ਭਾਜਪਾ ਦਾ ਅਸਲ ਨਾਮ ‘ਭਾਰਤੀ ਜੁਮਲਾ ਪਾਰਟੀ’ ਡਾ ਬਲਬੀਰ  ਮੋਦੀ ਦੀ ਪਟਿਆਲਾ ਫੇਰੀ ਅਸਲ ਡਰ ਦਾ ਸਬੂਤ ਬਣੀ

ਭਾਜਪਾ ਦਾ ਅਸਲ ਨਾਮ ‘ਭਾਰਤੀ ਜੁਮਲਾ ਪਾਰਟੀ’ ਡਾ ਬਲਬੀਰ
ਮੋਦੀ ਦੀ ਪਟਿਆਲਾ ਫੇਰੀ ਅਸਲ ਡਰ ਦਾ ਸਬੂਤ ਬਣੀ

ਪਟਿਆਲਾ 21 ਮਈ ( ) ਲੋਕ ਸਭਾ ਪਟਿਆਲਾ ਦੇ ਉਮੀਦਵਾਰ ਅਤੇ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਦੀ ਸ਼ਤਰਾਨਾ ਫੇਰੀ ਦੌਰਾਨ ਉਨਾਂ ਵੱਖ ਵੱਖ ਪਿੰਡਾਂ ਵਿੱਚ ਲੋਕ ਮਿਲਣੀਆਂ ਕੀਤੀਆਂ ਅਤੇ ਲੋਕਾਂ ਵੱਲੋਂ ਵੀ ਡਾ ਬਲਬੀਰ ਦੇ ਹੱਕ ਵਿੱਚ ਸ਼ਤਰਾਣਾ ਵਿਖੇ ਵਿਧਾਇਕ ਕੁਲਵੰੰਤ ਬਾਜੀਗਰ ਦੀ ਅਗਵਾਈ ਵਿੱਚ ਵੱਡੀ ਰੈਲੀ ਕੱਢੀ ਗਈ। ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਹੋ ਰਹੇ ਕੰਮਾਂ ਪ੍ਰਤੀ ਜਾਣੂ ਕਰਵਾਉਣਾ ਸੀ। ਇਸ ਰੈਲੀ ਵਿੱਚ ਧਨੇਠਾ, ਹਰਚੰਦਪੁਰਾ, ਬਾਦਸ਼ਾਹਪੁਰ, ਮੋਮੀਆਂ, ਸ਼ੁਤਰਾਣਾ, ਅਰਨੋ, ਗੁਲਾਹੜ, ਪਾਤੜਾਂ, ਬਰੂੜ, ਦੇਧਨਾਂ ਦੇ ਸੈਕੜੇਂ ਪਿੰਡ ਵਾਸੀ ਮੌਜੂਦ ਸਨ।

