ਲੈਂਡ ਪੂਲਿੰਗ ਸਕੀਮ ਨੂੰ ਵਾਪਿਸ ਲਵੇ ਸਰਕਾਰ,ਕਿਸਾਨਾਂ ਦੇ ਹੱਕ ਵਿੱਚ ਡਟਣ ਵਾਲੇ ਇਕਲੌਤੇ ਵਿਧਾਇਕ ਬਣੇ ਇਯਾਲੀ

ਸਰਵ ਧਰਮ ਗ੍ਰੰਥ ਬੇਅਦਬੀ ਤੇ ਬਣੇ ਸਖਤ ਕਾਨੂੰਨ – ਇਯਾਲੀ

ਨਸ਼ੇ ਦਾ ਹੱਲ ਸਿਰਫ ਤੇ ਸਿਰਫ਼ ਖੇਡ ਸਟੇਡੀਅਮ

ਚੰਡੀਗੜ੍ਹ: ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਵਿੱਚ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵੱਲੋ ਤਿੰਨ ਗੰਭੀਰ ਅਤੇ ਸੰਵੇਦਨਸ਼ੀਲ ਮੁੱਦਿਆਂ ਜਿਨ੍ਹਾਂ ਵਿੱਚ ਬੇਅਦਬੀ ਦਾ ਮੁੱਦਾ, ਨਸ਼ੇ ਦਾ ਮੁੱਦਾ ਅਤੇ ਲੈਂਡ ਪੂਲਿੰਗ ਦੇ ਮੁੱਦੇ ਤੇ ਅਵਾਜ ਬੁਲੰਦ ਕੀਤੀ। ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਵਾਲੇ ਇਕਲੌਤੇ ਵਿਧਾਇਕ ਬਣੇ ਸਰਦਾਰ ਇਯਾਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਲੈਂਡ ਪੂਲਿੰਗ ਸਕੀਮ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰ ਵਾਪਿਸ ਲਵੇ। ਸਰਦਾਰ ਇਯਾਲੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਜ਼ਮੀਨ ਖੋਹੀ ਜਾ ਰਹੀ ਹੈ। ਕਿਸਾਨ ਆਪਣੀ ਮਾਂ ਰੂਪੀ(ਜ਼ਮੀਨ) ਨੂੰ ਕਿਸੇ ਵੀ ਕੀਮਤ ਤੇ ਨਹੀਂ ਦੇਣਾ ਚਾਹੁੰਦੇ। ਕਿਸਾਨਾਂ ਦੇ ਹੱਕ ਵਿੱਚ ਡਟਣ ਵਾਲੇ ਸਰਦਾਰ ਇਯਾਲੀ ਇਕਲੌਤੇ ਵਿਧਾਇਕ ਸਨ, ਜਿਨਾ ਨੇ ਕਿਸਾਨਾਂ ਦੇ ਮਸਲੇ ਨੂੰ ਨਾ ਸਿਰਫ ਉਠਾਇਆ ਸਗੋ ਵਿਧਾਨ ਸਭਾ ਦੇ ਅੰਦਰ ਆਪਣਾ ਫਰਜ ਅਦਾ ਕੀਤਾ।

ਪਟਿਆਲਾ ਵਿਚ ਰਸੂਖਦਾਰ ਸ਼ਾਤਰ ਲੋਕਾਂ ਵੱਲੋਂ ਜ਼ਮੀਨ ਦੀ ਖਰੀਫੋ ਫਰੋਖਤ ‘ਚ ਲਗਭਗ 28 ਕਰੋੜ ਦਾ ਘਪਲਾ

ਬੇਅਦਬੀ ਦੇ ਮੁੱਦੇ ਤੇ ਸਰਦਾਰ ਇਯਾਲੀ ਨੇ ਅਵਾਜ ਚੁੱਕਦੇ ਕਿਹਾ ਕਿ ਪਿਛਲੇ ਸਮੇਂ ਵਿਚ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋਇਆ। ਕੁਝ ਲੋਕ ਜਿਨਾ ਦੀ ਮਨਸ਼ਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਰਹੀ ਓਹਨਾ ਵਲੋ ਸਾਜਿਸ਼ ਦੇ ਰੂਪ ਵਿੱਚ ਧਾਰਮਿਕ ਗ੍ਰੰਥਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹਨਾ ਮੰਦਭਾਗੀਆਂ ਘਟਨਾਵਾਂ ਦੇ ਚਲਦੇ ਸਾਰੇ ਧਰਮਾਂ ਦੇ ਲੋਕਾਂ ਦੇ ਹਿਰਦੇ ਵਲੂੰਦਰੇ ਗਏ। ਇਸ ਲਈ ਅੱਜ ਲੋੜ ਹੈ ਕਿ ਇੱਕ ਸਖ਼ਤ ਕਾਨੂੰਨ ਲਿਆਂਦਾ ਜਾਵੇ, ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।

ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 1500 ਮਹਿਲਾ ਪੰਚਾਂ-ਸਰਪੰਚਾਂ ਨੂੰ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਲਿਜਾਵੇਗੀ-ਮੁੱਖ ਮੰਤਰੀ

ਨਸ਼ੇ ਦੇ ਮੁੱਦੇ ਤੇ ਸਭ ਦਾ ਧਿਆਨ ਖਿੱਚਦਿਆਂ ਸਰਦਾਰ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਨਸ਼ੇ ਦਾ ਹੱਲ ਸਿਰਫ ਤੇ ਸਿਰਫ਼ ਖੇਡ ਸਟੇਡੀਅਮ ਵਿਚ ਹੀ ਹੈ। ਆਪਣੇ ਹਲਕੇ ਵਿੱਚ ਬਣੇ 70 ਖੇਡ ਸਟੇਡੀਅਮ ਦਾ ਜਿਕਰ ਕਰਦਿਆਂ ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਹਲਕਾ ਦਾਖਾ ਦੇ ਨੌਜਵਾਨ ਵਧੇਰੇ ਸਮਾਂ ਖੇਡ ਸਟੇਡੀਅਮ ਨੂੰ ਦਿੰਦੇ ਹਨ ਅਤੇ ਕਈ ਖਿਡਾਰੀ ਨੈਸ਼ਨਲ ਲੈਵਲ ਤੱਕ ਚੁਣੇ ਗਏ ਹਨ। ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਨਸ਼ੇ ਦੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਖਾਸ ਕਰਕੇ ਰਾਹੁਲ ਗਾਂਧੀ ਦਾ ਜਿਕਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਪੰਜਾਬ ਦੇ 70 ਫ਼ੀਸਦ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਸੀ, ਜਦੋਂ ਕਿ ਉਸ ਵਕਤ ਕਾਂਗਰਸ ਦੇ ਹੀ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫਤੇ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ।

Related Post