ਬਲਬੇੜਾ ’ਚ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਦਫਤਰ ਦਾ ਉਦਘਾਟਨ

ਬਲਬੇੜਾ ’ਚ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਦਫਤਰ ਦਾ ਉਦਘਾਟਨ
ਪ੍ਰਨੀਤ ਕੌਰ, ਡਾ. ਗਾਂਧੀ ਤੇ ਆਪ ਸਰਕਾਰ ਇਸ ਇਲਾਕੇ ਵਿਚ ਹੜ੍ਹਾਂ ਦੀ ਰੋਕਥਾਮ ਵਾਸਤੇ ਕਦਮ ਚੁੱਕਣ ਵਿਚ ਨਾਕਾਮ ਰਹੇ, ਮੈਂ ਐਮ ਪੀ ਬਣਿਆ ਤਾਂ ਕਰਾਂਗਾ ਪੱਕੇ ਇੰਤਜ਼ਾਮ: ਐਨ ਕੇ ਸ਼ਰਮਾ
ਬਲਬੇੜਾ, 20 ਮਈ: ਪਟਿਆਲਾ ਪਾਰਲੀਮਾਨੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਬਲਬੇੜਾ ਵਿਚ ਚੋਣ ਦਫਤਰ ਦਾ ਅੱਜ ਉਦਘਾਟਨ ਕੀਤਾ ਗਿਆ।
ਇਸ ਮੌਕੇ ਹਾਜ਼ਰ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਪ੍ਰਨੀਤ ਕੌਰ 20 ਸਾਲ ਤੱਕ ਮੈਂਬਰ ਪਾਰਲੀਮੈਂਟ ਰਹੇ, ਡਾ. ਧਰਮਵੀਰ ਗਾਂਧੀ 5 ਸਾਲ ਤੱਕ ਮੈਂਬਰ ਪਾਰਲੀਮੈਂਟ ਰਹੇ ਤੇ ਹੁਣ ਢਾਈ ਸਾਲਾਂ ਤੋਂ ਆਮ ਆਦਮੀ ਪਾਰਟੀ (ਆਪ) ਦੀ ਸੂਬੇ ਵਿਚ ਸਰਕਾਰ ਹੈ ਪਰ ਇਹ ਤਿੰਨੋਂ ਮਿਲ ਕੇ ਇਸ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਹਰ ਸਾਲ ਇਥੇ ਘੱਗਰ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਦਾ ਹੈ ਤੇ ਹਾਂਸੀ ਬੁਟਾਣਾ ਨਹਿਰ ਕਾਰਣ ਲੱਗਦੀ ਡਾਫ ਕਾਰਨ ਹੜ੍ਹ ਆਉਂਦੇ ਹਨ ਪਰ ਇਹਨਾਂ ਤਿੰਨ ਪਾਰਟੀਆਂ ਦੇ ਪ੍ਰਤੀਨਿਧ ਇਹਨਾਂ ਹੜ੍ਹਾਂ ਵਾਸਤੇ ਪਹਿਲਾਂ ਅਗਾਊਂ ਪ੍ਰਬੰਧ ਕਰਨ ਵਿਚ ਨਾਕਾਮ ਰਹੇ ਹਨ।
ਐਨ ਕੇ ਸ਼ਰਮਾ ਨੇ ਕਿਹਾ ਕਿ ਜੇਕਰ ਸੰਗਤ ਨੇ ਉਹਨਾਂ ਦੀ ਝੋਲੀ ਸੇਵਾ ਪਾਈ ਤਾਂ ਉਹ ਇਸ ਇਲਾਕੇ ਨੂੰ ਹੜ੍ਹਾਂ ਦੁਆਉਣ ਦਾ ਪੱਕਾ ਇੰਤਜ਼ਾਮ ਕਰਨਗੇ ਅਤੇ ਉਹ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਦੁਆਉਂਦੇ ਹਨ ਕਿ ਘੱਗਰ ’ਤੇ ਡੈਮ ਬਣਾ ਕੇ ਇਸ ਇਲਾਕੇ ਨੂੰ ਹੜ੍ਹਾਂ ਤੋਂ ਬਚਾਇਆ ਜਾਵੇਗਾ ਅਤੇ ਜਿਥੇ-ਜਿਥੇ ਵੀ ਪਾਣੀ ਦੀ ਡਾਫ ਲੱਗਦੀ ਹੈ, ਉਥੇ ਪੁਲੀਆਂ ਬਣਾ ਕੇ ਹੜ੍ਹਾਂ ਦੇ ਹਾਲਾਤ ਬਣਨ ਤੋਂ ਬਚਾਉਣ ਵਾਸਤੇ ਜੋ ਵੀ ਕਦਮ ਲੋੜੀਂਦਾ ਹੋਇਆ, ਉਹ ਚੁੱਕਿਆ ਜਾਵੇਗਾ।
ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਪਟਿਆਲਾ ਪਾਰਲੀਮਾਨੀ ਹਲਕੇ ਦੀ ਤ੍ਰਾਸਦੀ ਹੈ ਕਿ ਇਥੇ 25 ਸਾਲਾਂ ਤੋਂ ਜੋ ਐਮ ਪੀ ਬਣਦੇ ਆਏ ਹਨ, ਉਹ ਐਮ ਪੀ ਬਣਨ ਤੋਂ ਬਾਅਦ ਆਪਣੇ ਮਹਿਲਾਂ ਤੇ ਵੱਡੇ-ਵੱਡੇ ਕੋਠੀਆਂ ਵਿਚ ਜਾ ਬੈਠੇ ਤੇ ਲੋਕਾਂ ਨੂੰ ਮਿਲਣਾ ਹੀ ਛੱਡ ਗਏ, ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨਾ ਤਾਂ ਦੂਰ ਦੀ ਗੱਲ ਹੈ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਹੈ। ਜੇਕਰ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕੋਈ ਕਰ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਉਹ ਸੰਸਦ ਵਿਚ ਲੋਕਾਂ ਦੀ ਆਵਾਜ਼ ਬਣ ਕੇ ਗੂੰਜਣਗੇ ਤੇ ਲੋਕਾਂ ਦੇ ਮਸਲੇ ਹੱਲ ਕਰਵਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਲ ਤੇਜਿੰਦਰਪਾਲ ਸਿੰਘ ਸੰਧੁ,ਜਥੇ.ਜਰਨੈਲ ਸਿੰਘ ਕਰਤਾਰਪੁ,ਜਥੇ,ਨਿਰੰਜਨ ਸਿੰਘ ਫੌਜੀ, ਪ੍ਰਧਾਨ ਅਮਰਜੀਤ ਸਿੰਘ ਨੌਗਾਵਾ,ਹਰਕੇਸ਼ ਮਿੱਤਲ,ਨੰਬਰਦਾਰ ਜਗਜੀਤ ਸਿੰਘ ਡੰਡੋਆ ,ਲਖਵਿੰਦਰ ਸਿੰਘ ਖਹਿਰਾ,ਸੁਰਜੀਤ ਸਿੰਘ ਸਾਬਕਾ ਸਰਪੰਚ ਚੁਰਾਸੋ,ਸਪਿੰਦਰ ਸਿੰਘ ਸਾਬਕਾ ਸਰਪੰਚ ਅਲੀਪੁਰ ਜੱਟਾਂ,ਰਘਵੀਰ ਸਿੰਘ ਮਾਨ,ਪ੍ਰਧਾਨ ਗੁਰਦੇਵ ਸਿੰਘ ਨੌਗਾਵਾਂ,ਦਲਬੀਰ ਸਿੰਘ ਅਲੀਪੁਰ ਜੱਟਾਂ,ਗੁਰਮੀਤ ਸਿੰਘ ਥੇਹ,ਮਾਨ ਸਿੰਘ ਸਾਬਕਾ ਸਰਪੰਚ ਜੋਲਾ,ਸੁਖਚੈਨ ਸਿੰਘ ਜੌਲਾ,ਬਹਾਦਰ ਸਿੰਘ ਚੁਰਾਸੋ,ਬਿੰਦਰ ਸਿੰਘ ਚੁਰਾਸੋ,ਮੇਹਰ ਸਿੰਘ ਚੁਰਾਸੋਂ,ਸੁਰਜੀਤ ਸਿੰਘ ਸਿੰਘਪੁਰੀ,ਡਾ.ਕਰਨੈਲ ਸਿੰਘ,
ਸੇਵਾ ਮੁਕਤ ਪ੍ਰਿੰਸੀਪਲ ਐਡਵੋਕੇਟ ਰਣਜੀਤ ਸਿੰਘ ਟਿਵਾਣਾ, ਐਡਵੋਕੇਟ ਹਰਦੇਵ ਸਿੰਘ ਜਾਹਲਾਂ ਆਦਿ ਆਗੂ ਹਾਜ਼ਰ ਸਨ।

Related Post

Leave a Reply

Your email address will not be published. Required fields are marked *