ਅਮਰੀਕਾ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਦੁਪਹਿਰ ਨੂੰ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਵਲੋਂ ਕੈਨੇਡਾ ਅਤੇ ਮੈਕਸੀਕੋ ‘ਤੇ ਟੈਰਿਫ ਅੱਧੀ ਰਾਤ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਟਰੰਪ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਵਪਾਰ ਯੁੱਧ ਜ਼ਿਆਦਾਤਰ ਕੈਨੇਡੀਅਨ ਸਮਾਨ ‘ਤੇ 25 ਪ੍ਰਤੀਸ਼ਤ ਟੈਕਸਾਂ ਨਾਲ ਅੱਗੇ ਵਧ ਰਿਹਾ ਹੈ ਅਤੇ ਇਹ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋ ਜਾਣਗੇ।
ਇਹ ਵੀ ਪੜ੍ਹੋ : ਪ੍ਰੀਖਿਆ ਦੇਣ ਗਏ ਬੱਚੇ ਨਾਲ ਵਿਦਿਆਰਥੀਆਂ ਨੇ ਕੀਤੀ ਕੁੱਟਮਾਰ
ਅਮਰੀਕਾ ਵਲੋਂ ਕੈਨੇਡਾ, ਮੈਕਸੀਕੋ, ਅਤੇ ਚੀਨ ‘ਤੇ ਟੈਰਿਫ ਲਗਾਉਣ ਦੀ ਚੱਲ ਰਹੀ ਕਿਆਸਾਂ ‘ਤੇ ਉਸ ਸਮੇਂ ਵਿਰਾਮ ਲੱਗ ਗਿਆ, ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀ ਕਿਹਾ ਕਿ “ਅਮਰੀਕਾ ਦਾ 40 ਸਾਲਾਂ ਤੋਂ ਫਾਇਦਾ ਉਠਾਇਆ ਜਾ ਰਿਹਾ ਹੈ। ਲੋਕਾਂ ਲਈ ਇਸ ਦੇਸ਼ ਦਾ ਫਾਇਦਾ ਉਠਾਉਣਾ ਬਹੁਤ ਮਹਿੰਗਾ ਹੋਣ ਵਾਲਾ ਹੈ। ਉਹ ਅੰਦਰ ਆ ਕੇ ਸਾਡਾ ਪੈਸਾ ਚੋਰੀ ਨਹੀਂ ਕਰ ਸਕਦੇ, ਸਾਡੀਆਂ ਨੌਕਰੀਆਂ ਚੋਰੀ ਨਹੀਂ ਕਰ ਸਕਦੇ, ਸਾਡੀਆਂ ਫੈਕਟਰੀਆਂ ਨਹੀਂ ਲੈ ਸਕਦੇ, ਅਤੇ ਸਜ਼ਾ ਨਾ ਮਿਲਣ ਦੀ ਉਮੀਦ ਨਹੀਂ ਕਰ ਸਕਦੇ।” ਜੀ ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਦੁਪਹਿਰ ਨੂੰ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਅਤੇ ਮੈਕਸੀਕੋ ‘ਤੇ ਟੈਰਿਫ ਅੱਧੀ ਰਾਤ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਜੋ ਕਿ ਕੈਨੇਡੀਅਨ ਸਮਾਨ ‘ਤੇ 25 ਪ੍ਰਤੀਸ਼ਤ ਟੈਕਸਾਂ ਨਾਲ ਅੱਗੇ ਵਧ ਰਿਹਾ ਹੈ ਅਤੇ ਇਹ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋ ਜਾਣਗੇ।
ਇਹ ਵੀ ਪੜ੍ਹੋ : 10 ਮਾਰਚ ਨੂੰ ਜੇਲ੍ਹ ਵਿਚੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ!
ਦੱਸ ਦਈਏ ਰਾਸ਼ਟਰਪਤੀ ਟਰੰਪ ਨੇ ਜੱਦ ਕੈਨੇਡਾ ਅਤੇ ਮੈਕਸੀਕੋ ‘ਤੇ ਟੈਰਿਫ ਲੱਗਣ ਦਾ ਐਲਾਨ ਕੀਤਾ ਸੀ ਤਾਂ ਟਰੰਪ ਨੇ ਿੲੱਕ ਕੈਨੇਡਾ ਅਤੇ ਮੈਕਸੀਕੋ ਨੂੰ ਿੲਕ- ਿੲਕ ਮਹੀਨੇ ਦੀ ਛੂਟ ਦੇ ਦਿੱਤੀ ਗਈ ਸੀ। ਹਾਂਲਾਿਕ ਕੈਨੇਡੀਅਨ ਮੰਤਰੀਆਂ ਵਲੋਂ ਜਵਾਬੀ ਕਾਰਵਾਈ ਦੌਰਾਨ ਅਮਰੀਕਾ ‘ਤੇ ਬਰਾਬਰ ਟੈਰਿਫ ਲਗਾਉਣ ਦੀ ਗੱਲ ਆਖੀ ਗਈ ਹੈ। ਪਰ ਦੇਖਣਾ ਹੁਣ ਿੲਹ ਹੋਵੇਗਾ ਕਿ ਟਰੰਪ ਦੇ ਿੲਸ ਿਬਆਨ ਤੋਂ ਬਾਅਦ ਕੈਨੇਡਾ ਕੀ ਕਾਰਵਾਈ ਕਰੇਗਾ ਿੲਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।