ਅਕਾਲੀ ਦਲ ਨੂੰ ਪਟਿਆਲਾ ’ਚ ਝਟਕਾ ਪਾਰਟੀ ਸੰਗਠਨ ਦੇ ਕਈ ਆਗੂ ‘ਆਪ’ ’ਚ ਹੋਏ ਸ਼ਾਮਲ

ਅਕਾਲੀ ਦਲ ਨੂੰ ਪਟਿਆਲਾ ’ਚ ਝਟਕਾ
ਪਾਰਟੀ ਸੰਗਠਨ ਦੇ ਕਈ ਆਗੂ ‘ਆਪ’ ’ਚ ਹੋਏ ਸ਼ਾਮਲ

ਪਾਰਟੀ ’ਚ ਆਉਣ ਵਾਲੇ ਹਰ ਆਗੂ ਦਾ ਮਾਣ ਸਨਮਾਨ ਬਹਾਲ ਹੋਵੇਗਾ : ਜੌੜਾਮਾਜਰਾ, ਕੋਹਲੀ, ਬਰਸਟ
ਪਟਿਆਲਾ, 21 ਮਈ ( ) : ਪਟਿਆਲਾ ਸ਼ਹਿਰ ਵਿਚ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਵਡਾ ਝਟਕਾ ਲਗਿਆ, ਜਦੋਂ ਪਾਰਟੀ ਸੰਗਠਨ ਦੇ ਕਈ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ, ਜਿਨ੍ਹਾਂ ਵਿਚ ਇਕ ਸਾਬਕਾ ਐਮ.ਸੀ. ਵੀ ਸ਼ਾਮਲ ਸੀ| ਇਨ੍ਹਾਂ ਸਾਰੇ ਆਗੂਆਂ ਨੂੰ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸ਼ਾਮਲ ਪਾਰਟੀ ਵਿਚ ਸ਼ਾਮਲ ਕਰਵਾਇਆ| ਅਜ ਸ਼ਾਮਲ ਹੋਏ ਆਗੂਆਂ ਵਿ¾ਚ ਸਾਬਕਾ ਕੌਂਸਲਰ ਦਰਵੇਸ਼ ਗੋਇਲ, ਲਾਡੀ ਸਹਿਗਲ ਜਨਰਲ ਸਕਤਰ ਅਕਾਲੀ ਦਲ, ਸਾਬਕਾ ਡੀ.ਐਸ.ਪੀ. ਅਨੰਦ ਪ੍ਰਧਾਨ ਪੁਲਿਸ ਵੈਲਫੇਅਰ ਐਸੋਸੀਏਸ਼ਨ, ਹੈਪੀ ਕੁਮਾਰ ਬਲੋਕ ਪ੍ਰਧਾਨ ਅਕਾਲੀ ਦਲ, ਅਮਨ ਚੰਢੋਕ ਸੀਨੀਅਰ ਵਾਇਸ ਪ੍ਰਧਾਨ ਯੂਥ ਅਕਾਲੀ ਦਲ, ਰਮਨ ਕੋਹਲੀ ਵਾਇਸ ਪ੍ਰੈਜ਼ੀਡੈਂਟ ਯੂਥ ਅਕਾਲੀ ਦਲ, ਇਨ੍ਹਾਂ ਸਾਰੇ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪੰਜਾਬ ਦੇ ਲੋਕਾਂ ਲਈ ਅਕਾਲੀ ਦਲ ਦੇ ਕੋਈ ਵਿਜ਼ਨ ਨਾ ਹੋਣ ਕਰਕੇ ਪਾਰਟੀ ਨੂੰ ਅਲਵਿਦਾ ਕਿਹਾ ਹੈ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇ¾ਕ ਅਜਿਹੀ ਪਾਰਟੀ ਹੈ, ਜੋ ਲੋਕਾਂ ਦੀ ਹਰ ਸਮਸਿਆ ਦਾ ਹਲ ਕਰ ਸਕਦੀ ਹੈ ਅਤੇ ਪੰਜਾਬ ਨੂੰ ਤਰਕੀ ਦੀਆਂ ਲੀਹਾਂ ’ਤੇ ਲਿਜਾ ਸਕਦੀ ਹੈ। ਇਸ ਕਰਕੇ ਅਸੀਂ ਆਮ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਪਾਰਟੀ ਵਿਚ ਆਏ ਹਾਂ| ਇਸ ਮੌਕੇ ਜੌੜਾਮਾਜਰਾ ਨੇ ਕਿਹਾ ਕਿ ਪਾਰਟੀ ਵਿਚ ਆਏ ਸਾਰੇ ਆਗੂਆਂ ਦਾ ਮਾਣ ਸਨਮਾਨ ਬਹਾਲ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨੇ ਆਪਣੇ ਵਰਕਰਾਂ ਦਾ ਸਨਮਾਨ ਨਹੀਂ ਕੀਤਾ ਅਤੇ ਆਮ ਆਦਮੀ ਪਾਰਟੀ ਹੀ ਇ¾ਕ ਅਜਿਹੀ ਪਾਰਟੀ ਹੈ, ਜੋ ਸਾਰਿਆਂ ਨੂੰ ਬਰਾਬਰ ਦਾ ਸਨਮਾਨ ਦਿੰਦੀ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜੋ ਲੋਕਹਿਤ ਦੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਹਨ, ਉਨ੍ਹਾਂ ਕਰਕੇ ਅਜ ਦੂਜੀਆਂ ਪਾਰਟੀਆਂ ਦੇ ਲੋਕ ‘ਆਪ’ ’ਚ ਸ਼ਾਮਲ ਹੋ ਰਹੇ ਹਨ| ਉਨਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਇਸ ਵਾਰ ਬਿਜਲੀ ਦਾ ਬਿੱਲ ਪਤਾ ਨਹੀਂ ਕਿੰਨਾ ਆਵੇਗਾ ਪਰ ਅੱਜ ਸੂਬੇ ਵਿਚ 90 ਫੀਸਦੀ ਤਕ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਜਿਹੜਾ ਪੈਸਾ ਲੋਕ ਬਿਜਲੀ ਦੇ ਬਿੱਲ ਭਰਨ ਵਿਚ ਅਦਾ ਕਰਦੇ ਸਨ, ਉਹੀ ਪੈਸਾ ਅੱਜ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਅਤੇ ਹੋਰ ਜ਼ਰੂਰੀ ਥਾਵਾਂ ’ਤੇ ਖਰਚ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਇਹ ਸਹੂਲਤ ਲੋਕਾਂ ਨੂੰ ਬਿਨਾਂ ਜਾਤੀ ਭੇਦਭਾਵ ਦੇ ਦਿੱਤੀ ਗਈ ਹੈ। ਇਸ ਲਈ ਆਮ ਆਦਮੀ ਪਾਰਟੀ ਨੇ ਇਹ ਸਹੂਲਤ ਹਰੇਕ ਵਰਗ ਦਿੱਤੀ ਹੈ। ਇਸ ਕਾਰਨ ਸੂਬੇ ਦੀ ਜਨਤਾ ਬਹੁਤ ਖੁਸ਼ ਹੈ।

Related Post

Leave a Reply

Your email address will not be published. Required fields are marked *