ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਸੀਨੀਅਰ ਲੀਡਰ ਭੀਮ ਸਿੰਘ ਮੈਹਰਾ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ

ਸੀਨੀਅਰ ਲੀਡਰ ਭੀਮ ਸਿੰਘ ਮੈਹਰਾ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ*

ਕਾਂਗਰਸ ਪਾਰਟੀ ਪਟਿਆਲਾ ਨੂੰ ਅਜ ਉਸ ਸਮੇਂ ਤਕੜਾ ਝਟਕਾ ਲਗਿਆ ਜਦੋਂ ਸੰਜੇ ਕਲੋਨੀ ਪਟਿਆਲਾ ਤੋਂ ਸੀਨੀਅਰ ਕਾਂਗਰਸੀ ਲੀਡਰ ਭੀਮ ਸਿੰਘ ਮੈਹਰਾ ਅਜ ਆਪਣੇ ਸਾਥੀਆਂ ਸਣੇ ਵਿਧਾਇਕ ਅਜੀਤਪਾਲਸਿੰਘ ਕੋਹਲੀ ਦੀ ਮੌਜੂਦਗੀ ਵਿੱਚ ਤੇ ਵਾਰਡ ਇੰਚਾਰਜ ਗੁਰਪ੍ਰੀਤ ਗੁਰੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ! ਇਸ ਮੋਕੇ ਸਾਬਕਾ ਕਾਂਗਰਸੀ ਲੀਡਰ ਭੀਮ ਸਿੰਘ ਮੈਹਰਾ ਨੇ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਕਾਂਗਰਸ ਪਾਰਟੀ ਵਿੱਚ ਤਨ, ਮਨ, ਧਨ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਹਾਂ! ਪਰ ਪਾਰਟੀ ਨੇ ਕਦੇ ਵੀ ਉਹਨਾਂ ਦੀ ਕਦਰ ਨਹੀਂ ਪਾਈ ਤੇ ਅਜ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹਰਮਨ ਪਿਆਰੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਯੋਗ ਅਗਵਾਈ ਹੇਠ ਆਮ ਆਦਮੀ ਪਾਰਟੀ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਹੇ ਹਨ! ਇਸ ਮੋਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾ ਕਿ ਗੁਰਪ੍ਰੀਤਗੁਰੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨਾਲ ਬਹੁਤ ਲੋਕ ਜੁੜ ਰਹੇ ਹਨ ਅਤੇ ਇਸ ਇਲਾਕੇ ਦੇ ਰਾਜਨੀਤਿਕ ਬਾਬਾ ਬੋਹੜ ਭੀਮ ਸਿੰਘ ਮੈਹਰਾ ਦਾ ਅਜ ਆਮ ਆਦਮੀ ਪਾਰਟੀ ਵਿੱਚ ਸਵਾਗਤ ਹੈ ਜਨਤਾ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਹਲ ਕਰਨਾ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਹੈ! ਇਸ ਮੋਕੇ ਗੁਰਪ੍ਰੀਤ ਗੁਰੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਿੱਤਾ ਗਿਆ!

 

Related Post