ਪੰਜਾਬ ਸਰਕਾਰ ਦੇਵੇ ਜਵਾਬ, ਕਿੱਧਰ ਗਏ ਆਮ ਜਨਤਾ ਦੇ 12000 ਕਰੋੜ ? – ਬੀਜੇਪੀ ਆਗੂ ਕਰੁਨ ਕੌੜਾ

ਪਟਿਆਲਾ, 15 ਸਤੰਬਰ 2025: ਅੱਜ ਜਿੱਥੇ ਪੰਜਾਬ ਭਰ ਵਿੱਚ ਕੇਂਦਰ ਵੱਲੋਂ ਪੰਜਾਬ ਨੂੰ ਭੇਜੇ 12000 ਕਰੋੜ ਫੰਡ ਗਬਨ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ, ਉਥੇ ਹੀ ਦੂਜੇ ਪਾਸੇ ਪਟਿਆਲਾ ਦੇ ਟਿਵਾਣਾ ਚੌਂਕ ਤੇ ਬੀਜੇਪੀ ਆਗੂ ਕਰੁਨ ਕੌੜਾ ਦੇ ਵੱਲੋਂ ਵੀ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ 12000 ਕਰੋੜ ਫੰਡ ਗਬਨ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਜਿੱਥੇ ਬੀਜੇਪੀ ਆਗੂ ਕਰੁਨ ਕੌੜਾ ਦੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਇਥੇ ਪਹੁੰਚੇ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ,ਉੱਥੇ ਹੀ ਪੰਜਾਬ ਸਰਕਾਰ ਦੇ ਖਿਲਾਫ ਬੋਲਦਿਆ ਬੀਜੇਪੀ ਆਗੂ ਕਰੁਨ ਕੌੜਾ ਨੇ ਕਿਹਾ ਕਿ ਬੀਜੇਪੀ ਵੱਲੋਂ ਜੋ ਫੰਡ ਪੰਜਾਬ ਸਰਕਾਰ ਨੂੰ ਦਿੱਤੇ ਗਏ ਸੀ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ‘ਤੇ ਘਪਲਾ ਕੀਤਾ ਗਿਆ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਰੁਨ ਕੌੜਾ ਨੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਆਮ ਜਨਤਾ ਦੇ 12000 ਕਰੋੜ ਕਿੱਥੇ ਗਏ?

ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਮਾਸੂਮ ਹਰਬੀਰ ਦੇ ਕਤਲ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਕਰੁਨ ਕੌੜਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਕੋਲ 12000 ਕਰੋੜ ਦੇ ਫੰਡ ਪਏ ਹਨ, ਫਿਰ ਵੀ ਹੜ ਪੀੜਤਾਂ ਦੇ ਹੱਥ ਖਾਲੀ ਨੇ ਉਹਨਾਂ ਨੂੰ ਸਹਾਇਤਾ ਵਜੋਂ ਕੁਝ ਨਹੀਂ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਦੇ ਵੱਲੋਂ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਅੱਜ ਇੱਥੇ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ ਪੰਜਾਬ ਦੇ ਲੋਕਾਂ ਨੂੰ ਜਿਨਾਂ ਨੇ ਆਪਣਾ ਘਰ, ਫਸਲਾਂ, ਪਸ਼ੂ ਹੜ ਦੀ ਪ੍ਰਕੋਪੀ ਵਿੱਚ ਗਵਾ ਲਏ ਹਨ। ਉਹਨਾਂ ਨੂੰ ਤੁਰੰਤ ਮਦਦ ਦੀ ਜਰੂਰਤ ਹੈ। ਉਸ ਵਕਤ ਪੰਜਾਬ ਸਰਕਾਰ ਹੱਥ ਹੇਠ ਦੱਬ ਕੇ ਕਿਉਂ ਬੈਠੀ ਹੈ। ਜਿਹੜਾ ਪੈਸਾ ਕੇਂਦਰ ਸਰਕਾਰ ਨੇ ਆਪਦਾ ਦੇ ਲਈ ਦਿੱਤਾ ਹੋਇਆ ਹੈ ਉਸ ਨੂੰ ਤੁਰੰਤ ਪ੍ਰਭਾਵ ਨਾਲ ਇਸਤੇਮਾਲ ਕਰਦੇ ਹੋਏ ਪੰਜਾਬ ਦੇ ਲੋਕਾਂ ਵਿੱਚ ਵੰਡੇ ਅਤੇ ਉਹਨਾਂ ਦੇ ਜਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ।

ਪੰਜਾਬ ਐਗਰੋ ਫੂਡ ਗ੍ਰੇਨਜ਼ ਦੇ ਨਵੇਂ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਦਾ ਹਲਕਾ ਸਨੌਰ ਵਿੱਚ ਪਹਿਲਾ ਆਗਮਨ ਲੋਕਾਂ ਨੇ ਕੀਤਾ ਭਰਵਾ ਸੁਆਗਤ

ਇਸ ਮੌਕੇ ਭਾਰਤੀ ਜਨਤਾ ਪਾਰਟੀ ਤੋਂ ਗੁਰਭਜਨ ਸਿੰਘ ਲਚਕਾਣੀ (ਮੰਡਲ ਪ੍ਰਧਾਨ ਆਲੋਵਾਲ),ਆਰ.ਕੇ ਸਿੰਧੀ (ਤ੍ਰਿਪੁਰੀ ਮੰਡਲ ਪ੍ਰਧਾਨ), ਐਡਵੋਕੇਟ ਹਰਪ੍ਰੀਤ ਸਿੰਘ ਭੰਮਰਾ, ਦੇਵ ਪ੍ਰਕਾਸ਼ ਭੱਲਾ, ਕੁੱਕੂ ਆਲੋਵਾਲ, ਨਰਾਇਣ ਸਿੰਘ, ਵਿੱਕੀ, ਐਡਵੋਕੇਟ ਰਾਹੁਲ ਖੱਤਰੀ, ਮਯੂਰ ਚਾਵਲਾ, ਅਸ਼ੋਕ ਚਾਵਲਾ, ਨੀਰੂ ਵੋਹਰਾ, ਰਾਜੇਸ਼ ਪਾਠਕ, ਐਡਵੋਕੇਟ ਹਿਮਾਂਸ਼ੂ, ਇਮਰਾਨ ਖਾਨ, ਪਿਆਰਾ ਸਰਪੰਚ ਸ਼ਾਮਲ ਸਨ।

Related Post