ਪਟਿਆਲਾ ਵਿਚ ਰਸੂਖਦਾਰ ਸ਼ਾਤਰ ਲੋਕਾਂ ਵੱਲੋਂ ਜ਼ਮੀਨ ਦੀ ਖਰੀਫੋ ਫਰੋਖਤ ‘ਚ ਲਗਭਗ 28 ਕਰੋੜ ਦਾ ਘਪਲਾ

ਪਟਿਆਲਾ, 15 ਜੁਲਾਈ 2025 : ਸ਼ਾਹੀ ਸ਼ਹਿਰ ਪਟਿਆਲਾ ਵਿਚ ਕੁੱਝ ਰਸੂਖਦਾਰ ਤੇ ਸ਼ਾਤਰ ਲੋਕਾਂ ਵਲੋਂ ਗੰਢਤੁੱਪ ਕਰਕੇ ਸਰਕਾਰ ਨੂੰ ਲਗਭਗ 28 ਕਰੋੜ ਦਾ ਚੂਨਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਦੇ ਇਕ ਪੋਸ਼ ਇਲਾਕਾ ਭੁਪਿੰਦਰਾ ਰੋਡ ਤੇ ਬਣੀ ਇਕ ਕਮਰਸ਼ੀਅਲ ਟੀ. ਪੀ. ਸਕੀਮ ਵਿਚ ਜਿਥੇ ਸ਼ੋਅਰੂਮਾਂ ਦਾ ਰੇਟ 2 ਲੱਖ 25 ਹਜ਼ਾਰ ਰੁਪਏ ਪ੍ਰਤੀ ਗੱਜ ਹੈ ਅਤੇ ਕਲੈਕਟਰ ਰੇਟ 1 ਲੱਖ 12 ਹਜ਼ਾਰ ਰੁਪਏ ਹੈ। ਪਰ ਰਜਿਸਟ੍ਰੀ ਸਿਰਫ਼ ਕਥਿਤ ਤੌਰ ਤੇ 15 ਹਜ਼ਾਰ ਰੁਪਏ ਗਜ ਨੂੰ ਕਰਵਾਈ ਜਾ ਰਹੀ ਹੈ।

ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 1500 ਮਹਿਲਾ ਪੰਚਾਂ-ਸਰਪੰਚਾਂ ਨੂੰ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਲਿਜਾਵੇਗੀ-ਮੁੱਖ ਮੰਤਰੀ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਉਕਤ ਸਕੀਮ ਅਧੀਨ ਨਕਸ਼ੇ ਕਮਰਸ਼ੀਅਲ ਪਾਸ ਕਰਕੇ ਰਜਿਸਟ੍ਰੀਆਂ ਰੈਜ਼ੀਡੈਂਸ਼ੀਅਲ ਹੀ ਨਹੀਂ ਬਲਕਿ ਰਕਬਾ ਬਦਲ ਕੇ ਕਰਵਾਈਆਂ ਜਾ ਰਹੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਜੇਕਰ ਇਕ ਸ਼ੋਅਰੂਮ ਦੀ ਗੱਲ ਕੀਤੀ ਜਾਵੇ ਤਾਂ 75 ਗੱਜ ਦੇ ਇਕ ਸ਼ੋਅਰੂਮ ਦੀ ਕੀਮਤ ਲਗਭਗ 3 ਕਰੋੜ ਰੁਪਏ ਰੱਖੀ ਗਈ ਹੈ ਪਰ ਉਸਦੀ ਰੈਜ਼ੀਡੈਂਸ਼ੀਅਲ ਰਜਿਸਟ੍ਰੀ ਦਿਖਾ ਕੇ ਸਿਰਫ਼ 15 ਲੱਖ ਰੁਪਏ ਦੀ ਰਜਿਸਟ੍ਰੀ ਕੀਤੀ ਜਾ ਰਹੀ ਹੈ। ਜਿਸ ਨਾਲ ਸਰਕਾਰ ਨੂੰ ਸਿੱਧਾ ਸਿੱਧਾ 4 ਲੱਖ ਤੋਂ ਲੈ ਕੇ ਪੰਜ ਲੱਖ ਰੁਪਏ ਤੱਕ ਦੀ ਅਸਟਾਮ ਡਿਊਟੀ ਚੋਰੀ ਕਰਕੇ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ। ਯਾਨੀ ਕਿ ਸਿੱਧੇ ਸਿੱਧੇ ਇਹ ਕਿਹਾ ਜਾ ਸਕਦਾ ਹੈ ਕਿ ਮਾਲੀਏ ਦੀ ਚੋਰੀ ਕੀਤੀ ਜਾ ਰਹੀ ਹੈ।

