ਨਵੀਂ ਦਿੱਲੀ, 6 ਜੂਨ: ਭਾਜਪਾ ਨੇ ਬੇਸ਼ਕ ਨਿਤਿਸ਼ ਕੁਮਾਰ ਅਤੇ ਚੰਦਰ ਬਾਬੂ ਨਾਇਡੂ ਦੇ ਸਮਰਥਣ ਨਾਲ ਕੇਂਦਰ ਵਿਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਵਿਚ ਮਜ਼ਬੂਤ ਹਨ। ਪਰ ਇਸ ਦੇ ਨਾਲ-ਨਾਲ ਹੁਣ ਮੋਦੀ ਸਰਕਾਰ ਨੂੰ ਕੇਂਦਰ ਵਿਚ ਵੱਖ -ਵੱਖ ਮੰਤਰਾਲੇ ਨਿਤਿਸ਼ ਕੁਮਾਰ ਸਮੇਤ ਹੋਰ ਨੇਤਾਵਾਂ ਨੂੰ ਸੌਪਣੇ ਪੈ ਸਕਦੇ ਹਨ।
ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਿੱਲੀ ਵਾਲਿਆ ਨੂੰ ਚੜ੍ਹਿਆ ਚਾਅ
ਦੱਸ ਦਈਏ ਕਿ ਸੂਤਰਾਂ ਮੁਤਾਬਕ ਹੁਣ ਨਿਤਿਸ਼ ਕੁਮਾਰ ਨੇਮੋਦੀ ਸਰਕਾਰ ਤੋਂ ਖੇਤੀਬਾੜੀ ਵਿਭਾਗ, ਰੇਲ ਮੰਤਰਾਲਾਂ ਤੇ ਵਿੱਤ ਮੰਤਰਾਲਾ ਦੀ ਮੰਗ ਕੀਤੀ ਹੈ। ਫ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ਵੱਲੋਂ ਵੀ ਕੇਂਦਰ ਵਿਚੋਂ ਮੰਤਰਾਲੇ ਦੀ ਮੰਗ ਕੀਤੀ ਗਈ ਹੈ। ਚਿਰਾਗ ਪਾਸਵਾਨ ਸਮੇਤ ਹੋਰ ਨੇਤਾਵਾਂ ਨੂੰ ਵੀ ਕੇਂਦਰ ਵਿਚ ਜੱਗ੍ਹਾਂ ਮਿਲ ਸਕਦੀ ਹੈ। ਦੱਸ ਦਈਏ ਕਿ ਕੱਲ ਪ੍ਰਧਾਨ ਮੰਤਰੀ ਮੋਦੀ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।