ਬੇਸਹਾਰਾ ਕੁੱਤੇ ਨੂੰ ਅੱ ਗ ਲਾ ਕੇ ਸਾ ੜ ਨ ਦੇ ਮਾਮਲੇ ਤੇ ਥਾਣੇ ਪਹੁੰਚੇ ਜੀਵ ਪ੍ਰੇਮੀ ਅਤੇ ਸੰਸਥਾਵਾ

 

ਬੇਸਹਾਰਾ ਕੁੱਤੇ ਨੂੰ ਅੱ ਗ ਲਾ ਕੇ ਸਾ ੜ ਨ ਦੇ ਮਾਮਲੇ ਤੇ ਥਾਣੇ ਪਹੁੰਚੇ ਜੀਵ ਪ੍ਰੇਮੀ ਅਤੇ ਸੰਸਥਾਵਾ

ਪਰਸੋਂ ਰਾਤ ਥਾਣਾ ਲਹੋਰੀ ਗੇਟ ਪਟਿਆਲਾ ਦੇ ਨਾਲ ਲਗਦੀ ਗਲੀ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਇਕ ਦਰਵੇਸ਼ ਨੂੰ ਅੱਗ ਲਾ ਕੇ ਸਾੜਨ ਦੇ ਮਾਮਲੇ ਤੇ ਅਜ ਪਟਿਆਲਾ ਸ਼ਹਿਰ ਦੇ (Non- Profit NGO’s) ਸੰਸਥਾਵਾਂ ਅਤੇ ਜੀਵ ਪ੍ਰੇਮੀ ਇਕਜੁੱਟ ਹੋ ਕੇ ਥਾਣਾ ਲਹੋਰੀ ਗੇਟ ਪਟਿਆਲਾ ਪਹੁੰਚੇ! ਇਸ ਮੋਕੇ ਥਾਣਾ ਲਹੋਰੀ ਗੇਟ ਪਟਿਆਲਾ ਦੇ ਐਸ ਐਚ ਓ ਸ਼ਿਵਰਾਜ ਸਿੰਘ ਢਿਲੋਂ ਵਲੋਂ ਸੰਸਥਾਵਾਂ ਨੂੰ ਦਸਿਆ ਗਿਆ ਹੈ ਕਿ ਪੁਲਿਸ ਤਫਤੀਸ਼ ਵਿੱਚ ਇਹ ਇਕ ਦੁਕਾਨ ਦੇ ਬਾਹਰ ਸ਼ੋਟ ਸਰਕਟ ਘਟਨਾ ਸੀ ਜਿਸ ਵਿੱਚ ਇਕ ਦੁਕਾਨ ਤੇ ਬਾਹਰ ਖੜੇ ਦੋ ਮੋਟਰਸਾਈਕਲ ਵੀ ਸੜ ਗਏ ਸਨ! ਜਿਸ ਵਿੱਚ ਇਕ ਗਲੀ ਦਾ ਦਰਵੇਸ਼ ਵੀ ਸ਼ੜ ਕੇ ਮਰ ਗਿਆ ਸੀ! ਪਰ ਸੰਸਥਾਵਾਂ ਨੂੰ ਸ਼ਕ ਹੈ ਕਿ ਇਲਾਕੇ ਦੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਜਾਣ ਕੇ ਇਸ ਦਰਵੇਸ਼ ਨੂੰ ਤੇਲ ਆਦਿ ਪਾ ਕੇ ਅੱਗ ਲਗਾਈ ਗਈ ਸੀ ਉਸ ਤੋ ਬਾਅਦ ਹੀ ਦੁਕਾਨ ਅਤੇ ਮੋਟਰਸਾਈਕਲਾਂ ਨੂੰ ਅਗ ਲਗੀ ਸੀ! ਸੰਸਥਾਵਾਂ ਵਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰਨ ਲਈ ਇਕ ਲਿਖਤ ਸ਼ਿਕਾਇਤ ਪੱਤਰ ਵੀ ਦਿੱਤਾ ਗਿਆ ਹੈ ਅਤੇ ਮ੍ਰਿਤਕ ਦਰਵੇਸ਼ ਦੀ ਦੇਹ ਦਾ ਪੋਸਟਮਾਰਟਮ ਵੀ ਕਰਵਾਉਣ ਲਈ ਕਿਹਾ ਗਿਆ ਹੈ ! ਪੁਲਿਸ ਪ੍ਰਸ਼ਾਸ਼ਨ ਨੇ ਸੰਸਥਾਵਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਮੁੜ ਤੋ ਤਫਤੀਸ਼ ਕਿੱਤੀ ਜਾਵੇਗੀ ਅਤੇ ਦਰਵੇਸ਼ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਸੋਮਵਾਰ ਤਕ ਕਰਵਾ ਲਿੱਤਾ ਜਾਵੇਗਾ! ਸੰਸਥਾਵਾਂ ਵਲੋਂ ਸ਼ਰਾਰਤੀ ਅਨਸਰਾਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਉਹ ਭਾਵੇਂ ਦੋ ਨੇ ਜਾਂ ਦਸ ਹਨ ਸਭ ਤੇ ਐਨੀਮਲ ਕਰੂਅਲਟੀ ਐਕਟ ਤਹਿਤ ਪਰਚਾ ਦਰਜ ਕਰਵਾ ਕੇ ਜੇਲ੍ਹ ਪਹੁੰਚਾਉਣ ਲਈ ਡਟ ਕੇ ਸੰਘਰਸ਼ ਕਰਨ ਲਈ ਸੰਸਥਾਵਾਂ ਅਤੇ ਜੀਵ ਪ੍ਰੇਮੀ ਤਿਆਰ ਹਨ!

