47 ਡਿਗਰੀ ਦੀ ਗਰਮੀ ’ਚ ਮੀਟਿੰਗਾਂ ’ਚ ਹਜ਼ਾਰਾਂ ਦੇ ਇਕੱਠ ਹੋਣਾ ਪ੍ਰਤੱਖ ਸਬੂਤ ਕਿ ਲੋਕ ਅਕਾਲੀ ਦਲ ਨੂੰ ਜਿਤਾਉਣਗੇ: ਐਨ ਕੇ ਸ਼ਰਮਾ

47 ਡਿਗਰੀ ਦੀ ਗਰਮੀ ’ਚ ਮੀਟਿੰਗਾਂ ’ਚ ਹਜ਼ਾਰਾਂ ਦੇ ਇਕੱਠ ਹੋਣਾ ਪ੍ਰਤੱਖ ਸਬੂਤ ਕਿ ਲੋਕ ਅਕਾਲੀ ਦਲ ਨੂੰ ਜਿਤਾਉਣਗੇ: ਐਨ ਕੇ ਸ਼ਰਮਾ
ਭੁਨਰਹੇੜੀ ’ਚ ਸਿਖ਼ਰ ਦੁਪਹਿਰੇ ਹੋਈ ਵਿਸ਼ਾਲ ਇਕੱਤਰਤਾ
ਭੁਨਰਹੇੜੀ, 20 ਮਈ: ਪੰਜਾਬ ਵਿਚ ਇਸ ਵੇਲੇ ਅੰਤਾਂ ਦੀ ਗਰਮੀ ਪੈ ਰਹੀ ਹੈ ਜਿਸ ਕਾਰਨ ਸਕੂਲ ਵੀ ਬੰਦ ਕਰਨੇ ਪਏ ਹਨ ਪਰ ਦੂਜੇ ਪਾਸੇ 47 ਡਿਗਰੀ ਦੀ ਗਰਮੀ ਵਿਚ ਵੀ ਮੀਟਿੰਗਾਂ ਵਿਚ ਹਜ਼ਾਰਾਂ ਦੇ ਇਕੱਠ ਹੋਣੇ ਪ੍ਰਤੱਖ ਸਬੂਤ ਹਨ ਕਿ ਲੋਕ ਅਕਾਲੀ ਦਲ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ ਤੇ ਇਸ ਵਾਰ ਪਟਿਆਲਾ ਲੋਕ ਸਭਾ ਹਲਕੇ ਤੋਂ ਪਾਰਟੀ ਦੀ ਜਿੱਤ ਨਿਸ਼ਚਿਤ ਹੈ। ਇਹ ਪ੍ਰਗਟਾਵਾ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਕੀਤਾ ਹੈ।
ਅੱਜ ਸਿਖ਼ਰ ਦੁਪਹਿਰੇ ਭੁਨਰਹੇੜੀ ਵਿਚ ਹੋਈ ਮੀਟਿੰਗ ਜੋ ਰੈਲੀ ਦਾ ਰੂਪ ਧਾਰ ਗਈ, ਨੂੰ ਸੰਬੋਧਨ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਦੇ ਅਕਾਲੀ ਦਲ ਦੇ ਮੈਂਬਰਾਂ ਦੇ ਇਹ ਖੂਨ ਵਿਚ ਹੀ ਹੈ ਕਿ ਇਹ ਕਿਸੇ ਵੀ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨਾ ਤੋਂ ਕਦੇ ਨਹੀਂ ਘਬਰਾਉਂਦੇ। ਅਕਾਲੀ ਦਲ ਨੇ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੰਸੀ ਦਾ ਵਿਰੋਧ ਕੀਤਾ, ਚਾਬੀਆਂ ਦਾ ਮੋਰਚਾ ਲਗਾ ਕੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਤੇ ਦੇਸ਼ ਨਾਲ ਹੋਣ ਵਾਲੀ ਹਰ ਵਧੀਕੀ ਦੇ ਮਾਮਲੇ ਵਿਚ ਅੱਗੇ ਹੋ ਕੇ ਵਿਰੋਧ ਕੀਤਾ। ਅਕਾਲੀਆਂ ਵਾਸਤੇ ਗਰਮੀ, ਸਰਦੀ ਤਾਂ ਛੋਟੀ ਜਿਹੀ ਚੀਜ਼ ਹੈ, ਇਹਨਾਂ ਨੇ ਤਾਂ ਸਰਕਾਰੀ ਜ਼ਬਰ ਦਾ ਆਪਣੀਆਂ ਸ਼ਹਾਦਤਾਂ ਦੇ ਕੇ ਵਿਰੋਧ ਕਰ ਕੇ ਦੱਸਿਆ ਕਿ ਅਸੀਂ ਮੁਸ਼ਕਿਲਾ ਤੋਂ ਮੁਸ਼ਕਿਲ ਹਾਲਾਤ ਵਿਚ ਵੀ ਹਮੇਸ਼ਾ ਜੂਝਣ ਲਈ ਤਿਆਰ ਰਹਿੰਦੇ ਹਾਂ।
ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਭੁਨਰਹੇੜੀ ਇਲਾਕੇ ਦੇ ਸਾਰੇ ਲੋਕਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਤਪਦੀ ਦੁਪਹਿਰ ਵਿਚ ਆਪਣੀਆਂ ਸਿਹਤਾਂ ਦੀ ਪਰਵਾਹ ਨਾ ਕਰਦਿਆਂ ਪਾਰਟੀ ਵਾਸਤੇ ਹਾਜ਼ਰੀ ਲੁਆਉਣੀ ਜ਼ਰੂਰੀ ਸਮਝੀ। ਉਹਨਾਂ ਕਿਹਾ ਕਿ ਉਹ ਇਹ ਅਹਿਸਾਨ ਸਾਰੀ ਉਮਰ ਨਹੀਂ ਭੁੱਲਣਗੇ। ਉਹਨਾਂ ਕਿਹਾ ਕਿ ਹੁਣ ਸਾਡਾ ਅਗਲਾ ਨਿਸ਼ਾਨਾ 1 ਜੂਨ ਹੈ। ਉਸ ਦਿਨ ਅਸੀਂ ਸਾਰਿਆਂ ਨੇ ਵੱਧ ਤੋਂ ਵੱਧ ਵੋਟਾਂ ਤਕੜੀ ਦੇ ਨਿਸ਼ਾਨ ’ਤੇ ਪੁਆ ਕੇ ਇਸ ਸੀਟ ਤੋਂ ਅਕਾਲੀ ਦਲ ਨੂੰ ਜਿਤਾ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਉਹਨਾਂ ਕਿਹਾ ਕਿ ਇਸ ਵਾਸਤੇ ਜ਼ਰੂਰੀ ਹੈ ਕਿ ਹਲਕੇ ਵਿਚ ਸਾਰੇ ਪਾਰਟੀ ਆਗੂ ਤੇ ਵਰਕਰ ਡੱਟ ਕੇ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਨ ਅਤੇ ਵੱਧ ਤੋਂ ਵੱਧ ਵੋਟਾਂ ਪੁਆ ਕੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਇੰਦਰਜੀਤ ਸਿੰਘ ਮਾਨ, ਜਥੇਦਾਰ ਗੁਰਜੀਤ ਸਿੰਘ ਉਪਲੀ, ਜਥੇਦਾਰ ਗੁਲਜ਼ਾਰ ਸਿੰਘ ਭੁੱਨਰਹੇੜੀ, ਜੋਗਾ ਸਿੰਘ ਮੱਲ੍ਹੀ , ਹਰਚੰਦ ਸਿੰਘ ਮਹਿਮੂਦਪੁਰ, ਨਿਰਮਲ ਸਿੰਘ ਭੱਟੀਆਂ, ਗੁਰਦੇਵ ਸਿੰਘ ਮਾਨ, ਕੁਲਵੰਤ ਸਿੰਘ ਪਰੌੜ,ਰਾਮ ਸਿੰਘ ਪਪਰਾਲਾ, ਸ਼ਾਨਬੀਰ ਬ੍ਰਹਮਪੁਰਾ,ਦਰਵਾਰਾ ਸਿੰਘ ਬਡਲਾ, ਕੁਲਬੀਰ ਸਿੰਘ ਅਤੇ ਸੁਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ।

Related Post

Leave a Reply

Your email address will not be published. Required fields are marked *