ਕੈਨੇਡਾ ਦੇ ਟੋਰਾਂਟੋ ‘ਚ ਮਿਊਜ਼ਿਕ ਸਟੂਡੀਓ ਬਾਹਰ 100 ਰਾਊਂਡ ਫਾਇ+ਰਿੰਗ

ਕੈਨੇਡਾ: ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਦੇ ਟੋਰੋਂਟੋ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ। ਜਿੱਥੇ ਬੀਤੇ ਸੋਮਵਾਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਟੋਰੋਂਟੋ ਦੇ ਇੱਕ ਸੰਗੀਤ ਰਿਕਾਰਡਿੰਗ ਸਟੂਡੀਓ ਦੇ ਬਾਹਰ ਘੱਟੋ ਘੱਟ 100 ਰਾਉਂਡ ਫਾਇਰ ਕੀਤੇ ਗਏ ਸਨ। ਹੁਣ ਤਾਜ਼ਾ ਅਪਡੇਟ ਮੁਤਾਬਕ ਪੁਲਿਸ ਨੇ ਇਸ ਗੋਲੀਬਾਰੀ ਨੂੰ ਲੈ ਕੇ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਗਿਰਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਅਸਾਲਟ ਸਟਾਈਲ ਰਾਈਫਲਾਂ ਸਮੇਤ 16 ਹਥਿਆਰ ਜਬਤ ਕੀਤੇ ਗਏ ਨੇ। ਦੱਸਿਆ ਜਾ ਰਿਹਾ ਜਿਸ ਇਲਾਕੇ ਵਿੱਚ ਇਹ ਗੋਲੀਬਾਰੀ ਹੋਈ ਸੀ ਉੱਥੇ ਪੰਜਾਬੀ ਸੰਗੀਤਕਾਰ ਅਕਸਰ ਸਟੂਡੀਓ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ।

ਨਵ-ਨਿਯੁਕਤ ਪੁਲਿਸ ਜਵਾਨਾਂ ਨੇ ਸਿਫਾਰਸ਼ ਤੇ ਰਿਸ਼ਵਤ ਤੋਂ ਬਗੈਰ ਨਿਰਪੱਖ ਅਤੇ ਪਾਰਦਰਸ਼ੀ ਭਰਤੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ

ਘਟਨਾ ਮੁਤਾਬਕ ਹਿੰਸਾ ਦੇ ਰਾਤ ਤਕਰੀਬਨ 11 ਵਜਕੇ 20 ਮਿੰਟ ਦੇ ਕਰੀਬ ਇੱਕ ਚੋਰੀ ਕੀਤੀ ਗਈ ਗੱਡੀ ਰਿਕਾਰਡਿੰਗ ਸਟੂਡੀਓ ਦੇ ਨੇੜੇ ਆਈ ਤੇ ਤਿੰਨ ਵਿਅਕਤੀਆਂ ਵੱਲੋਂ ਸਟੂਡੀਓ ਦੇ ਆਲੇ ਦੁਆਲੇ ਤਕਰੀਬਨ ਸੋ ਰਾਊਂਡ ਫਾਇਰ ਕੀਤੇ ਗਏ। ਜਵਾਬ ਵਿੱਚ ਵਿਰੋਧੀ ਸਮੂਹ ਦੇ ਮੈਂਬਰਾਂ ਨੇ ਕਥਿਤ ਤੌਰ ਤੇ ਜਵਾਬੀ ਗੋਲੀਬਾਰੀ ਕੀਤੀ ਸੀ। ਇਹ ਘਟਨਾ ਹੋਣ ਤੋਂ ਪਹਿਲਾਂ ਦਾ ਵੀਡੀਓ ਤੁਸੀਂ ਇਸ ਸਮੇਂ ਸਕਰੀਨ ਤੇ ਦੇਖ ਰਹੇ ਹੋ ਕਿ ਘਟਨਾ ਤੋਂ ਪਹਿਲਾਂ ਸਟੂਡੀਓ ਨੇੜੇ ਇੱਕ ਪਾਰਟੀ ਚੱਲ ਰਹੀ ਸੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬੰਦੂਕ ਲਹਿਰਾਈ ਜਾ ਰਹੀ ਹੈ ਤੇ ਨੱਚਿਆ ਜਾ ਰਿਹਾ।

‘ਆਪ’ ਸਰਕਾਰ ਨੇ ਪੰਜਾਬ ਦੇ ਹਰੇਕ ਪਿੰਡ ‘ਚ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ-ਅਰਵਿੰਦ ਕੇਜਰੀਵਾਲ

ਟੋਰੋਂਟੋ ਪੁਲਿਸ ਦੇ ਡਿਪਟੀ ਚੀਫ ਲੋਰੇਨ ਪੋਕ ਦਾ ਕਹਿਣਾ ਹੈ ਕਿ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਹਨਾਂ ਦੋਸ਼ੀਆਂ ਵਿੱਚੋਂ ਦੋ ਭੱਜਨ ਵਿੱਚ ਕਾਮਯਾਬ ਹੋ ਗਏ ਨੇ। ਜਿਸ ਸਟੂਡੀਓ ਨੇੜੇ ਇਹ ਗੋਲੀਬਾਰੀ ਹੋਈ ਉੱਥੇ ਕਈ ਪੰਜਾਬੀ ਕਲਾਕਾਰ ਰਿਕਾਰਡਿੰਗ ਸਟੂਡੀਓ ਦੀ ਵਰਤੋਂ ਕਰਦੇ ਨੇ। ਏਪੀ ਢਿੱਲੋ ਅਤੇ ਗਿੱਪੀ ਗਰੇਵਾਲ ਵਰਗੇ ਮਸ਼ਹੂਰ ਪੰਜਾਬੀ ਸੰਗੀਤ ਕਲਾਕਾਰਾਂ ਨੂੰ ਪਹਿਲਾਂ ਵੀ ਅਜਿਹੀਆਂ ਘਟਨਾ ਦਾ ਨਿਸ਼ਾਨਾ ਬਣਾਇਆ ਜਾ ਚੁੱਕਿਆ। ਇਸ ਖੇਤਰ ਵਿੱਚ ਇੱਕ ਸਮੂਹ ਪੰਜਾਬੀ ਭਾਈਚਾਰਾ ਹੈ ਅਤੇ ਭਾਰਤ ਨਾਲ ਸੰਬੰਧ ਰੱਖਣ ਵਾਲੇ ਕਲਾਕਾਰ ਲਈ ਇੱਕ ਕੇਂਦਰ ਵਿੱਚੋਂ ਕੰਮ ਕਰਦਾ ਹੈ।

 

Related Post