ਸੂਬਾ ਸਰਕਾਰ ਚੌਲ ਮਿੱਲਰਾਂ ਅਤੇ ਹੋਰਨਾਂ ਭਾਈਵਾਲਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ: ਮੰਤਰੀ ਸਮੂਹ

ਉਕਤ ਸਕੀਮ ਅਧੀਨ ਜਿਨ੍ਹਾਂ ਵੀ ਵਿਅਕਤੀਆਂ ਵਲੋਂ ਸਰਕਾਰੀ ਵਿਭਾਗਾਂ ਅਤੇ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਕਤ ਸਾਰੇ ਪਲਾਨ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਵਿਚ ਪਹਿਲਾਂ ਤਾਂ ਸਿੱਧੇ ਸਿੱਧੇ ਗੱਲ ਕਹਿ ਲਈ ਜਾਵੇ ਜਾਂ ਜਿੰਮੇਦਾਰੀ ਮਾਲ ਵਿਭਾਗ ਦੀ ਹੀ ਬਣਦੀ ਹੈ ਤੇ ਜੇਕਰ ਮਾਲੀਆ ਸਰਕਾਰ ਦੇ ਖਜਾਨੇ ਵਿਚ ਜਮ੍ਹਾ ਨਾ ਕਰਵਾ ਕੇ ਉਸਦੀ ਚੋਰੀ ਕਰਨ ਵਾਲਿਆਂ ਦੀ ਚਲਾਕੀ ਵੱਲ ਧਿਆਨ ਦਿੱਤਾ ਜਾਵੇ ਕਿ ਉਨ੍ਹਾਂ ਮਾਲ ਵਿਭਾਗ ਨੂੰ ਤਾਂ ਗੁੰਮਰਾਹ ਹੀ ਕਰ ਦਿੱਤਾ ਹੈ ਤਾਂ ਇਹ ਵਿਭਾਗ ਦੀ ਬਹੁਤ ਵੱਡੀ ਨਲਾਇਕੀ ਹੈ ਕਿ ਉਹ ਆਪਣੇ ਕੰਮ ਮੁਤਾਬਕ ਕਿਥੇ ਕੀ ਹੋ ਰਿਹਾ ਹੈ ਵੱਲ ਆਪਣੀ ਤੇਜ਼ ਤਰਾਰ ਨਜ਼ਰ ਵੀ ਨਾ ਰੱਖ ਸਕਿਆ ਪਰ ਅਜਿਹਾ ਬਿਨਾਂ ਮਾਲ ਵਿਭਾਗ ਦੀ ਜਾਣਕਾਰੀ ਦੇ ਹੋਣਾ ਸੰਭਵ ਜਿਹਾ ਨਹੀਂ ਲੱਗਦਾ, ਜਿਸਦੇ ਚਲਦਿਆਂ ਮਾਲ ਵਿਭਾਗ ਦੇ ਸਿੱਧੇ ਜਾਂ ਅਸਿੱਧੇ ਤੌਰ ਤੇ ਮਾਲੀਆ ਦੀ ਚੋਰੀ ਕਰਨ ਵਾਲਿਆਂ ਨਾਲ ਮਿਲਿਆ ਹੋਣਾ ਸੁਭਾਵਿਕ ਹੈ।

ਪੰਜਾਬ ‘ਚ ਲਾਗੂ ਹੋਇਆ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਰੂਲਜ਼ 2025 ਲਾਗ, ਜਾਣੋ ਕੀ ਹਨ ਨੁਕਸਾਨ ਅਤੇ ਫਾਇਦੇ

