ਨੌਕਰ ਹੀ ਨਿਕਲਿਆ ਵਾਰਦਾਤ ਦਾ ਮਾਸਟਰ ਮਾਇੰਡ,28 ਲੱਖ ਰੁਪਏ ਦੀ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ

ਪਟਿਆਲਾ ਪੁਲਿਸ ਵੱਲੋਂ ਰਾਤ ਸਮੇ ਘਰ ਵਿੱਚ ਵੜਕੇ 28 ਲੱਖ ਰੁਪਏ ਦੀ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ

ਸ੍ਰੀ ਵਰੂਣ ਸ਼ਰਮਾ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿੰਆ ਦੱਸਿਆ ਕਿ ਸ੍ਰੀ ਯੋਗੇਸ ਸ਼ਰਮਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ, ਸ੍ਰੀ ਜਸਵੀਰ ਸਿੰਘ PPS, ਕਪਤਾਨ ਪੁਲਿਸ ਸਪੈਸਲ ਬਰਾਚ ਪਟਿਆਲਾ, ਸ੍ਰ: ਪਵਨਜੀਤ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ, ਸ: ਦਲਜੀਤ ਸਿੰਘ ਵਿਰਕ PPS ਉਪ ਕਪਤਾਨ ਪੁਲਿਸ ਪਾਤੜਾਂ, ਜੀ ਦੀ ਯੋਗ ਅਗਵਾਈ ਵਿਚ ਇੰਸ: ਸਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ, ਸਬ- ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ,ਐਸ.ਆਈ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਘੱਗਾ ਅਤੇ ਐਸ.ਆਈ ਯਸਪਾਲ ਮੁੱਖ ਅਫਸਰ ਥਾਣਾ ਸੁਤਰਾਣਾ ਦੀਆ ਟੀਮਾ ਗਠਿਤ ਕੀਤੀਆ ਗਈਆ ਸਨ। ਜਿਸ ਵਿੱਚ ਅੱਜ ਮਿਤੀ 07-02-2024 ਨੂੰ ਮੁੱਖਬਰੀ ਦੇ ਅਧਾਰ ਤੇ ਚੋਰੀ ਦੀ ਵਾਰਦਾਤ ਨੂੰ ਅਜਾਮ ਦੇਣ ਵਾਲੇ ਦੋਸੀਆ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ। ਜਿਸ ਵਿਚ ਹੁਣ ਤੱਕ 05 ਦੋਸੀਆਨ ਨੂੰ ਗ੍ਰਿਫਤਾਰ ਕਰਕੇ 01 ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ, 01 ਏਅਰ ਪਿਸਟਲ ਅਤੇ ਚੋਰੀ ਕੀਤੇ 26 ਲੱਖ ਰੁਪੈ ਬ੍ਰਾਮਦ ਕੀਤੇ ਗਏ ਹਨ।

ਸ੍ਰੀ ਵਰੂਣ ਸ਼ਰਮਾ IPS ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੀਆ ਦੱਸਿਆ ਕਿ ਮਿਤੀ 04-02-2024 ਨੂੰ ਸੰਜੀਵ ਕੁਮਾਰ ਵਾਸੀ ਘੱਗਾ ਦੇ ਘਰੋ 28 ਲੱਖ ਰੁਪੈ ਚੋਰੀ ਕਰਕੇ ਲੈ ਗਏ ਸੀ ਮੁਖਬਰੀ ਦੇ ਅਧਾਰ ਪਰ ਦੋਸੀਆਨ ਅਮਰੀਕ ਸਿੰਘ ਪੁੱਤਰ ਨਾਮਾ ਰਾਮ ਵਾਸੀ ਵਾਰਡ ਨੰਬਰ 06 ਬਾਜੀਗਰ ਬਸਤੀ ਘੱਗਾ ਥਾਣਾ ਘੱਗਾ, ਦੇਬੂ ਰਾਮ ਪੁੱਤਰ ਇੱਛਰੂ ਰਾਮ ਵਾਸੀ ਵਾਰਡ ਨੰਬਰ 07 ਬਾਜੀਗਰ ਬਸਤੀ ਘੱਗਾ ਥਾਣਾ ਘੱਗਾ, ਬੰਟੀ ਪੁੱਤਰ ਦੇਸ ਰਾਜ ਵਾਸੀ ਵਾਰਡ ਨੰਬਰ 06 ਬਾਜੀਗਰ ਬਸਤੀ ਘੱਗਾ ਥਾਣਾ ਘੱਗਾ, ਰਮੇਸ ਰਾਮ ਪੁੱਤਰ ਦਰਸ਼ਨ ਰਾਮ ਵਾਸੀ ਵਾਰਡ ਨੰਬਰ 07 ਬਾਜੀਗਰ ਬਸਤੀ ਘੱਗਾ ਥਾਣਾ ਘੱਗਾ ਅਤੇ ਜਗਦੇਵ ਸਿੰਘ ਉਰਫ ਜੱਗਾ ਪੁੱਤਰ ਫਰੀਦ ਰਾਮ ਵਾਸੀ ਬਾਜੀਗਰ ਬਸਤੀ ਪਿੰਡ ਅਤਾਲਾ ਥਾਣਾ ਘੱਗਾ ਨੂੰ ਰੈਸਟ ਹਾਊਸ ਪਿੰਡ ਦੇਧਨਾ ਤੋ ਗ੍ਰਿਫਤਾਰ ਕਰਕੇ ਇਹਨਾ ਦੇ ਕਬਜੇ ਵਿੱਚ ਵਾਰਦਾਤ ਦੋਰਾਨ ਵਰਤਿਆ ਮੋਟਰਸਾਇਕਲ ਅਤੇ ਏਅਰ ਪਿਸਟਲ ਬ੍ਰਾਮਦ ਕੀਤਾ ਗਿਆ ਅਤੇ ਇਹਨਾਂ ਦੀ ਨਿਸ਼ਾਨ ਦੇਹੀ ਪਰ ਚੋਰੀ ਕੀਤੇ 26 ਲੱਖ ਰੁਪੈ ਬ੍ਰਾਮਦ ਕੀਤੇ ਗਏ। ਮੁਦਈ ਮੁਕੱਦਮਾ ਸੰਜੀਵ ਕੁਮਾਰ ਦੀ ਕਰਿਆਨੇ ਦੀ ਦੁਕਾਨ ਪਰ ਕਰੀਬ 10 ਸਾਲ ਤੋ ਕੰਮ ਕਰ ਰਹੇ ਨੋਕਰ ਜਗਦੇਵ ਸਿੰਘ ਉਰਫ ਜੱਗਾ ਉਕਤ ਦੀ ਮਿਲੀ ਭੁਗਤ ਨਾਲ ਆਪਣੇ ਮਾਸੀ ਦੇ ਲੜਕੇ ਅਮਰੀਕ ਸਿੰਘ ਨਾਲ ਮਿਲਕੇ ਇਸ ਵਾਰਦਾਤ ਨੂੰ ਅਜਾਮ ਦੇਣ ਲਈ ਵਿਉਤਬੰਦੀ ਬਣਾਕੇ ਅਮਰੀਕ ਸਿੰਘ ਨੇ ਆਪਣੇ ਤਿੰਨ ਹੋਰ ਸਾਥੀਆ ਨੂੰ ਪੈਸਿਆ ਦਾ ਲਾਲਚ ਦੇਕੇ ਮਿਤੀ 03/04-02- 2024 ਦੀ ਦਰਮਿਆਨੀ ਰਾਤ ਨੂੰ ਵਾਰਦਾਤ ਨੂੰ ਇੰਜਾਮ ਦਿੱਤਾ ਤੇ ਸੰਜੀਵ ਕੁਮਾਰ ਦੇ ਘਰੋ 28 ਲੱਖ ਰੁਪੈ ਦੀ ਚੋਰੀ ਕੀਤੀ | ਦੋਸੀਆਨ ਉਕਤਾਨ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ । ਦੋਸੀਆਨ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

