ਆਪ ਪਾਰਟੀ ਲੋਕਾਂ ਦੇ ਨੱਕੋਂ-ਬੁੱਲ੍ਹੋਂ ਲਹਿ ਚੁੱਕੀ ਹੈ, ਕਾਂਗਰਸ ਹੀ ਭਾਜਪਾ ਦਾ ਇੱਕੋ ਇੱਕ ਬਦਲ ਹੈ – ਡਾ: ਗਾਂਧੀ

 

ਆਪ ਪਾਰਟੀ ਲੋਕਾਂ ਦੇ ਨੱਕੋਂ-ਬੁੱਲ੍ਹੋਂ ਲਹਿ ਚੁੱਕੀ ਹੈ, ਕਾਂਗਰਸ ਹੀ ਭਾਜਪਾ ਦਾ ਇੱਕੋ ਇੱਕ ਬਦਲ ਹੈ – ਡਾ: ਗਾਂਧੀ

ਡਾ: ਗਾਂਧੀ ਦੇ ਚੋਣ ਇਕੱਠਾਂ ਨੇ ਰੈਲੀਆਂ ਦਾ ਰੂਪ ਧਾਰਿਆ*

ਘਨੌਰ/ – ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਘਨੌਰ ਦੇ ਚੱਪੜ, ਮੰਡੋਲੀ,ਚਮਾਰੂ, ਲੋਹਸਿੰਬਲੀ, ਉਲਾਣਾ,ਨਰੜੂ ਅਤੇ ਘਨੌਰ ਸਮੇਤ ਵੱਖ – ਵੱਖ ਥਾਵਾਂ ‘ਤੇ ਭਰਵੇਂ ਚੋਣ ਇਕੱਠ ਕੀਤੇ ਗਏ ਜੋ ਇੱਕ ਤਰ੍ਹਾਂ ਨਾਲ ਰੈਲੀਆਂ ਦਾ ਰੂਪ ਧਾਰ ਗਏ।

ਇਹਨਾਂ ਸਮਾਗਮਾਂ ਵਿੱਚ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਡਾ: ਗਾਂਧੀ ਨੇ ਕਿਹਾ ਕਿ ਅੱਜ ਅਸੀਂ ਜਿਸ ਵੀ ਪਿੰਡ ਜਾਂ ਸ਼ਹਿਰ ਵਿੱਚ ਜਾ ਰਹੇ ਹਾਂ,ਲੋਕਾਂ ਦਾ ਵੱਡੇ ਪੱਧਰ ‘ਤੇ ਮਿਲ ਰਿਹਾ ਸਹਿਯੋਗ ਅਤੇ ਸਮਰਥਨ ਇਹ ਸਪੱਸ਼ਟ ਇਸ਼ਾਰਾ ਕਰ ਰਿਹਾ ਹੈ ਕਿ ਅਸੀਂ ਲੋਕਸਭਾ ਹਲਕਾ ਪਟਿਆਲਾ ਤੋਂ ਵੱਡੀ ਲੀਡ ਨਾਲ਼ ਜਿੱਤ ਰਹੇ ਹਾਂ।

ਓਹਨਾਂ ਕਿਹਾ ਕਿ ਅੱਜ ਸਮੁੱਚੇ ਦੇਸ਼ ਵਿੱਚ ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਹਵਾ ਚੱਲ ਰਹੀ ਹੈ ਅਤੇ ਆਉਣ ਵਾਲ਼ੀ ਚਾਰ ਜੂਨ ਨੂੰ ਮੋਦੀ ਸਰਕਾਰ ਨੂੰ ਚੱਲਦਿਆਂ ਕਰਨ ਲਈ ਲੋਕ ਤਿਆਰ ਬੈਠੇ ਹਨ।

ਇਸਤੋਂ ਇਲਾਵਾ ਪੰਜਾਬ ਸਰਕਾਰ ਨੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ ਅਤੇ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਪ ਪਾਰਟੀ ਅੱਜ ਲੋਕਾਂ ਦੇ ਨੱਕੋਂ ਬੁੱਲੋਂ ਲਹਿ ਚੁੱਕੀ ਹੈ। ਜਿੰਨੀ ਜਲਦੀ ਆਪ ਪਾਰਟੀ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗੀ ਹੈ,ਐਨੀ ਜਲਦੀ ਕਦੇ ਵੀ ਕਿਸੇ ਪਾਰਟੀ ਵਿੱਚ ਨਿਘਾਰ ਨਹੀਂ ਆਇਆ। ਇਹ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਲੋਕ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਅੱਜ ਬੇਹੱਦ ਨਿਰਾਸ਼ ਹਨ ਅਤੇ ਲੋਕ ਕਾਂਗਰਸ ਨੂੰ ਹੀ ਕੇਂਦਰ ਵਿੱਚ ਭਾਜਪਾ ਦੇ ਇੱਕੋ ਇੱਕ ਬਦਲ ਵਜੋਂ ਦੇਖ ਰਹੇ ਹਨ।

ਹਲਕਾ ਇੰਚਾਰਜ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਘਨੌਰ ਵਿਧਾਨ ਸਭਾ ਹਲਕਾ ਡਾਕਟਰ ਧਰਮਵੀਰ ਗਾਂਧੀ ਨੂੰ ਵੱਡੀ ਲੀਡ ਨਾਲ਼ ਜਿਤਾਉਣ ਲਈ ਤਿਆਰ ਹੈ ਜਿਸਦਾ ਸਬੂਤ ਹਰ ਪਿੰਡ ਵਿੱਚ ਹੋ ਰਹੇ ਵੱਡੇ ਇਕੱਠ ਹਨ।

 

Related Post

Leave a Reply

Your email address will not be published. Required fields are marked *