ਮੋਦੀ ਦੀ ਨਕਲ ਕਰਨ ਲਈ ਨਿਕਲੇ ਰਾਹੁਲ ਗਾਂਧੀ ਦੀ ਪਟਿਆਲਾ ਨਿਆ ਰੈਲੀ ਬਣੀ ਫਲਾਪ ਸ਼ੋਅ
ਕਾਂਗਰਸੀ ਲੀਡਰਾਂ ਨੂੰ ਦਿੱਲੀ ਚ੍ ਝਾੜੂ ਨੂੰ ਵੋਟਾਂ ਪਾਉਣੀਆਂ ਪਈਆਂ ਮਹਿੰਗੀਆਂ, ਰੈਲੀ ਵਿੱਚ ਲਗਾਇਆਂ ਅੱਠ ਹਜਾਰ ਕੁਰਸੀਆਂ ਵੀ ਨਹੀਂ ਭਰ ਸਕੇ ਕਾਂਗਰਸੀ
ਪਟਿਆਲਾ 29 ਮਈ 2024
ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਬੁੱਧਵਾਰ ਨੂੰ ਪਟਿਆਲਾ ਵਿੱਚ ਕੀਤੀ ਰਾਹੁਲ ਗਾਂਧੀ ਦੀ ਨਿਆਇ ਰੈਲੀ ਨੂੰ ਫਲਾਪ ਸ਼ੋਅ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਨਕਲ ਕਰਨ ਲਈ ਨਿਕਲੇ ਰਾਹੁਲ ਗਾਂਧੀ ਦੀ ਰੈਲੀ ਵਿੱਚ ਅੱਠ ਹਜ਼ਾਰ ਕੁਰਸੀਆਂ ਲਾਈਆਂ ਗਈਆਂ ਸਨ, ਪਰ ਪੂਰੇ ਮਾਲਵੇ ਦੇ ਕਾਂਗਰਸੀ ਇਨ੍ਹਾਂ ਸੀਟਾਂ ਨੂੰ ਨਹੀਂ ਭਰ ਸਕੇ। ਰਾਹੁਲ ਗਾਂਧੀ ਦੀ ਰੈਲੀ ਵਿੱਚ ਪਟਿਆਲਾ ਦੇ ਲੋਕਾਂ ਦੀ ਦਿਲਚਸਪੀ ਦੀ ਘਾਟ ਸਾਫ਼ ਦਰਸਾਉਂਦੀ ਹੈ ਕਿ ਹੁਣ ਪਟਿਆਲਾ ਦੇ ਲੋਕਾਂ ਨੇ ਕਾਂਗਰਸ ਪ੍ਰਤਿ ਆਪਣਾ ਮੋਹ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ। ਦੂਜੇ ਪਾਸੇ ਪਟਿਆਲਾ ਵਿੱਚ ਕੀਤੀ ਜਾ ਰਹੀ ਪ੍ਰਧਾਨ ਮੰਤਰੀ ਦੀ ਫਤਿਹ ਰੈਲੀ ਨੂੰ ਲੈ ਕੇ ਅੱਜ ਵੀ ਪਟਿਆਲਾ ਦੇ ਹਰ ਕੋਨੇ ਵਿੱਚ ਚਰਚਾ ਹੈ।
ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਹੋਰ ਪਰਿਵਾਰਕ ਮੈਂਬਰਾਂ, ਜੋ ਦਿੱਲੀ ਦੀ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਵਿੱਚ ਸ਼ਾਮਲ ਹਨ, ਨੇ ਇਸ ਲੋਕ ਸਭਾ ਚੋਣ ਵਿੱਚ ਆਮ ਆਦਮੀ ਦੇ ਝਾੜੂ ਨੂੰ ਵੋਟ ਦਿੱਤੀ ਹੈ। ਜਿਨ੍ਹਾਂ ਨੇ ਖੁਦ ਝਾੜੂ ਨੂੰ ਵੋਟਾਂ ਪਾਈਆਂ, ਉਹ ਕਾਂਗਰਸ ਲਈ ਵੋਟਾਂ ਮੰਗਣ ਪੰਜਾਬ ਕਿਉਂ ਆਏ? ਬਲੀਏਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਉਹ ਦੇਸ਼ ਭਰ ਵਿੱਚ ਕਾਂਗਰਸ ਦੀਆਂ 250 ਸੀਟਾਂ ਤੋਂ ਚੋਣ ਲੜ ਰਹੇ ਹਨ। ਜਦਕਿ ਲੋਕ ਸਭਾ ਚੋਣਾਂ ਲਈ ਕੁੱਲ ਸੀਟਾਂ ਦੀ ਗਿਣਤੀ 543 ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਆਪਣੇ ਦਮ ‘ਤੇ ਕੇਂਦਰ ‘ਚ ਸਰਕਾਰ ਨਹੀਂ ਬਣਾ ਸਕਦੇ ਤਾਂ ਫਿਰ ਉਹ ਕਿਸ ਆਧਾਰ ‘ਤੇ ਲੋਕਾਂ ਸਾਹਮਣੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦਾ ਛਤ੍ਤੀ ਦਾ ਅੰਕੜਾ ਸੀ ਅਤੇ ਦੋਵੇਂ ਭ੍ਰਿਸ਼ਟ ਪਾਰਟੀਆਂ ਸੱਤਾ ਹਥਿਆਉਣ ਲਈ ਇਕਜੁੱਟ ਹੋ ਗਈਆਂ। ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਭਾਜਪਾ ਪਹਿਲੇ ਦਿਨ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਪੰਜਾਬ ਵਿੱਚ ਕਾਂਗਰਸ ਅਤੇ ‘ਆਪ’ ਇੱਕ ਦੂਜੇ ਦੀਆਂ ‘ਏ’ ਅਤੇ ‘ਬੀ’ ਟੀਮਾਂ ਬਣ ਕੇ ਚੋਣਾਂ ਲੜ ਰਹੀਆਂ ਹਨ। ਪਰ ਹੁਣ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਵੋਟਰਾਂ ਨੂੰ ਮੂਰਖ ਨਹੀਂ ਬਣਾ ਸਕਦੀਆਂ। ਲੋਕ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਵਿੱਚ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੈ ਅਤੇ ਲੋਕ ਹੁਣ ਕਿਸੇ ਰਾਜਨੀਤਿਕ ਪਾਰਟੀ ਦੇ ਹੱਥੋਂ ਗੁੰਮਰਾਹ ਨਹੀਂ ਹੋਣਗੇ।