱਚ ਮੂੰਹ ਤੋੜਵਾਂ ਜਵਾਬ ਦੇਵੇਗੀ।

Related Post