DSP ਬਣਦੇ ਹੀ ਹਾਕੀ ਖਿਡਾਰੀ ਖਿਲਾਫ਼ ਦਰਜ ਹੋਈ FIR

ਜਲੰਧਰ: ਸੀ.ਐਮ ਭਗਵੰਤ ਮਾਨ ਵੱਲੋਂ ਬੀਤੀ 4 ਫਰਵਰੀ ਨੂੰ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਅਸਾਮੀਆਂ ਲਈ ਨਿਯੁਕਤੀ ਪੱਤਰ ਸੌਂਪੇ ਸੀ। ਇਨ੍ਹਾਂ ਖਿਡਾਰੀਆਂ ‘ਚ ਹੁਣ ਇਕ ਹਾਕੀ ਦੇ ਖਿਡਾਰੀ ਤੇ ਜਬਰ ਜਨਾਹ ਤੇ ਧੋਖਾਧੜੀ ਦੇ ਮਾਮਲੇ ‘ਚ POCSO ਐਕਟ ਤਹਿਤ FIR ਦਰਜ ਕੀਤੀ ਗਈ ਹੈ। ਬੈਂਗਲੁਰੂ ਦੀ ਇਕ ਪੀੜਤ ਨਾਬਾਲਗ ਨੇ ਗਿਆਨਭਾਰਤੀ ਪੁਲਿਸ ਸਟੇਸ਼ਨ ‘ਚ ਹਾਕੀ ਖਿਡਾਰੀ ਵਰੁਣ ਕੁਮਾਰ ਖਿਲਾਫ਼ FIR ਦਰਜ ਕਰਵਾਈ ਹੈ। ਗਿਆਨਭਾਰਤੀ ਪੁਲਿਸ ਜਲੰਧਰ ‘ਚ ਵਰਣ ਦੀ ਭਾਲ ਕਰ ਰਹੀ ਹੈ।

CJI ਨੇ ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਰਿਟਰਨਿੰਗ ਅਫ਼ਸਰ ਵਲੋਂ ਕੀਤੀ ਗਈ ਮਤ-ਪੱਤਰਾਂ ਨਾਲ ਛੇੜਛਾੜ ਨੂੰ ‘ਜਮਹੂਰੀਅਤ ਦਾ ਮਜ਼ਾਕ ਬਣਾਉਣਾ’ ਦਿੱਤਾ ਕਰਾਰ

ਜ਼ਿਕਰਯੋਗ ਹੈ ਕਿ ਵਰੁਣ ਕੁਮਾਰ ਮੂਲ ਰੂਪ ‘ਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਉਹ ਹਾਕੀ ਲਈ ਪੰਜਾਬ ਆ ਗਏ। 2017 ‘ਚ ਭਾਰਤੀ ਟੀਮ ‘ਚ ਸ਼ੁਰੂਆਤ ਕੀਤੀ, 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਸਿਲਵਰ ਮੈਡਲ ਜਿੱਤਿਆ। ਵਰੁਣ ਕੁਮਾਰ 2022 ਦੀਆਂ ਏਸ਼ਿਆਈ ਖੇਡਾਂ ‘ਚ ਗੋਲ਼ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। 2020 ਟੋਕੀਓ ਓਲੰਪਿਕ ‘ਚ ਭਾਰਤ ਦੀ ਬ੍ਰੌਨਜ਼ ਮੈਡਲ ਜੇਤੂ ਟੀਮ ਦੇ ਮੈਂਬਰ।

Related Post