ਪਟਿਆਲਾ 12 ਸਤੰਬਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ, ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਜਿੰਮੇਵਾਰੀ ਤਹਿਤ ਅੱਜ ਪਟਿਆਲਾ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਪੰਜਾਬ ਐਗਰੋ ਫੂਡ ਗ੍ਰੇਨਜ ਕਾਰਪੋਰੇਸ਼ਨ ਲਿਮਿਟਡ ਚੰਡੀਗੜ੍ਹ ਵਿਖੇ ਚੇਅਰਮੈਨ ਦਾ ਚਾਰਜ ਸੰਭਾਲਿਆ, ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ,ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਬਲਤੇਜ ਪੰਨੂੰ ਨੇ ਚਾਰਜ ਸੰਭਾਲਣ ਵੇਲੇ ਬੁੱਕਾ ਦੇ ਕੇ ਬਲਜਿੰਦਰ ਸਿੰਘ ਢਿੱਲੋਂ ਦਾ ਮੂੰਹ ਮਿੱਠਾ ਕਰਾਇਆ ਅਤੇ ਉਹਨਾਂ ਨੂੰ ਵਧਾਈ ਦਿੱਤੀ । ਇਸ ਮੋਕੇ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਲਿਮਿਟਡ ਡਿਪਾਰਟਮੈਂਟ ਐਗਰੀਕਲਚਰ ਨਾਲ ਜੁੜਿਆ ਹੋਇਆ ਹੈ, ਬਲਜਿੰਦਰ ਢਿੱਲੋ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਤ ਹਨ ਇਸ ਲਈ ਇਹ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਖੇਤੀ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਸੰਬੰਧੀ ਜਾਣੂ ਹਨ , ਇਸ ਲਈ ਖੇਤੀ ਵਿਕਾਸ ਲਈ ਵਧੇਰੇ ਸੋਚ ਸਕਦੇ ਅਤੇ ਅਤੇ ਚੰਗੀ ਤਰ੍ਹਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਨਜਿੱਠ ਸਕਦੇ ਹਨ, ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਸੂਬੇ ਵਿੱਚ ਪਾਣੀ ਦਾ ਸਤਰ ਨੀਚੇ ਹੁੰਦਾ ਜਾ ਰਿਹਾ ਹੈ ,ਇਸ ਬਾਰੇ ਉਹ ਚਿੰਤਤ ਹਨ, ਉਹ ਸੋਚਦੇ ਹਨ ਕਿ ਸੂਬੇ ਵਿੱਚ ਫਸਲਾਂ ਦੀ ਅਦਲਾ ਬਦਲੀ ਨੂੰ ਤਰਜੀਹ ਦਿੱਤੀ ਜਾਵੇ l
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ 6 ਕਰੋੜ ਰੁਪਏ ਨਾਲ ਬਣਨ ਵਾਲੀਆਂ ਸ਼ਹਿਰ ਦੀ ਪ੍ਰਮੁੱਖ ਸੜਕ ਦੇ ਕੰਮ ਦੀ ਕਰਵਾਈ ਸ਼ੁਰੂਆਤ
ਇਸ ਮੌਕੇ ਬਲਜਿੰਦਰ ਸਿੰਘ ਢਿੱਲੋਂ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਨਵੇਂ ਆਹੁਦੇ ਨੂੰ ਇਮਾਨਦਾਰੀ ਨਾਲ ਨਿਭਾਉਣਗੇ l ਇਸ ਮੋਕੇ ਵਿਸੇਸ ਤੋਰ ਤੇ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ,ਵਿਧਾਇਕ ਅਜੀਤਪਾਲ ਕੋਹਲੀ,ਵਿਧਾਇਕ ਨੀਨਾ ਮਿੱਤਲ,ਵਿਧਾਇਕ ਗੁਰਦੇਵ ਸਿੰਘ ਦੇਵ ਮਾਨ .ਵਿਧਾਇਕ ਕੁਲਵੰਤ ਸਿੰਘ ਬਾਜੀਗਰ,ਜੱਸੀ ਸੋਹਿਆਵਾਲਾਂ ਚੇਅਰਮੈਨ ਇਮ੍ਪ੍ਰੁਮੇੰਟ ਟਰਸਟ ਨਾਭਾ ,ਬਲਵਿੰਦਰ ਸਿੰਘ ਝਾੜਵਾ ਵਾਈਸ ਚੇਅਰਮੈਨ ਪੀ ਆਰ ਟੀ ਸੀ ,ਅਤੇ ਵਿੱਕੀ ਘਨੋਰ ਵਾਈਸ ਚੇਅਰਮੈਨ ਸਿਹਤ ਵਿਭਾਗ ਨੇ ਪੁੱਜ ਕੇ ਉਨਾਂ ਨੇ ਵਧਾਈ ਦਿੱਤੀ । ਇਸ ਮੋਕੇ ਸੰਨੀ ਆਹਲੂਵਾਲੀਆ ਚੇਅਰਮੈਨ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ,ਮੰਗਲ ਸਿੰਘ ਬਸੀ ਚੇਅਰਮੈਨ ਪੰਜਾਬ ਐਗਰੋ ਐਕਸਪੋਰਟ, ਅਮਰੀਕ ਸਿੰਘ ਬੰਗੜ ਸੂਬਾ ਸਕੱਤਰ ਐਸ ਸੀ ਵਿੰਗ ਮਾਲਵਾ ਜੋਨ , ਹਰਪਾਲ ਜਨੇਜਾ ਮੀਡੀਆ ਇੰਚਾਰਜ ਮਾਲਵਾ ਜੋਨ ,ਰਾਜ ਕੁਮਾਰ ਮਿਠਾਰੀਆ ਜਿਲਾ ਇੰਚਾਰਜ ਆਈ ਟੀ ਸੈਲ ਪਟਿਆਲਾ,ਕੁਰਕਸੇਤਰ ਤੋ ਸੁਮਿਤ ਹਿੰਦੁਸਤਾਨੀ,ਲਖਵਿੰਦਰ ਸਿੰਘ ਢਿੱਲੋਂ,ਜਤਿੰਦਰ ਕੁਮਾਰ,ਗ਼ਜਨ ਸਿੰਘ,ਜਸਵੰਤ ਰਾਏ,ਮਨਦੀਪ ਜੋਲਾ,ਰਜਿੰਦਰ ਸਿੰਘ ਥਿੰਦ,ਗੁਰਮੇਲ ਸਿੰਘ ,ਗੁਰਪ੍ਰੀਤ ਸਿੰਘ ਧੋਲੀ,ਅੰਗਰੇਜ ਸਿੰਘ ਰਾਮਗੜ, ਰਜਿੰਦਰ ਸਿੰਘ ਮੋਹਲ,ਪ੍ਰੀਤੀ ਸਨੋਰ ਮਹਿਲਾ ਵਿੰਗ ਅਤੇ ਬਾਲੀ ਦੀਪਕ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਾਲੰਨਟੀਅਰ ਹਾਜਰ ਸਨ l