ਜੀਵ ਪ੍ਰੇਮੀ ਸੁਸ਼ਮਾ ਰਾਠੌਰ ਤੇ ਹਮਲਾ ਬਰਦਾਸ਼ਤ ਨਹੀਂ ਕਿੱਤਾ ਜਾਵੇਗਾ- ਪ੍ਰਮੁੱਖ ਜੀਵ ਪ੍ਰੇਮੀ ਸੰਸਥਾਵਾਂ ਅਤੇ ਜੀਵ ਪ੍ਰੇਮੀ ਪਟਿਆਲਾ
ਅੱਜ ਪਟਿਆਲਾ ਸ਼ਹਿਰ ਦੀਆਂ ਜਮੀਨੀ ਪੱਧਰ ਤੇ ਜਖਮੀ ਬੀਮਾਰ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਅਤੇ ਉਹਨਾਂ ਦੇ ਹੱਕਾ ਲਈ ਸੰਘਰਸ਼ ਕਰਨ ਵਾਲੀ ਪ੍ਰਮੁੱਖ ਸੰਸਥਾਵਾਂ ਅਤੇ ਜੀਵ ਪ੍ਰੇਮੀਆਂ ਦਾ ਇਕ ਸਾਂਝਾ ਮੰਚ “ਜੀਵ ਰੱਖਿਅਕ ਮੰਚ ਪਟਿਆਲਾ” ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਮੁਖੱ ਅਫਸਰ ਅੰਗਰੇਜ ਸਿੰਘ ਨੂੰ ਮਿਲਣ ਪਹੁੰਚਿਆ!
ਇਸ ਮੋਕੇ ਗੁਰਮੁਖ ਗੁਰੂ ਐਨੀਮਲ ਰਾਈਟ ਐਕਟੀਵੀਸਟ ਅਤੇ ਪ੍ਰਧਾਨ ਮਰੀਜ਼ ਮਿੱਤਰਾ ਵੈਲਫੇਅਰ ਆਰਗੇਨਾਈਜੇਸ਼ਨ ਪਟਿਆਲਾ ਦੇ ਦਸਿਆ ਕਿ ਬੀਤੀ ਰਾਤ ਕ੍ਰਿਸ਼ਨਾ ਕਲੋਨੀ ਭਾਦਸੋਂ ਰੋਡ ਪਟਿਆਲਾ ਵਿਖੇ ਸੁਸ਼ਮਾ ਰਾਠੌਰ ਸਰਪ੍ਰਸਤ ਚੌਪਾਇਆ ਜੀਵ ਰਖਸ਼ਾ ਫਾਊਂਡੇਸ਼ਨ ਦੇ ਐਨੀਮਲ ਸ਼ੈਲਟਰ ਤੇ ਕ੍ਰਿਸ਼ਨਾ ਕਲੋਨੀ ਦੇ ਹੀ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਜਾਨਲੇਵਾ ਹਮਲਾ ਕਿੱਤਾ ਗਿਆ ਸੀ! ਹਮਲੇ ਦੌਰਾਨ ਸ਼ੁਸਮਾ ਰਾਠੋਰ ਵਾਲ ਵਾਲ ਬਚ ਗਏ! ਪਰ ਉਹਨਾਂ ਦੇ ਮਾਮੂਲੀ ਚੋਟਾਂ ਲਗੀਆਂ ਸਨ! ਇਸ ਵਿਸ਼ੇ ਤੇ ਅਜ ਸਾਂਝੇ ਮੰਚ ਵਲੋਂ ਥਾਣਾ ਸਿਵਲ ਲਾਈਨ ਪਹੁੰਚ ਕੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਗ੍ਰਿਫਤਾਰੀ ਦੀ ਮੰਗ ਕਿੱਤੀ ਗਈ! ਮੰਚ ਵਲੋਂ ਵਲੋਂ ਇਹੋ ਜਿਹੇ ਨਿਰਦੇਈ ਅਤੇ ਅੱਤਿਆਚਾਰੀ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਤੁਸੀਂ ਬੇਜੁਬਾਨਾ ਅਤੇ ਉਹਨਾਂ ਦੀ ਸੇਵਾ ਸੰਭਾਲ ਕਰਨ ਵਾਲਿਆਂ ਨੂੰ ਨੁਕਸਾਨ ਪਹੁੰਚਾਓ ਗੇ ਤਾਂ ਹੁਣ ਸਾਂਝੇ ਮੰਚ ਵਲੋਂ ਤੁਹਾਡੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਲਈ ਅਸੀਂ ਸਭ ਇਕਜੁੱਟ ਹੋ ਕੇ ਸੰਘਰਸ਼ ਕਰਨ ਲਈ ਤਿਆਰ ਹਾਂ!