ਦੱਸਣਯੋਗ ਹੈ ਕਿ ਉਕਤ ਟੀ. ਪੀ. ਸਕੀਮ ਅਧੀਨ ਜੋ ਕਮਰਸ਼ੀਅਲ ਜਗ੍ਹਾ ਦੀ ਰਜਿਸਟ੍ਰੀ ਉਹ ਹੀ ਰਕਬਾ ਹੋਰ ਕਿਤੇ ਦਾ ਦਿਖਾ ਕੇ ਰੈਜ਼ੀਡੈਂਸ਼ੀਅਲ ਕਰਵਾ ਕੇ ਜੋ ਅਸ਼ਟਾਮ ਡਿਊਟੀ ਦੀ ਸਿੱਧੇ ਸਿੱਧੇ ਚੋਰੀ ਕੀਤੀ ਜਾ ਰਹੀ ਹੈ ਨਾਲ ਪ੍ਰਤੀ ਸ਼ੋਅਰੂਮ ਵਿਚੋਂ 4 ਤੋਂ 5 ਲੱਖ ਦੀ ਅਸ਼ਟਾਮ ਡਿਊਟੀ ਦਾ ਨੁਕਸਾਨ ਹੋ ਰਿਹਾ ਹੈ, ਜੇਕਰ 38 ਸ਼ੋਅਰੂਮ ਹਨ ਤਾਂ ਚੋਰੀ ਲਗਭਗ 2 ਕਰੋੜ ਦੀ ਅਸ਼ਟਾਮ ਡਿਊਟੀ ਚੋਰੀ ਕੀਤੀ ਗਈ ਹੈ। ਕਮਰਸ਼ੀਅਲ ਜਗ੍ਹਾ ਹੋਣ ਦੇ ਬਾਵਜੂਦ ਰਕਬਾ ਬਦਲ ਕੇ ਰੈਜ਼ੀਡੈਂਸੀਅਲ ਰਜਿਟ੍ਰੀਆਂ ਕਰਵਾਈਆਂ ਜਾ ਰਹੀਆਂ ਹਨ। ਸੇਲ ਕਰਨ ਤੇ ਪ੍ਰਚੇਜ ਕਰਨ ਵਾਲਾ ਦੋਵੇਂ ਧਾਰਾ 82 ਦੀ ਉਲੰਘਣਾਂ ਵਾਰ ਵਾਰ ਕਰ ਰਹੇ ਹਨ। ਪਰ ਸਰਕਾਰ ਵਲੋਂ ਹਾਲੇ ਤੱਕ ਇਨ੍ਹਾਂ ਦੀ ਚੋਰੀ ਨਹੀਂ ਪਕੜੀ ਗਈ। ਹੋ ਸਕਦਾ ਹੈ ਕਿ ਵਿਭਾਗਾਂ ਨੂੰ ਗੁੰਮਰਾਹ ਕੀਤਾ ਗਿਆ ਹੋਵੇ ਜਾਂ ਅਫ਼ਸਰਾਂ ਵਲੋਂ ਚੋਰੀ ਜਾਂ ਕਰੱਪਸ਼ਨ ਨੂੰ ਬੜਾਵਾ ਦਿੱਤਾ ਗਿਆ ਹੋਵੇ। ਅੱਜ ਵੀ ਕਮਰਸ਼ੀਅਲ ਟੀ. ਪੀ. ਸਕੀਮ ਹੋਣ ਦੇ ਬਾਵਜੂਦ ਵੀ ਰਜਿਸਟ੍ਰੀਆਂ ਰੈਜ਼ੀਡੈਂਸ਼ੀਅਲ ਏਰੀਆ ਦਿਖਾ ਕੇ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਸਿੱਧੇ ਸਿੱਧੇ ਅਫਸਰਾਂ ਦੀ ਮਿਲੀਭੁਗਤ ਤੇ ਕੁਰੱਪਸ਼ਨ ਦਾ ਵੱਡਾ ਸਕੈਂਡਲ ਨਜ਼ਰ ਆ ਰਿਹਾ ਹੈ।

Related Post