ਪਟਿਆਲਾ ਚ ਨਵ ਨਿਯੁਕਤ ਐਸ ਪੀ ,ਡੀ ਯੋਗੇਸ਼ ਸ਼ਰਮਾ ਦਾ ਪ੍ਰਦੀਪ ਵਰਮਾ ਸ਼ਿਵ ਸੈਨਾ ਆਗੂ ਵੱਲੋਂ ਕੀਤਾ ਗਿਆ ਸਵਾਗਤ

ਪਟਿਆਲਾ ਚ ਨਵ ਨਿਯੁਕਤ ਐਸ ਪੀ ,ਡੀ ਯੋਗੇਸ਼ ਸ਼ਰਮਾ ਦਾ ਪ੍ਰਦੀਪ ਵਰਮਾ ਸ਼ਿਵ ਸੈਨਾ ਆਗੂ ਵੱਲੋਂ ਕੀਤਾ ਗਿਆ ਸਵਾਗਤ 

ਪ੍ਰਦੀਪ ਵਰਮਾ ਸਪੋਕਸਪਰਸਨ ਸ਼ਿਵ ਸੈਨਾ ਊਧਵ ਬਾਲ਼ ਠਾਕਰੇ  ਦੁਆਰਾ ਜ਼ਿਲ੍ਹਾ ਪਟਿਆਲਾ ਵਿਖੇ ਨਵੇਂ ਨਿਯੁਕਤ ਹੋਏ ਐਸ.ਪੀ. (ਡੀ) ਯੁਗੇਸ਼ ਸ਼ਰਮਾ ਜੀ ਦਾ ਫੁੱਲਾਂ ਦੇ ਬੁੱਕੇ ਦੇ ਪ੍ਰਦੀਪ ਵਰਮਾ ਅਤੇ ਉਹਨਾਂ ਦੀ ਟੀਮ ਅਮਨ ਸੂਦ ਜ਼ਿਲ੍ਹਾ ਵਿਦਿਆਰਥੀ ਸ਼ਿਵ ਸੈਨਾ, ਸ਼ਿਵਰਾਜ ਗੁਪਤਾ ਪਟਿਆਲਾ ਸ਼ਹਿਰੀ ਪ੍ਰਧਾਨ ਸ਼ਿਵ ਸੈਨਾ ਊਧਵ ਬਾਲ਼ ਠਾਕਰੇ ਯੂਥ ਵਿੰਗ, ਸ਼ਿਵਮ ਦੁਆਰਾ ਸੁਆਗਤ ਕੀਤੀ ਗਿਆ ।‌ ਅਤੇ ਯੋਗੇਸ਼ ਸ਼ਰਮਾ ਨਾਲ ਸ਼ਹਿਰ ਦੇ ਮਾਹੌਲ ਅਤੇ ਪੰਜਾਬ ਦੇ ਵਿੱਚ ਭਾਈਚਾਰਾ ਅਮਨ ਅਮਾਨ ਤੇ ਸ਼ਾਂਤੀ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ। ਪ੍ਰਦੀਪ ਵਰਮਾ ਨੇ ਦੱਸਿਆ ਕਿ ਯੋਗੇਸ਼ ਸ਼ਰਮਾ ਇੱਕ ਇਨਸਾਫ ਪਸੰਦ ਨਿਡਰ ਅਤੇ ਇਮਾਨਦਾਰ ਅਫਸਰ ਹਨ। ਪਹਿਲਾਂ ਵੀ ਪਟਿਆਲਾ ਦੇ ਵਿੱਚ ਡੀ ਐਸ ਪੀ ਸਿਟੀ ਵਨ ਰਹਿੰਦੇ ਹੋਏ ਉਹਨਾਂ ਨੇ ਬਹੁਤ ਇਮਾਨਦਾਰੀ ਤੇ ਤਨ ਦੇਹੀ ਨਾਲ ਆਪਣੀ ਡਿਊਟੀ ਆਪਣਾ ਫਰਜ ਸਮਝਦੇ ਹੋਏ ਨਿਭਾਏ ਅਤੇ ਵੱਡੇ ਵੱਡੇ ਮਸਲੇ ਸੀਮਤ ਸਮੇਂ ਵਿੱਚ ਸੁਲਝਾਏ। ਇਹਨਾਂ ਦੀ ਯੋਗ ਅਗਵਾਈ ਵਿੱਚ ਜਿੱਥੇ ਪਟਿਆਲਾ ਵਿੱਚ ਸ਼ਰਾਰਤੀ ਅਨਸਰਾਂ ਨੂੰ ਠੱਲ ਪਾਉਣ ਵਿੱਚ ਪੁਲਿਸ ਟੀਮ ਬੜੀ ਕਾਮਯਾਬ ਰਹੀ, ਉੱਥੇ ਹੀ ਆਪਣੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਬਣਾ ਇਹਨਾਂ ਵੱਲੋਂ ਨਸ਼ੇ ਨੂੰ ਵੀ ਠਲ ਪਾਈ ਗਈ ਸੀ । ਇੱਥੇ ਹੀ ਉਹਨਾਂ ਉਮੀਦ ਜਤਾਈ ਹੈ ਕਿ ਐਸ ਪੀ (ਡੀ) ਯੋਗੇਸ਼ ਸ਼ਰਮਾ ਦੇ ਆਣ ਨਾਲ ਜਿੱਥੇ ਗੈਰ ਸਮਾਜਿਕ ਤਤਵਾਂ ਦੇ ਵਿੱਚ ਡਰ ਹੈ ਉੱਥੇ ਹੀ ਸਮਾਜ ਦੇ ਇਨਸਾਫ ਪਸੰਦ ਲੋਕਾਂ ਨੂੰ ਬੜਾ ਮਾਣ ਹੈ ।

Related Post

Leave a Reply

Your email address will not be published. Required fields are marked *