ਇਸ ਮੌਕੇ ਪੀੜਤ ਸ਼ੁਸਮਾ ਰਾਠੋਰ ਵਲੋਂ ਦੱਸਿਆ ਗਿਆ ਕਿ ਉਹ ਆਪਣੀ ਨਿੱਜੀ ਐਨੀਮਲ ਸ਼ੈਲਟਰ ਵਿੱਚ ਤਕਰੀਬਨ 80 ਕੁਤਿਆ ਨੂੰ ਰਖ ਕੇ ਸੇਵਾ ਸੰਭਾਲ ਵੀ ਖੁੱਦ ਹੀ ਕਰਦੀ ਹੈ ਇਹ ਸਾਰੇ ਕੁੱਤੇ ਸ਼ੈਲਟਰ ਵਿੱਚ ਹੀ ਮੌਜੂਦ ਰਹਿੰਦੇ ਹਨ! ਪਰ ਮੁਹੱਲੇ ਦੇ ਕੁੱਝ ਸ਼ਰਾਰਤੀ ਅਨਸਰ ਜਾਣਬੁੱਝ ਕੇ ਉਸਨੂੰ ਪ੍ਰੇਸ਼ਾਨ ਕਰਦੇ ਹਨ ਤੇ ਪਰਸੋਂ ਰਾਤ 10-12 ਇਨਸਾਨਾਂ ਤੇ ਔਰਤਾਂ ਦੇ ਗਰੁੱਪ ਵਲੋਂ ਉਸ ਉੱਤੇ ਜਾਨਲੇਵਾ ਹਮਲਾ ਕਰ ਕੇ ਸੱਟਾ ਮਾਰੀਆਂ ਗਈਆਂ!
ਇਸ ਮੋਕੇ ਐਸ ਐਚ ਓ ਥਾਣਾ ਸਿਵਲ ਲਾਈਨ ਪਟਿਆਲਾ ਸ ਅੰਗਰੇਜ ਸਿੰਘ ਵਲੋਂ ਇਨਵੈਸਟੀਗੇਸ਼ਨ ਅਫਸਰ ਸੁਬਾ ਸਿੰਘ ਨੂੰ ਸ਼ੁਸਮਾ ਰਾਠੋਰ ਤੇ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੇ ਸਖਤ ਕਾਨੂੰਨੀ ਕਾਰਵਾਈ ਦੇ ਦਿਸ਼ਾ ਨਿਰਦੇਸ਼ਾਂ ਦਿੱਤੇ ਹਨ!
ਇਸ ਮੋਕੇ ਮਰੀਜ਼ ਮਿੱਤਰਾ ਤੋਂ ਗੁਰਮੁਖ ਗੁਰੂ ਤੇ ਬਿੰਟੂ ਕੁਮਾਰ, ਹੀਲਿੰਗ ਹੈਂਡ ਪਟਿਆਲਾ ਤੋਂ ਗੁਰਤੇਜ ਤੇਜੀ, ਗਊ ਰਖਸ਼ਾ ਦਲ ਪਟਿਆਲਾ ਤੋਂ ਵਿਕਾਸ ਕੰਬੋਜ ਤੇ ਸੰਜੂ, ਗਊ ਸੇਵਾ ਸਮਿਤੀ ਤੋਂ ਦੀਪਕ ਵਧਵਾ ਤੇ ਗੌਤਮ, ਗਾਰਡੀਅਨਸ ਆਫ ਆਲ ਵਾਇਸਲੈਸ ਤੋਂ ਪੰਕਜ ਅਰੋੜਾ,ਸੋਰਵ, ਰੋਹਿਤ ਤੇ ਮਿਕਾ, ਐਨੀਮਲ ਰਾਈਟ ਐਕਟੀਵੀਸਟ ਮਲਿੱਕਾ ਰਤਨ, ਅਨੁਪਮਾ ਬਾਵਾ,ਬਲਜਿੰਦਰ ਕੌਰ, ਮਨਿੰਦਰ ਕੋਰ (ਡਿੰਪਲ) ,ਨਵਪ੍ਰੀਤ ਕੋਰ, ਰਜਿੰਦਰ ਕੋਰ, ਰਜਨੀ, ਪ੍ਰਵੀਨ ਧੀਰ, ਪੂਨਮ ਬਿਸਟ, ਦੀਪਟ ਛਾਬੜਾ, ਰੌਬਿਨ ਸਿੰਘ ਆਦਿ ਮੌਜੂਦ ਰਹੇ!
ਫੋਟੋ ਕੈਪਸ਼ਨ – ਥਾਣਾ ਸਿਵਲ ਲਾਈਨ ਪਟਿਆਲਾ ਦੇ ਬਾਹਰ ਖੜ ਕੇ ਰੋਸ਼ ਜਾਹਰ ਕਰਦੇ ਹੋਏ ਸਮੂਹ ਜੀਵ ਪ੍ਰੇਮੀ ਅਤੇ ਜੀਵ ਪ੍ਰੇਮੀ ਸੰਸਥਾਵਾਂ!