ਵੱਧਦੀ ਗਰਮੀ ਨੂੰ ਦੇਖ ਕੇ ਬੇਜੁਵਾਨ ਪੰਛੀਆਂ ਲਈ ਮਿੱਟੀ ਦੇ ਬਰਤਨਾ ਦਾ ਲਗਾਇਆ ਲੰਗਰ, ਜਨਤਾ ਨੂੰ ਅਪੀਲ ਆਪਣੇ ਆਪਣੇ ਘਰ ਦੀ ਛੱਤ ਤੇ ਰੱਖਣ ਪਾਣੀ

Patiala News : ਹਰ ਦਿਨ ਗਰਮੀ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ । ਜਿਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਵੀ ਵੱਖ-ਵੱਖ ਐਡਵਾਈਜ਼ਰੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ । ਉੱਥੇ ਹੀ ਮੌਸਮ ਵਿਭਾਗ ਵੱਲੋਂ ਵੀ ਹੀਟ ਬੇਵ ਦਾ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਇਸ ਵੱਧ ਦੀ ਗਰਮੀ ਨੂੰ ਦੇਖਦੇ ਹੋਏ ਵੰਦੇ ਮਾਤਰਮ ਦਲ ਅਤੇ ਪਟਿਆਲਾ ਸ਼ਹਿਰ ਦੇ ਸਨਾਤਨੀਆਂ ਵੱਲੋਂ ਸਾਂਝਾ ਉਪਰਾਲਾ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਅਸੀਂ ਸਾਰੇ ਸਾਥੀਆਂ ਨੇ ਆਪਣੇ ਨੇਕ ਕਮਾਈ ਵਿੱਚੋਂ ਦਸਵੰਧ ਕੱਢਦੇ ਹੋਏ ਰਲ ਮਿਲ ਕੇ ਪਾਣੀ ਦੇ ਕਸੌਰੇ ਵੰਡਣ ਦਾ ਉਪਰਾਲਾ ਕੀਤਾ ਹੈ। ਸਾਡੇ ਵੱਲੋਂ ਟਾਰਗੇਟ ਲਿੱਤਾ ਗਿਆ ਹੈ ਕਿ ਅਸੀਂ 500 ਦੇ ਲਗਭਗ ਇਹ ਕਸੋਰੇ ਵੰਡਣੇ ਹਨ। ਅੱਜ 108 ਕਸੋਰਿਆਂ ਦੇ ਨਾਲ ਸ਼ੁਰੂਆਤ ਹੋਈ ਹੈ। ਦੱਸ ਦਈਏ ਜਲਦ ਹੀ ਸਾਥੀਆਂ ਵੱਲੋਂ ਗਊ ਮਾਤਾ ਅਤੇ ਗਲੀਆਂ ਵਿੱਚ ਘੁੰਮ ਰਹੇ ਦਰਵੇਸ਼ਾਂ ਲਈ ਵੀ ਮਹੱਲੇ ਮਹੱਲੇ ਗਲੀ ਗਲੀ ਸੀਮੈਂਟ ਦੀ ਬਣੀਆਂ ਟੈਂਕੀਆਂ ਰੱਖੀਆਂ ਜਾਣਗੀਆਂ ਤਾਂ ਜੋ ਆਲੇ ਦੁਆਲੇ ਰਹਿ ਰਹੇ ਦਿਆਲੂ ਲੋਕ ਉਸ ਵਿੱਚ ਸਵੇਰੇ ਸ਼ਾਮ ਪਾਣੀ ਭਰਨ ਅਤੇ ਸੜਕਾਂ ਤੇ ਬੇਸਹਾਰਾ ਘੁੰਮ ਰਹੇ ਪਸ਼ੂ ਪੰਛੀ ਇਹਨਾਂ ਵਿੱਚੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਣ।

 

ਇੱਥੇ ਹੀ ਰਵਿੰਦਰ ਬਾਂਸਲ ਵੱਲੋਂ ਲੋਕਾਂ ਨੂੰ ਇਹ ਸੰਦੇਸ਼ਾ ਦਿੱਤਾ ਗਿਆ ਕਿ ਤੁਸੀਂ ਆਪਣੇ ਆਪਣੇ ਘਰਾਂ ਦੀ ਛੱਤਾਂ ਤੇ ਪਾਣੀ ਦੇ ਕਸੌਰੇ ਜਾਂ ਘਰ ਚ ਕੋਈ ਟੁੱਟਿਆ ਫੁੱਟਿਆ ਬਰਤਨ ਆਪਣੀ ਛੱਤ ਜਾਂ ਘਰ ਦੇ ਆਲੇ ਦੁਆਲੇ ਬਣੇ ਕਿਸੇ ਪਾਰਕ ਜਾਂ ਚੌਤਰੇ ਤੇ ਰੱਖੋ ਅਤੇ ਉਸ ਵਿੱਚ ਹਰ ਰੋਜ਼ ਦੋ ਟਾਈਮ ਪਾਣੀ ਜਰੂਰ ਪਾਓ। ਤੁਹਾਡੀ ਇਹ ਛੋਟੀ ਜਿਹੀ ਕੋਸ਼ਿਸ਼ ਕਿਸੇ ਬੇਜੁਵਾਨ ਨੂੰ ਪਿਆਸਾ ਨਹੀਂ ਮਰਨ ਦਵੇਗੀ, ਦੁਨੀਆਂ ਵਿੱਚ ਸਭ ਤੋਂ ਵੱਡਾ ਪੁੰਨ ਪਾਣੀ ਦਾ ਦਾਨ ਦੱਸਿਆ ਗਿਆ ਹੈ। ਪਾਣੀ ਨੂੰ ਰੱਖਣ ਲਈ ਇਹਨਾਂ ਕਸੋਰਿਆਂ ਅਤੇ ਭਾਂਡਿਆਂ ਦੀ ਸਭ ਤੋਂ ਵੱਧ ਜਰੂਰਤ ਹੁੰਦੀ ਹੈ ਅੱਜ ਇਹ ਛੋਟੀ ਸ਼ੁਰੂਆਤ ਕੀਤੀ ਹੈ। ਜਲਦ ਹੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੋਰ ਉਪਰਾਲੇ ਕੀਤੇ ਜਾਣਗੇ ਇਸ ਵਕਤ ਮੌਜੂਦ ਰਹੇ। ਰਜੇਸ਼ ਸ਼ਰਮਾ ਪੱਪੂ , ਵਰਿੰਦਰ ਸ਼ਰਮਾ, ਸੰਜੇ ਗੋਇਲ , ਰਜੇਸ਼ ਠੁਕਰਾਲ , ਮਾਨਵ ਸ਼ਰਮਾ ਆਸ਼ੀਸ਼ ਬਾਂਸਲ ਅਤੇ ਹੋਰ ਸਾਥੀਆਂ ਨੇ ਸੇਵਾ ਨਿਭਾਈ ।

Related Post