ਗ੍ਰਿਫਤਾਰ ਦੋਸੀਆਨ:-

1. ਅਮਰੀਕ ਸਿੰਘ ਪੁੱਤਰ ਨਾਮਾ ਰਾਮ ਵਾਸੀ ਵਾਰਡ ਨੰਬਰ 06 ਬਾਜੀਗਰ ਬਸਤੀ ਘੱਗਾ ਥਾਣਾ ਘੱਗਾ 2.ਦੇਬੂ ਰਾਮ ਪੁੱਤਰ ਇੱਛਰੂ ਰਾਮ ਵਾਸੀ ਵਾਰਡ ਨੰਬਰ 07 ਬਾਜੀਗਰ ਬਸਤੀ ਘੱਗਾ ਥਾਣਾ ਘੱਗਾ

(NDPS ਦਾ 01 ਮੁਕੱਦਮਾ ਦਰਜ)

3.ਬੰਟੀ ਪੁੱਤਰ ਦੇਸ ਰਾਜ ਵਾਸੀ ਵਾਰਡ ਨੰਬਰ 06 ਬਾਜੀਗਰ ਬਸਤੀ ਘੱਗਾ ਥਾਣਾ ਘੱਗਾ

(ਚੋਰੀ ਦੇ 19 ਮੁਕੱਦਮੇ ਦਰਜ)

4.ਰਮੇਸ ਰਾਮ ਪੁੱਤਰ ਦਰਸ਼ਨ ਰਾਮ ਵਾਸੀ ਵਾਰਡ ਨੰਬਰ 07 ਬਾਜੀਗਰ ਬਸਤੀ ਘੱਗਾ ਥਾਣਾ ਘੱਗਾ

5.ਜਗਦੇਵ ਸਿੰਘ ਉਰਫ ਜੱਗਾ ਪੁੱਤਰ ਫਰੀਦ ਰਾਮ ਵਾਸੀ ਬਾਜੀਗਰ ਬਸਤੀ ਪਿੰਡ ਅਤਾਲਾ ਥਾਣਾ ਘੱਗਾ

26 ਲੱਖ ਰੁਪੈ ਦੇ ਕਰੰਸੀ ਨੋਟ, ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਮਾਰਕਾ ਹੀਰੋ ਡੀਲੈਕਸ, 01 ਏਅਰ ਪਿਸਟਲ ਬ੍ਰਾਮਦ ਕੀਤੇ ਗਏ ਹਨ।

ਕੁੱਲ ਬ੍ਰਮਾਦਗੀ:- 26 ਲੱਖ ਰੁਪੈ ਦੇ ਕਰੰਸੀ ਨੋਟ, ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਮਾਰਕਾ ਹੀਰੋ ਡੀਲੈਕਸ, 01 ਏਅਰ ਪਿਸਟਲ ਬ੍ਰਾਮਦ ਕੀਤੇ ਗਏ ਹਨ।

Related Post

Leave a Reply

Your email address will not be published. Required fields are marked *