ਪੰਜਾਬ ਵਿਚ ਕਾਂਗਰਸ ਦੀ ਹਨ੍ਹੇਰੀ, ਹਾਰ ਤੋਂ ਘਬਰਾਈ ਭਾਜਪਾ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਵੀ ਦਿਹਾੜੀ ’ਤੇ ਲਿਆਉਣੇ ਪਏ ਲੋਕ: : ਮੇਨਿਕਮ ਟੈਗੋਰ

ਪੰਜਾਬ ਵਿਚ ਕਾਂਗਰਸ ਦੀ ਹਨ੍ਹੇਰੀ, ਹਾਰ ਤੋਂ ਘਬਰਾਈ ਭਾਜਪਾ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਵੀ ਦਿਹਾੜੀ ’ਤੇ ਲਿਆਉਣੇ ਪਏ ਲੋਕ: : ਮੇਨਿਕਮ ਟੈਗੋਰ
-ਪਿ੍ਰੰਯਕਾ ਗਾਂਧੀ ਪਟਿਆਲਾ ਫੋਰਟ ਪੈਲੇਸ ਵਿਚ ਮਹਿਲਾ ਸੰਮੇਲਨ ਨੂੰ 26 ਮਈ ਨੂੰ ਕਰਨਗੇ ਸੰਬੋਧਨ; ਮਨੋਜ ਚੌਹਾਨ
ਪਟਿਆਲਾ, 25 ਮਈ ():ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਤੇ ਪਟਿਆਲਾ ਆਬਜਰਵਰ ਮੇਨਿਕਮ ਟੈਗੋਰ ਅਤੇ ਏ.ਆਈ.ਸੀ.ਸੀ ਦੇ ਆਬਜਰਵਰ ਮਨੋਜ ਚੌਹਾਨ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਹਨ੍ਹੇਰੀ ਅਤੇ ਹਾਰ ਤੋਂ ਘਬਰਾਈ ਭਾਰਤੀ ਜਨਤਾ ਪਾਰਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੀ ਰੈਲੀ ਦੇ ਲਈ ਵੀ ਲੋਕ ਦਿਹਾੜੀ ‘ਤੇ ਲਿਆਉਣੇ ਗਏ ਅਤੇ ਉਨ੍ਹਾਂ ਦੀ ਵੀ ਦਿਹਾੜੀ ਮਾਰ ਗਏ। ਉਹ ਇਥੇ ਲੋਕ ਸਭਾ ਹਲਕਾ ਪਟਿਆਲਾ ਦੇ ਕੋਰਆਰਡੀਨੇਟਰ ਸੰਦੀਪ ਸਿੰਗਲਾ ਦੇ ਦਫਤਰ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਮੇਨਿਕਮ ਟੈਗੋਰ ਨੇ ਸਾਫ ਕੀਤਾ ਕਿ ਕਾਂਗਰਸ ਪੰਜਾਬ ਵਿਚ 13 ਵਿਚੋਂ 11 ਤੋਂ ਵੀ ਜਿਆਦਾ ਸੀਟਾਂ ਲੈ ਕੇ ਜਾ ਰਹੀ ਹੈ ਅਤੇ ਕਿਉਂਕਿ ਪੰਜਾਬ ਦੇ ਲੋਕ ਮੁੱਢ ਤੋਂ ਹੀ ਕ੍ਰਾਂਤੀਕਾਰੀ ਰਹੇ ਅਤੇ ਭਾਜਪਾ ਦੀ ਤਾਨਸ਼ਾਹੀ ਤੋਂ ਦੇਸ਼ ਨੂੰ ਮੁਕਤ ਕਰਵਾਉਣ ਦੀ ਸ਼ੁਰੂਆਤ ਵੀ ਪੰਜਾਬੀਆਂ ਨੇ ਹੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦਾ ਹੱਥਠੋਕਾ ਬਣੀ ਈ.ਡੀ. ਅਤੇ ਹੋਰ ਸਰਕਾਰੀ ਇਨਵੈਸਟੀਗੇਸਨ ਏਂਜੰਸੀਆਂ ਦੇ ਅਧਿਕਾਰੀਆਂ ਦੀ 4 ਜੂਨ ਤੋਂ ਬਾਅਦ ਪੁਛਗਿਛ ਕੀਤੀ ਜਾਵੇਗੀ। ਮੇਨਿਮਕ ਟੈਗੋਰ ਅਤੇ ਮਨੋਜ ਚੌਹਾਨ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਹਲਕਾ ਤੋਂ ਡਾ. ਧਰਮਵੀਰ ਗਾਂਧੀ ਦੀ ਜਿੱਤ ਲੋਕਾਂ ਨੇ ਪਹਿਲਾਂ ਹੀ ਤੈਅ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਜਿੱਤ ’ਤੇ ਮੋਹਰ ਲਗਾਉਣ ਲਈ ਕਾਂਗਰਸ ਦੀ ਫਾਇਰ ਬ੍ਰਾਂਡ ਪਿ੍ਰੰਯਕਾ ਗਾਂਧੀ ਰਾਜਪੁਰਾ ਰੋਡ ’ਤੇ ਸਥਿਤ ਪਟਿਆਲਾ ਫੋਰਟ ਪੈਲੇਸ ਵਿਚ 26 ਮਈ ਦਿਨ ਐਤਵਾਰ ਦੁਪਹਿਰ 2.00 ਵਜੇ ਪਹੁੰਚ ਰਹੇ ਹਨ। ਜਿਥੇ ਉਹ ਮਾਹਿਲਾ ਸੰਮੇਲਨ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਡਾ ਧਰਮਵੀਰ ਗਾਂਧੀ ਆਮ ਲੋਕਾਂ ਨਾਲ ਜੁੜੇ ਆਗੂ ਹਨ ਅਤੇ ਉਹ ਸ੍ਰੀ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਵਿਚਾਰਧਾਰਾ ਨਾਲ ਸਹਿਮਤ ਹੋ ਕੇ ਕਾਂਗਰਸ ਨਾਲ ਜੁੜੇ ਅਤੇ ਸ੍ਰੀ ਰਾਹੁਲ ਗਾਂਧੀ ਵੱਲੋਂ ਦੇਸ ਦਾ ਸੰਵਿਧਾਨ ਬਚਾਉਣ ਅਤੇ ਲੋਕਤੰਤਰ ਬਚਾਉਣ ਲਈ ਸ਼ੁਰੂ ਕੀਤੇ ਗਏ ਅੰਦੋਲਨ ਵਿਚ ਕੁੱਦ ਪਏ ਹਨ। ਕਾਂਗਰਸੀ ਆਬਜਰਵਰਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੂੰ ਤਾਂ ਪੰਜਾਬ ਦੋ ਲੋਕ ਪਹਿਲਾਂ ਹੀ ਨਕਾਰ ਚੁੱਕੇ ਹਨ ਅਤੇ ਰਹੀ ਗੱਲ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਪਣਾ ਵਾਅਦਾ ਪੁਰਾ ਨਹੀਂ ਕੀਤਾ, ਇਸ ਲਈ ਪੰਜਾਬ ਦੇ ਲੋਕ ਹੁਣ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੀ ਸਬਕ ਸਿਖਾਉਣ ਲਈ ਤਤਪਰ ਹਨ। ਉਨ੍ਹਾਂ ਕਿਹਾ ਨਾਰੀ ਸ਼ਕਤੀ ਦੇ ਉਥਾਨ ਲਈ ਸਭ ਤੋਂ ਵੱਧ ਕੰਮ ਕਾਂਗਰਸ ਨੇ ਕੀਤਾ ਅਤੇ ਪੰਜਾਬ ਦੀਆਂ ਮਾਹਿਲਾਵਾਂ ਹੁਣ ਕਾਂਗਰਸ ਨੂੰ ਹੋਰ ਮਜਬੂਤ ਕਰਨ ਲਈ ਅੱਗੇ ਆ ਗਈਆਂ ਹਨ ਅਤੇ ਮਾਹਿਲਾ ਸੰਮੇਲਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਕੇ ਦੇਸ਼ ਵਿਚ ਮੁੜ ਤੋਂ ਕਾਂਗਰਸ ਸਰਕਾਰ ਬਣਨ ’ਤੇ ਮੋਹਰ ਲਗਾਉਣਗੀਆਂ। ਪੰਜਾਬ ਕਾਂਗਰਸ ਦੇ ਸਪੋਕਸਪਰਸਨ ਅਤੇ ਲੋਕ ਸਭਾ ਹਲਕਾ ਪਟਿਆਲਾ ਦੇ ਕੋਆਰਡੀਨੇਟਰ ਸੰਦੀਪ ਸਿੰਗਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਮਾਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜਿਲਾ ਪ੍ਰਧਾਨ ਨਰੇਸ਼ ਦੁੱਗਲ, ਸਾਬਕਾ ਪ੍ਰਧਾਨ ਨਰਿੰਦਰ ਲਾਲੀ, ਸਾਬਕਾ ਚੇਅਰਮੈਨ ਸੰਤੋਖ ਸਿੰਘ, ਐਸ.ਐਸ.ਬੋਰਡ ਦੇ ਸਾਬਕਾ ਮੈਂਬਰ ਕੇ.ਕੇ. ਸਹਿਗਲ ਤੇ ਅਨਿਲ ਮਹਿਤਾ, ਦਲਜੀਤ ਦੁੱਲਟ, ਜਸਵਿਦਰ ਜਰਗੀਆ, ਸਚਿਨ ਸੂਦ, ਵਿਕਾਸ਼ ਸ਼ਰਮਾ, ਅਮਰਜੀਤ ਸਿੰਘ ਸੋਢੀ, ਨਫੀਜ਼ ਅਹਿਮਦ ਅਤੇ ਗੌਤਮ ਸਲੂਜਾ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
ਫੋਟੋ ਕੈਪਸ਼ਨ:ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਤੇ ਪਟਿਆਲਾ ਆਬਜਰਵਰ ਮੇਨਿਕਮ ਟੈਗੋਰ ਅਤੇ ਏ.ਆਈ.ਸੀ.ਸੀ ਦੇ ਆਬਜਰਵਰ ਮਨੋਜ ਚੌਹਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ। ਨਾਲ ਹੀ ਸੰਦੀਪ ਸਿੰਗਲਾ, ਗੁਰਸ਼ਨ ਰੰਧਾਵਾ, ਨਰੇਸ ਦੁੱਗਲ, ਸੰਤੋਖ ਸਿੰਘ, ਨਰਿੰਦਰ ਲਾਲੀ ਅਤੇ ਹੋਰ।

Related Post

Leave a Reply

Your email address will not be published. Required fields are marked *