ਡਾ ਬਲਬੀਰ ਨੇ ਭਾਜਪਾ ਨੂੰ ‘ਭਾਰਤੀ ਜੁਮਲਾ ਪਾਰਟੀ’ ਦਾ ਨਾਂਅ ਦਿੰਦਿਆਂ ਕਿਹਾ ਕਿ ਦਸ ਸਾਲਾਂ ਦੇ ਭਾਜਪਾ ਰਾਜ ਨੇ ਦੇਸ਼ ਨੂੰ ਪੰਜਾਹ ਸਾਲ ਪਿੱਛੇ ਧੱਕ ਦਿੱਤਾ ਹੈ।ਇਹ ਹੀ ਨਹੀ ਮਹਿੰਗਾਈ ਦੀ ਮਾਰ ਨੇ ਲੋਕਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਤਿੰਨ ਕਾਲੇ ਕਾਨੂੰਨਾਂ ਨੂੰ ਵੀ ਲੋਕਾਂ ਨੇ ਹਾਲੇ ਤੱਕ ਨਹੀ ਵਿਸਾਰਿਆਂ। ਕਿਉਂਕਿ ਇਸ ਧਰਨੇ ਦੋਰਾਨ ਸੈਕੜੇਂ ਕਿਸਾਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ ਸੀ। ਹੁਣ ਵਾਰੀ ਆਉਣ ਤੇ ਲੋਕਾਂ ਨੇ ਵੀ ਮੋਦੀ ਸਰਕਾਰ ਨੂੰ ਬੁਰੀ ਤਰ੍ਹਾਂ ਹਰਾਉਣ ਦਾ ਮਨ ਬਣਾ ਲਿਆ ਹੈ। ਜਿਸ ਕਰਕੇ ਭਾਜਪਾ ਦੀ ਉਮੀਦਵਾਰ ਨੂੰ ਪਿੰਡਾਂ ਵਿੱਚ ਵੜਨ ਵੀ ਨਹੀ ਦਿੱਤਾ ਜਾ ਰਿਹਾ। ਜਿਸ ਕਾਰਨ ਪਟਿਆਲਾ ਦੀ ਉਮੀਦਵਾਰ ਵੱਲੋਂ ਮੋਦੀ ਦੀ ਪਟਿਆਲਾ ਫੇਰੀ ਪੁਆਈ ਜਾ ਰਹੀ ਹੈ। ਪਰ ਮੋਦੀ ਦੀ ਇਹ ਫੇਰੀ ਅਸਲ ਡਰ ਦਾ ਸਬੂਤ ਬਣ ਰਹੀ ਹੈ। ਇਸ ਦੇ ਨਾਲ ਹੀ ਇੰਝ ਜਾਪਦਾ ਹੈ ਕਿ ਭਾਜਪਾ ਹੁਣ ਤੋਂ ਹੀ ਲੋਕ ਸਭਾ ਵਿਚਲੀ ਹਾਰ ਨੂੰ ਲੈ ਕੇ ਬਹੁਤ ਜਿਆਦਾ ਚਿੰਤਤ ਹੋ ਗਈ ਹੈ।

ਉਨ੍ਹਾਂ ਵੋਟਰਾਂ ਨੂੰ ਰਿਕਾਰਡ ਵੋਟਾਂ ਨਾਲ ਖੁਦ ਨੂੰ ਜਿਤਾ ਕੇ ਸੰਸਦ ’ਚ ਭੇਜਣ ਦੀ ਅਪੀਲ ਕਰਦਿਆਂ ਵਾਅਦਾ ਕੀਤਾ ਕਿ ਉਹ ਹਲਕੇ ਦੀ ਹਰ ਜਨਤਕ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਉਹਨਾਂ ਕਿਹਾ ਕਿ ਆਪ ਨੂੰ ਵੋਟਾ ਪਾ ਕੇ ਡਾ ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਨੂੰ ਖਤਮ ਕਰਨ ’ਤੇ ਤੁਲੀ ਭਾਜਪਾ ਨੂੰ ਮੂੰਹ ਤੋੜਵਾ ਦੇਣਾ ਜਰੂਰੀ ਹੈ, ਨਹੀ ਤਾਂ ਸਵਿਧਾਨ ਤਾਂ ਕੀ ਦੇਸ਼ ਨੂੰ ਬਚਾਉਣਾ ਵੀ ਅੋਖਾ ਹੋ ਜਾਵੇਗਾ। ਇਸ ਮੌਕੇ ਕਰਨਲ ਜੇ ਵੀ ਸਿੰਘ, ਜਸਬੀਰ ਸਿੰਘ ਗਾਂਧੀ, ਲਾਡੀ ਜੌੜਾਮਾਜਰਾ, ਜਗਦੀਪ ਸਿੰਘ ਜੱਗਾ, ਰਣਜੀਤ ਸਿੰਘ ਵਿਰਕ, ਗੋਲਡੀ ਪਿੱਤਲ, ਲਖਵਿੰਦਰ ਜਾਮਾਉ, ਬੂਟਾ ਸਿੰਘ, ਵਿਕਰਮ ਜੀਤ ਸਿੰਘ ਵੜੈਚ, ਜਸਵਿੰਦਰ ਸਿੰਘ, ਈਸ਼ਵਰ ਸਿੰਘ ਰਾਣਾ, ਨਿਸ਼ਾਨ ਸਿੰਘ, ਆਪ ਆਗੂ ਅਤੇ ਪਿੰਡ ਵਾਸੀ ਮੌਜੁਦ ਰਹੇ।

Related Post

Leave a Reply

Your email address will not be published. Required fields are marked *