ਇਸ ਮੋਕੇ ਗੁਰਮੁਖ ਸਿੰਘ ਗੁਰੂ ਪ੍ਰਧਾਨ ਮਰੀਜ਼ ਮਿੱਤਰਾ ਵੈਲਫੇਅਰ ਆਰਗੇਨਾਈਜੇਸ਼ਨ (ਰਜਿ:) ਪਟਿਆਲਾ , ਵਿਕਾਸ ਕੰਬੋਜ ਗਊ ਰਖਸ਼ਾ ਦਲ ਪਟਿਆਲਾ, ਗੁਰਤੇਜ ਤੇਜੀ ਹੀਲਿੰਗ ਹੈਂਡ ਪਟਿਆਲਾ, ਐਨੀਮਲ ਰਾਈਟ ਐਕਟੀਵੀਸਟ ਐਡਵੋਕੇਟਰਿਸ਼ਭ ਸ਼ਰਮਾ, ਐਨੀਮਲ ਰਾਈਟ ਐਕਟੀਵੀਸਟ ਮਲਿੱਕਾ ਰਤਨ, ਐਨੀਮਲ ਰਾਈਟ ਐਕਟੀਵੀਸਟ ਪਰਮਜੀਤ ਸਿੰਘ ਅਗਰਵਾਲ, ਐਨੀਮਲ ਰਾਈਟ ਐਕਟੀਵੀਸਟ ਕ੍ਰਿਸ਼ਨਾ ਪੁਰੀ, ਐਨੀਮਲ ਰਾਈਟ ਐਕਟੀਵੀਸਟ ਅਨੁਪਮ ਬਾਵਾ, ਅਮ੍ਰਿਤ ਪਾਲ ਸਿੰਘ ਐਬੀਂ, ਐਨੀਮਲ ਰਾਈਟ ਐਕਟੀਵੀਸਟ ਰਜਿੰਦਰ ਆਦਿ ਮੌਜੂਦ ਰਹੇ!

 

Related Post

Leave a Reply

Your email address will not be published. Required fields are marked *