– ਉਮੰਗ ਵੈਲਫੇਅਰ ਫਾਉਂਡੇਸ਼ਨ ਮੈਂਬਰਾਂ ਨੇ ਬਿਰਧ ਆਸ਼ਰਮ ਰੋਂਗਲਾ ਵਿੱਖੇ ਬਜ਼ੁਰਗਾਂ ਨਾਲ ਮਨਾਇਆ “ਵਰਲਡ ਫਾਦਰ ਡੇਅ”
– ਜਿੰਦਗ਼ੀ ਵਿੱਚ ਪਿਤਾ ਦੀ ਭੂਮਿਕਾ ਹੋਣ ਬਾਰੇ ਖੁਦ ਪਿਤਾ ਹੋਣ ਤੇ ਪਤਾ ਚਲਦੇ – ਪ੍ਰਧਾਨ ਅਰਵਿੰਦਰ ਸਿੰਘ
ਪਟਿਆਲਾ 16 ਜੂਨ ( ) ਉਮੰਗ ਵੈਲਫੇਅਰ ਫਾਉਂਡੇਸ਼ਨ ਵੱਲੋਂ “ਵਰਲਡ ਫਾਦਰ ਡੇਅ” ਮੌਕੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਸਾਰੇ ਮੈਂਬਰਾਂ ਨੇ ਇਸ ਦਿਨ ਨੂੰ ਖਾਸ ਬਨਾਉਣ ਲਈ ਬਿਰਧ ਆਸ਼ਰਮ ਪਿੰਡ ਰੌਂਗਲਾ ਵਿੱਖੇ ਰਹਿੰਦੇ ਬਜ਼ੁਰਗਾਂ ਨਾਲ ਕੇਕ ਕੱਟ ਕੇ ਖੁਸ਼ੀ ਜ਼ਾਹਰ ਕੀਤੀ ਅਤੇ ਬਜੁਰਗਾਂ ਦਾ ਅਸ਼ੀਰਵਾਦ ਲੈਣ ਉਪਰੰਤ ਉਨ੍ਹਾਂ ਨੂੰ ਵਧਾਈ ਦਿੱਤੀ। ਬਿਰਧ ਆਸ਼ਰਮ ਵਿਚ ਮਨਾਏ ਗਏ ਇਸ ਦਿਨ ਉਪਰ ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ਲਖਵਿੰਦਰ ਸਰੀਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਰਦਿਆਂ ਕਿਹਾ ਕਿ ਜਿੰਦਗ਼ੀ ਵਿੱਚ ਪਿਤਾ ਦੀ ਭੂਮਿਕਾ ਹੋਣ ਬਾਰੇ ਖੁਦ ਪਿਤਾ ਬਣਨ ਮਗ਼ਰੋਂ ਪੈੱਣ ਵਾਲੀਆ ਜਿੰਮੇਵਾਰੀਆ ਮਗ਼ਰੋਂ ਪਤਾ ਚਲਦੇ ਹੈ। ਉਨ੍ਹਾ ਕਿਹਾ ਕਿ ਪਿਤਾ ਚਾਹੇ ਗਰੀਬ ਜਾ ਅਮੀਰ ਹੋਵੇ ਕੋਈ ਫ਼ਰਕ ਨਹੀਂ ਪੈਂਦਾ, ਫ਼ਰਕ ਸਿਰਫ਼ ਉਨ੍ਹਾ ਦੇ ਹੋਣ ਜਾਂ ਨਾਂ ਹੋਣ ਨਾਲ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਵਿਰਸੇ ਅਤੇ ਆਪਣੇ ਮਾਪਿਆਂ ਨੂੰ ਸਾਂਭਣ ਲਈ ਅਪੀਲ ਕੀਤੀ ਕਿਉਕਿ ਇਹ ਜਿੰਦਗ਼ੀ ਦਾ ਓਹ ਅਨਮੋਲ ਗਹਿਣਾ ਹਨ, ਜੋਂ ਗੁਆਚ ਜਾਣ ਤੇ ਮੁੜ ਕੇ ਨਹੀਂ ਮਿਲਦੇ।
ਇਸ ਮੌਕੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਅਚਾਰੀਆ, ਲੀਗਲ ਐਡਵਾਈਜਰ ਯੋਗੇਸ਼ ਪਾਠਕ, ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ, ਜਰਨਲ ਸਕੱਤਰ ਰਾਜਿੰਦਰ ਸਿੰਘ ਸੂਦਨ, ਅਕਾਊਂਟ ਆਫਿਸਰ ਭਾਵਨਾ ਜੀ, ਪ੍ਰਿੰਸੀਪਲ ਸੁਮੀਰਾ ਸ਼ਰਮਾਂ, ਅਕਾਂਕਸ਼ਾ ਅਤੇ ਬਿਰਧ ਆਸ਼ਰਮ ਦੇ ਬਜ਼ੁਰਗ ਗੁਰਮੇਲ ਸਿੰਘ, ਪੂਰਨ ਸਿੰਘ, ਮਲਕੀਤ ਸਿੰਘ, ਦਰਸ਼ਨ ਲਾਲ ਭਾਟੀਆ, ਮਨਿੰਦਰ ਸਿੰਘ, ਅਮਰਨਾਥ, ਸੂਰਜ ਭਾਨ, ਮੋਹਨ ਲਾਲ ਤੋ ਇਲਾਵਾ ਕਈ ਬਜ਼ੁਰਗ ਅਤੇ ਸਟਾਫ ਹਾਜ਼ਰ ਰਹੇ।