12ਵੀਂ ਜਮਾਤ ਦਾ ਬੋਰਡ ਵਲੋਂ ਮੁੜ੍ਹ ਹੋਵੇਗਾ ਅੰਗ੍ਰੇਜ਼ੀ ਦਾ ਪੇਪਰ, ਪੰਜਾਬ ਸਿੱਖਿਆ ਬੋਰਡ ਨੇ ਲਿਆ ਫ਼ੈਸਲਾਂ

ਪੰਜਾਬ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ ਪੰਜਾਬ ਸਿੱਖਿਆ ਬੋਰਡ ਨੇ 28 ਫਰਵਰੀ ਨੂੰ ਹੋਇਆ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਰੱਦ ਕਰ ਦਿੱਤਾ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜੀ ਗਈ ਫਲਾਇੰਗ ਸਕੁਐਡ ਟੀਮ ਵੱਲੋਂ ਤਿਆਰ ਕੀਤੀ ਗਈ ਜਾਂਚ ਰਿਪੋਰਟ ਤੋਂ ਬਾਅਦ ਪੇਪਰ ਰੱਦ ਕਰ ਦਿੱਤਾ ਗਿਆ।

ਦੱਸਣਯੋਗ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਅਧੀਨ ਆਉਂਦੇ ਤਲਵੰਡੀ ਭਾਈ 2 ਸੀਨੀਅਰ ਸੈਕੰਡਰੀ ਸਕੂਲ ਵਿੱਚ ਵੱਡੇ ਪੱਧਰ ‘ਤੇ ਨਕਲ ਹੋਣ ਕਾਰਨ, ਇਸ ਕੇਂਦਰ ਦਾ ਪੇਪਰ ਰੱਦ ਕਰ ਦਿੱਤਾ ਗਿਆ। ਬੋਰਡ ਨੇ ਸੈਂਟਰ ਨੰਬਰ 220681 ਦੇ 115 ਵਿਦਿਆਰਥੀਆਂ ਦੁਆਰਾ ਦਿੱਤਾ ਗਿਆ ਪੇਪਰ ਰੱਦ ਕਰ ਦਿੱਤਾ।

Related Post