ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰੇਰਿਤ ਹੋ ਕੇ ਪ੍ਰਨੀਤ ਕੌਰ ਨੇ ਕੀਤਾ ਵਿਕਸਿਤ ਪਟਿਆਲਾ ਦਾ ਵਾਅਦਾ
ਭਾਜਪਾ ਦੀ ਪ੍ਰਨੀਤ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਤੋਂ ਪ੍ਰੇਰਿਤ ਵਿਕਸਤ ਪਟਿਆਲਾ ਦੇ ਬਲੂ ਪ੍ਰਿੰਟ ਦਾ ਕੀਤਾ ਉਦਘਾਟਨ
ਪਟਿਆਲਾ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਰੋਡ ਮੈਪ ਤਿਆਰ
ਪਟਿਆਲਾ, 29 ਮਈ
ਭਾਜਪਾ ਆਗੂ ਅਤੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਵਿਜ਼ਨ ਤੋਂ ਪ੍ਰੇਰਿਤ ਪਟਿਆਲਾ ਦੇ ਵਿਕਾਸ ਲਈ ਇੱਕ ਪਰਿਵਰਤਨਸ਼ੀਲ ਯੋਜਨਾ ਦੀ ਰੂਪਰੇਖਾ ਉਲੀਕੀ ਹੈ। ਸ਼ੁਤਰਾਣਾ, ਸਮਾਣਾ ਅਤੇ ਪਾਤਡਾ ਵਿਖੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਪਟਿਆਲਾ ਨੂੰ ਖੁਸ਼ਹਾਲੀ ਅਤੇ ਤਰੱਕੀ ਦਾ ਨਮੂਨਾ ਬਣਾਉਣ ਦੇ ਮੰਤਵ ਨਾਲ ਆਪਣੀ ਵਿਸਤ੍ਰਿਤ ਗਰੰਟੀ ਪੇਸ਼ ਕੀਤੀ।
ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ, ”ਇਹ ਗਾਰੰਟੀ ਪਟਿਆਲਾ ਲੋਕ ਸਭਾ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਵੋਟਰਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਪਟਿਆਲਾ ਵਿੱਚ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੱਖਾਂ ਲੋਕਾਂ ਨੂੰ ਫਾਇਦਾ ਹੋਇਆ ਹੈ, ਲੋਕ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੇਵਲ ਮੋਦੀ ਹੀ ਇੱਕ ਵਿਕਸਤ ਪੰਜਾਬ ਅਤੇ ਇੱਕ ਵਿਕਸਤ ਪਟਿਆਲਾ ਨੂੰ ਯਕੀਨੀ ਬਣਾ ਸਕਦੇ ਹਨ। ਮੈਨੂੰ ਭਰੋਸਾ ਹੈ ਕਿ ਪਟਿਆਲਾ ਨੇ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਬਟਨ ਨੰਬਰ 4 ਦਬਾਉਣ ਦਾ ਮਨ ਬਣਾ ਲਿਆ ਹੈ।
ਪਹਿਲੀ ਗਾਰੰਟੀ ਇਹ ਭਰੋਸਾ ਹੈ ਕਿ ਉਹ ਹਮੇਸ਼ਾ ਵਾਂਗ ਪੰਜਾਬ ਅਤੇ ਪਟਿਆਲਾ (ਪੰਜਾਬ ਦੇ ਅਧਿਕਾਰਾਂ ਦੀ ਸਰਦਾਰੀ) ਨੂੰ ਪਹਿਲ ਦੇਣਗੇ ਅਤੇ ਘੱਗਰ ਦੇ ਹੜ੍ਹ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਪ੍ਰਸਤਾਵਿਤ ਸਮਾਣਾ ਰੇਲਵੇ ਲਾਈਨ ਵਰਗੇ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਨਾਲ ਕੰਮ ਕਰਣਗੇ। ਉਹਨਾਂ ਦੀ ਯੋਜਨਾ ਵਿੱਚ 1 ਲੱਖ ਔਰਤਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਟੀਚਾ, ਸਵੈ-ਸਹਾਇਤਾ ਸਮੂਹਾਂ ਨੂੰ 5 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਪ੍ਰਦਾਨ ਕਰਨਾ ਅਤੇ ਉੱਜਵਲਾ ਦੇ ਤਹਿਤ ਮੁਫਤ ਗੈਸ ਕੁਨੈਕਸ਼ਨ ਯੋਜਨਾ ਨੂੰ ਜਾਰੀ ਰੱਖਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਪਟਿਆਲਾ ਨੂੰ ਨੌਜਵਾਨਾਂ ਲਈ ਸਟਾਰਟ-ਅੱਪ ਹੱਬ ਵਜੋਂ ਵਿਕਸਤ ਕਰਨਾ, 20 ਲੱਖ ਰੁਪਏ ਤੱਕ ਦੇ ਕਰਜ਼ੇ ਮੁਹੱਈਆ ਕਰਵਾਉਣਾ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਧਾ ਕੇ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੈ।
