ਗਰਮੀ ਦਾ ਕਹਿਰ: ਸਕੂਲ ਦੇ ਕਈ ਵਿਦਿਆਰਥੀ ਬੇਹੋਸ਼, ਹਸਪਤਾਲ ਭਰਤੀ

ਬਿਹਾਰ, 29 ਮਈ: ਪੂਰੇ ਭਾਰਤ ਵਿਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਲਗਾਤਾਰ ਤਾਪਮਾਨ ‘ਚ ਹੋ ਰਹੇ ਵਾਧੇ ਕਰਕੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਪਹਿਰ ਸਮੇਂ ਤਾਪਮਾਨ 45 ਡਿਗਰੀ ਨੂੰ ਵੀ ਪਾਰ ਕਰ ਜਾਂਦਾਂ ਹੈ। ਹਲਾਂਕਿ ਪੰਜਾਬ ਅਤੇ ਪੰਜਾਬ ਨਾਲ ਲੱਗਦੇ ਗੁਆਡੀ ਸੂਬਿਆਂ ਵਿਚ ਸੂਬਾ ਸਰਕਾਰਾ ਨੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ। ਪਰ ਹੱਲੇ ਵੀ ਕਈ ਸੂਬਿਆਂ ਦੇ ਸਕੂਲਾਂ ਵਿਚ ਛੁੱਟੀਆਂ ਨਹੀਂ ਕੀਤੀਆ ਗਈਆਂ ਹਨ।

ਭਾਜਪਾ ਉਮੀਦਵਾਰ ਦੇ ਕਾਫਲੇ ਨੇ 2 ਨੌਜਵਾਨਾਂ ਨੂੰ ਕਾਰ ਹੇਠਾਂ ਦਰੜਿਆ

ਜਿਸ ਕਰਕੇ ਸਕੂਲੀ ਬੱਚਿਆ ਨੂੰ ਗਰਮੀ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਬਿਹਾਰ ਦੇ ਸ਼ੇਖਪੂਰਾ ਵਿਚ ਇਕ ਹੀ ਸਕੂਲ਼ ਦੇ ਕਈ ਵਿਦਿਆਰਥੀ ਗਰਮੀ ਕਰਕੇ ਬੇਹੋਸ਼ ਹੋ ਗਏ ਹਨ। ਸਕੂਲੀ ਬੱਚਿਆ ਦੀ ਹਾਲਾਤ ਇਸ ਕਦਰ ਖਰਾਬ ਹੋ ਗਈ ਕਿ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰ ਪਿਆ।

Related Post