ਮੋਤੀ ਮਹਿਲ ਵਾਲਿਆਂ ਨੇ ਬੁਲਾ ਲਿਆ ਮੋਦੀ ਪਰ ਨਹੀਂ ਲੱਗਣੀ ਮਹਾਰਾਣੀ ਦੀ ਬੇੜੀ ਪਾਰ: ਐਨ ਕੇ ਸ਼ਰਮਾ

ਮੋਤੀ ਮਹਿਲ ਵਾਲਿਆਂ ਨੇ ਬੁਲਾ ਲਿਆ ਮੋਦੀ ਪਰ ਨਹੀਂ ਲੱਗਣੀ ਮਹਾਰਾਣੀ ਦੀ ਬੇੜੀ ਪਾਰ: ਐਨ ਕੇ ਸ਼ਰਮਾ

ਪਟਿਆਲਾ, 22 ਮਈ:

ਪਟਿਆਲਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਪਟਿਆਲਾ ਪਾਰਲੀਮਾਨੀ ਹਲਕੇ ਵਿਚ ਚੋਣ ਲੜ ਰਹੇ ਮੋਤੀ ਮਹਿਲ ਵਾਲਿਆਂ ਨੇ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦ ਲਿਆ ਹੈ ਪਰ ਇਸ ਨਾਲ ਵੀ ਮਹਾਰਾਣੀ ਪ੍ਰਨੀਤ ਕੌਰ ਦੀ ਬੇੜੀ ਪਾਰਕ ਹੋਣ ਵਾਲੀ ਨਹੀਂ ਹੈ।

ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਅੱਜ 47 ਡਿਗਰੀ ਤਾਪਮਾਨ ਵਿਚ ਅੰਤਾਂ ਦੀ ਗਰਮੀ ਵਿਚ ਵੀ ਅਕਾਲੀ ਦਲ ਦੇ ਪ੍ਰੋਗਰਾਮਾਂ ਵਿਚ ਹਜ਼ਾਰਾਂ ਦਾ ਇਕੱਠ ਹੋ ਰਿਹਾ ਹੈ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਬਹੁਤ ਵੱਡੀ ਲੀਡ ਨਾਲ ਜਿੱਤ ਗਿਆ ਹੈ ਤੇ ਸਿਰਫ ਐਲਾਨ ਹੋਣਾ ਬਾਕੀ ਹੈ।
ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਰਿਵਾਜ ਹੋ ਗਿਆ ਹੈ ਕਿ ਰੱਜ ਕੇ ਝੂਠ ਬੋਲ ਕੇ ਸਰਕਾਰਾਂ ਬਣਾ ਲਈਆਂ। ਬਾਅਦ ਵਿਚ ਜਿਹੜੀਆਂ ਵੱਡੇ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਕੀਮਾਂ ਚਲਾਈਆਂ ਸੀ, ਉਹ ਸਭ ਬੰਦ ਕਰ ਦਿੱਤੀਆਂ ਹਨ।
ਉਹਨਾਂ ਦੱਸਿਆ ਕਿ ਪਹਿਲਾਂ ਬਾਦਲ ਸਰਕਾਰ ਵਿਚ 30 ਕਿਲੋ ਕਣਕ ਮਿਲ ਰਹੀ ਸੀ ਜੋ ਕਾਂਗਰਸ ਨੇ ਘਟਾ ਕੇ 15 ਕਿਲੋ ਕੀਤੀ ਤੇ ਹੁਣ ਇਹਨਾਂ ਨੇ 5 ਕਿਲੋ ਆਟਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਚੋਣਾਂ ਵਿਚ ਹੀ ਆਟਾ ਦਾਲ ਨਹੀਂ ਵੰਡੀ ਜਾ ਰਹੀ ਤਾਂ ਫਿਰ ਚੋਣਾਂ ਤੋਂ ਬਾਅਦ ਕੀ ਹਸ਼ਰ ਹੋਵੇਗਾ, ਇਸਦਾ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਜਿਹੜੇ ਸ਼ਾਹੀ ਮਹਿਲ ਵਾਲੇ ਚੋਣਾਂ ਲੜ ਰਹੇ ਹਨ, ਜੋ ਕਹਿੰਦੇ ਸੀ ਕਿ ਤੁਹਾਡੀ ਔਕਾਤ ਕੀ ਹੈ, ਉਹਨਾਂ ਨੂੰ ਅੱਜ ਚੋਣਾਂ ਲੜਨ ਵਾਅਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣ ਦਾ ਸਹਾਰਾ ਲੈਣਾ ਪੈ ਰਿਹਾ ਹੈ।

Related Post

Leave a Reply

Your email address will not be published. Required fields are marked *