ਪ੍ਰਨੀਤ ਕੌਰ ਨੇ ਕਿਹਾ ਕਿ ਆਰਥਿਕ ਖੁਸ਼ਹਾਲੀ ਉਹਨਾਂ ਦੀ ਬੁਨਿਆਦ ਹੈ, ਜਿਸ ਵਿੱਚ ਪਟਿਆਲਾ ਦਾ ਵਿਕਾਸ ਕਰਨਾ, ਜਿਸ ਵਿੱਚ ਵਿਸ਼ੇਸ਼ ਆਰਥਿਕ ਪੈਕੇਜ ਦਾ ਵਾਅਦਾ ਕੀਤਾ ਗਿਆ ਹੈ। ਪਟਿਆਲਾ ਰੇਲਵੇ ਸਟੇਸ਼ਨ ਨੂੰ ਇੱਕ ਵਿਸ਼ਵ ਪੱਧਰੀ ਸਟੇਸ਼ਨ ਵਿੱਚ ਤਬਦੀਲ ਕਰਨਾ, ਰਾਜਪੁਰਾ ਨੂੰ ਇੱਕ ਉਦਯੋਗਿਕ ਹੱਬ ਵਿੱਚ ਤਬਦੀਲ ਕਰਨਾ ਅਤੇ ਜ਼ੀਰਕਪੁਰ ਵਿਖੇ ਅੰਤਰ ਰਾਸ਼ਟਰੀ ਵਿੱਤੀ ਕੇਂਦਰ ਵਜੋਂ ਵਿਕਸਿਤ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਉਹ ਪਟਿਆਲਾ ਦੀ ਵਿਰਾਸਤ ਨੂੰ ਵਿਸ਼ਵ ਪੱਧਰ ‘ਤੇ ਪ੍ਰਫੁੱਲਤ ਕਰਨ, ਹਰ ਪਿੰਡ ਵਿਚ ਸੜਕ ਸੰਪਰਕ ਨੂੰ ਯਕੀਨੀ ਬਣਾਉਣ ਅਤੇ ਸ਼ਹਿਰੀ ਇਲਾਕਿਆਂ ਨੂੰ ਕੂੜਾ ਅਤੇ ਲੈਂਡਫਿਲ ਮੁਕਤ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਕਿਸਾਨਾਂ ਪ੍ਰਤੀ ਪ੍ਰਨੀਤ ਕੌਰ ਦੀ ਵਚਨਬੱਧਤਾ ਵਿੱਚ ਸਾਰੇ ਕਿਸਾਨਾਂ ਨੂੰ 6000 ਰੁਪਏ ਦੀ ਵਿੱਤੀ ਸਹਾਇਤਾ, ਐਮਐਸਪੀ ਵਿੱਚ ਵਾਧਾ, ਖੇਤੀ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਖੇਤੀਬਾੜੀ ਜ਼ੋਨ (ਐਸਏਜੇਡ) ਦੀ ਸਿਰਜਣਾ ਅਤੇ ਨਾਭਾ ਨੂੰ ਖੇਤੀਬਾੜੀ ਉਪਕਰਣਾਂ ਅਤੇ ਮਸ਼ੀਨਾਂ ਦੀ ਸਥਾਪਨਾ ਸ਼ਾਮਲ ਹੈ। ਗਾਰੰਟੀ ਵਿੱਚ ਸਿਹਤ ਸੰਭਾਲ ਅਤੇ ਸਿੱਖਿਆ ਵੀ ਪ੍ਰਮੁੱਖਤਾ ਨਾਲ ਰੱਖੀ ਗਈ ਹੈ, ਜਿਸ ਵਿੱਚ 5 ਲੱਖ ਰੁਪਏ ਤੱਕ ਦਾ ਮੁਫਤ ਸਿਹਤ ਸੰਭਾਲ ਇਲਾਜ, ਜਨ ਔਸ਼ਧੀ ਕੇਂਦਰਾਂ ਦਾ ਵਿਸਤਾਰ ਅਤੇ ਹਰ ਹਲਕੇ ਵਿੱਚ ਵਿਸ਼ਵ ਪੱਧਰੀ ਪ੍ਰਧਾਨ ਮੰਤਰੀ ਸ਼੍ਰੀ ਸਕੂਲ ਅਤੇ ਇੱਕ ਬਾਗਬਾਨੀ ਯੂਨੀਵਰਸਿਟੀ ਦੀ ਸਥਾਪਨਾ ਸ਼ਾਮਲ ਹੈ। ਸਮਾਜਿਕ ਸੁਰੱਖਿਆ ਸਕੀਮਾਂ ਵਿੱਚ ਮੁਫਤ ਰਾਸ਼ਨ ਦੀ ਨਿਰੰਤਰ ਵਿਵਸਥਾ, ਹਰ ਪਰਿਵਾਰ ਲਈ ਪੱਕਾ ਘਰ ਅਤੇ 24/7 ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਭਾਜਪਾ ਆਗੂ ਪ੍ਰਨੀਤ ਕੌਰ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ, ਕੇਂਦਰ ਸਰਕਾਰ ਦੀਆਂ ਸਕੀਮਾਂ ਦਾ 100 ਫੀਸਦੀ ਲਾਭ ਯਕੀਨੀ ਬਣਾਉਣ ਅਤੇ ਵਿਧਾਨਸਭਾ ਹਲਕੇ ਦੀਆਂ ਨਿਗਰਾਨ ਕਮੇਟੀਆਂ ਅਤੇ ਪਬਲਿਕ ਸਰਵਿਸ ਹੈਲਪਲਾਈਨਾਂ ਰਾਹੀਂ 1 ਕਰੋੜ ਰੁਪਏ ਤੱਕ ਦੇ ਜਨਤਕ ਕੰਮਾਂ ਰਾਹੀਂ ਸਥਾਨਕ ਪ੍ਰਸ਼ਾਸਨ ਨੂੰ ਸੁਹੇਲਾ ਤੇ ਲਾਭਕਾਰੀ ਬਨਾਉਣ ਦਾ ਵੀ ਵਾਅਦਾ ਕੀਤਾ।