ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਿਸਾਨ ਵਿਰੋਧੀ ਹੋਣ ਕਾਰਨ ਪਿੰਡਾਂ ਵਿੱਚ ਵੜਨ ਦੀ ਹਿੰਮਤ ਨਹੀਂ ਕਰ ਰਹੇ – ਡਾ ਬਲਬੀਰ

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਿਸਾਨ ਵਿਰੋਧੀ ਹੋਣ ਕਾਰਨ ਪਿੰਡਾਂ ਵਿੱਚ ਵੜਨ ਦੀ ਹਿੰਮਤ ਨਹੀਂ ਕਰ ਰਹੇ – ਡਾ ਬਲਬੀਰ

ਪਟਿਆਲਾ 23 ਮਈ ( ) ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਡਾ ਬਲਬੀਰ ਸਿੰਘ ਦੇ ਹੱਕ ਵਿੱਚ ਰਾਜਪੁਰਾ ਦੇ ਅਬਰਾਮਾ ਵਿਖੇ ਵਿਧਾਇਕ ਨੀਨਾ ਮਿੱਤਲ ਦੀ ਅਗਵਾਈ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਸ ਮਗਰੋਂ ਡਾ ਬਲਬੀਰ ਵੱਲੋਂ ਰਾਜਪੁਰਾ ਦੇ ਬਨੂੜ, ਭੂਦਨਪੁਰ, ਬੂਟਾ ਸਿੰਘ ਵਾਲਾ, ਪਿਲਖਾਨੀ, ਨੀਲਪੁਰ ਅਤੇ ਹੋਰਨਾਂ ਪਿੰਡਾਂ ਤੋਂ ਇਲਾਵਾ ਵੱਖ ਵੱਖ ਵਾਰਡਾ ਦੇ ਸੈਕੜੇਂ ਲੋਕਾਂ ਨਾਲ ਲੋਕ ਮਿਲਣੀ ਵੀ ਕੀਤੀ ਗਈ। ਜਿਸ ਵਿੱਚ ਉਨਾਂ ਸੂਬਾ ਸਰਕਾਰ ਦੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਕੰਮ ਦੇ ਆਧਾਰ ਤੇ ਵੋਟ ਮੰਗਣ ਦੀ ਗੱਲ ਆਖੀ।

ਇਸ ਤੋਂ ਇਲਾਵਾ ਡਾ ਬਲਬੀਰ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਉਮੀਦਵਾਰ ਲੋਕਾਂ ਕੋਲੋਂ ਵਿਕਾਸ ਦੇ ਨਾਂ ’ਤੇ ਵੋਟਾਂ ਮੰਗਣ ਤੋਂ ਪਹਿਲਾਂ ਆਪਣੀ ਸਰਕਾਰ ਦੇ ਵੱਲੋਂ ਕੀਤੇ ਗਏ ਵਿਕਾਸ ਤੇ ਝਾਤੀ ਮਰਵਾਉਣ, ਕਿਉਂਕਿ ਆਪਸ ਵਿੱਚ ਘਿਊ ਖਿਚੜੀ ਰਹੀਆਂ ਇਹ ਪਾਰਟੀਆਂ ਨੇ ਸਰਕਾਰ ਬਨਣ ਤੋਂ ਬਾਅਦ ਸੂਬੇ ਵਿੱਚ ਵਿਕਾਸ ਕਾਰਜ ਨਹੀਂ ਕੀਤਾ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਿਸਾਨ ਵਿਰੋਧੀ ਹੋਣ ਕਾਰਨ ਪਿੰਡਾਂ ਵਿੱਚ ਵੜਨ ਦੀ ਹਿੰਮਤ ਨਹੀਂ ਕਰ ਰਹੇ। ਦੂਜੇ ਪਾਸੇ ਪੰਜਾਬ ਵਿੱਚ ਨਸ਼ਾ ਫੈਲਾਉਣ ਵਾਲੀ ਅਕਾਲੀ ਸਰਕਾਰ ਕੋਲ ਵੀ ਕੋਈ ਵੀ ਮੁੱਦਾ ਨਹੀਂ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਸਹੂਲਤ ਲਈ ਬਣਾਈ ਸੜਕ ਸੁਰੱਖਿਆਂ ਫੋਰਸ ਨੈ ਪਹਿਲੀ ਫਰਵਰੀ ਤੋਂ ਇੱਕ ਮਈ ਤੱਕ ਤਕਰੀਬਨ 1250 ਦੇ ਕਰੀਬ ਜਖਮੀਆਂ ਦੀਆਂ ਜਾਨਾਂ ਬਚਾਈਆਂ, 16 ਟੋਲ ਪਲਾਜੇ ਬੰਦ ਕਰਵਾ ਕੇ ਪੰਜਾਬੀਆਂ ਦਾ ਰੋਜਾਨਾਂ ਦਾ ਕਰੀਬ 59 ਲੱਖ ਰੁਪਇਆਂ ਬਚਾਇਆ ਅਤੇ ਇਹ ਹੀ ਨਹੀ ਜਲਦ ਖਤਮ ਹੋ ਰਹੇ ਐਗਰੀਮੈਂਟ ਵਾਲੇ ਟੋਲ ਪਲਾਜਾ ਵੀ ਜਲਦ ਬੰਦ ਹੋਣੇਗੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਤਿੰਨ ਦਹਾਕਿਆ ਬਾਅਦ ਸੁੱਚਜੇ ਰੂਪ ਵਿੱਚ ਅਖੀਰਲੇ ਖੇਤ ਤੱਕ ਪਾਣੀ ਮਿਲਣ ਲੱਗਾ। ਪਿੰਡਾ ਵਿੱਚ ਨਿਰਵਿਘਨ ਬਿਜਲੀ ਅਤੇ ਮੁਫਤ ਬਿਜਲੀ ਵੀ ਲੋਕ ਸਹੂਲਤ ਵਿੱਚ ਪੰਜਾਬ ਸਰਕਾਰ ਦਾ ਵੱਡਾ ਕਦਮ ਰਿਹਾ। ਉਹਨਾਂ ਸਭ ਨੂੰ ਆਪ ਸਰਕਾਰ ਦਾ 13-0 ਦਾ ਉਦੇਸ਼ ਪੂਰਾ ਕਰਨ ਲਈ ਅਪੀਲ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਮੰਨੂ ਸੰਯੁਕਤ ਸਕੱਤਰ ਪੰਜਾਬ, ਧਰਮਿੰਦਰ ਸਿੰਘ ਸਾਹਪੁਰ, ਸਤਨਾਮ ਸਿੰਘ ਢਿਡਸਾ, ਰਾਕੇਸ ਕੁਮਾਰ ਬੱਗਾ, ਬਲਕਾਰ ਗੱਜੁਮਾਜਰਾ, ਗੁਲਜ਼ਾਰ ਵਿਰਕ, ਹੇਰੀ ਸਰਪੰਚ, ਜਸਵੀਦਰ ਸਿੰਘ ਸੇਰਗੜ, ਬਲਾਕ ਪ੍ਰਧਾਨ ਸੰਦੀਪ ਲਵਲੀ, ਫਜ਼ਲ ਜਾਂਸਲਾ, ਬਲਾਕ ਪ੍ਰਧਾਨ ਪ੍ਰਦੀਪ ਸਿੰਘ, ਜਸਪ੍ਰੀਤ ਸਿੰਘ ਲੇਹਲਾਂ, ਬਲਾਕ ਪ੍ਰਧਾਨ ਸ਼ਾਮ ਸੁੰਦਰ ਵਧਵਾ, ਰਾਜਵਿੰਦਰ ਕੌਰ, ਬਾਬਾ ਨਛੱਤਰ ਸਿੰਘ, ਪਿੰਕੀ ਗੱਜੂ ਖੇੜਾ, ਬਲਾਕ ਪ੍ਰਧਾਨ ਬਿਕਰਮਜੀਤ ਪਾਸੀ, ਕਿਰਨਜੀਤ ਪਾਸੀ, ਗੁਰਸੇਵਕ ਕਲੋਲੀ, ਬਲਾਕ ਪ੍ਰਧਾਨ ਜਗਦੀਪ ਅਲੂਣਾ, ਬਲਾਕ ਪ੍ਰਧਾਨ ਲਖਵਿੰਦਰ ਸਿੰਘ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਲਾਲਾ ਖਲੋਰ, ਜਸਵੀਰ ਸਿੰਘ ਕਨੌੜ, ਅਵਤਾਰ ਸਿੰਘ ਕਨੌੜ, ਗੁਰਜੀਤ ਸਿੰਘ ਕਰਾਲਾ, ਹਰਿੰਦਰ ਸਿੰਘ ਸਰਪੰਚ ਕਲਾਂ, ਰਿੰਕੀ ਸਰਪੰਚ ਗੱਜੂ ਖੇੜਾ, ਯੂਥ ਪ੍ਰਧਾਨ ਰਜੇਸ਼ ਬੋਵਾ, ਅਮਰਿੰਦਰ ਪਾਲ ਸਿੰਘ, ਮਨਦੀਪ ਸਰਾਓ ਅਤੇ ਹੋਰ ਕਈ ਪਿੰਡ ਵਾਸੀ ਮੌਜੂਦ ਰਹੇ।

 

Related Post

Leave a Reply

Your email address will not be published. Required fields are marked *