ਸ਼ਹੀਦ ਸੁਖਦੇਵ ਜੀ ਦਾ 118ਵਾਂ ਜਨਮ ਦਿਹਾੜਾ ਮਰੀਜ਼ ਮਿੱਤਰਾ ਵਲੋਂ ਪੰਛੀਆਂ ਲਈ ਮਿੱਟੀ ਦੇ ਕਸੋਰੇ ਵੰਡ ਕੇ ਮਨਾਇਆ ਗਿਆ!*
ਅਜ ਮਹਾਨ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਜੀ ਦਾ 118ਵਾਂ ਜਨਮ ਦਿਹਾੜਾ ਮਰੀਜ਼ ਮਿੱਤਰਾ ਵੈਲਫੇਅਰ ਆਰਗੇਨਾਈਜੇਸ਼ਨ ਪਟਿਆਲਾ ਵਲੋਂ ਆਪਣੇ ਮੁੱਖ ਦਫਤਰ ਸਨੌਰੀ ਅੱਡਾ ਪਟਿਆਲਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ! ਇਸ ਮੋਕੇ ਮਰੀਜ਼ ਮਿੱਤਰਾ ਦੇ ਸਮੂਹ ਮੈਂਬਰਾਂ ਵਲੋਂ ਸ਼ਹੀਦ ਸੁਖਦੇਵ ਜੀ ਦੇ ਤਸਵੀਰ ਤੇ ਫੁੱਲ ਭੇਂਟ ਕਿੱਤੇ ਗਏ ਅਤੇ ਰਾਹ ਚਲਦੇ ਲੋਕਾਂ ਨੂੰ ਮਿੱਟੀ ਦੇ ਕਸੋਰੇ ਵੰਡ ਗਏ ਤਾ ਕਿ ਉਹ ਆਪਣੇ ਘਰਾਂ ਦੀਆਂ ਛੱਤਾਂ ਤੇ ਪੰਛੀਆਂ ਲਈ ਪਾਣੀ ਭਰ ਕੇ ਰਖ ਸਕਨ!
ਇਸ ਮੋਕੇ ਗੁਰਮੁਖ ਸਿੰਘ ਗੁਰੂ ਪ੍ਰਧਾਨ ਮਰੀਜ਼ ਮਿੱਤਰਾ ਨੇ ਕਿਹਾ ਕਿ ਭਾਰਤ ਦੇਸ਼ ਨੂੰ ਆਜ਼ਾਦੀ ਕਿਸੇ ਸ਼ਖਸ ਦੇ ਚਰਖੇ ਚਲਾਉਣ ਨਾਲ ਜਾਂ ਬੱਕਰੀਆਂ ਚਾਰਨ ਨਾਲ ਨਹੀਂ ਮਿਲੀ ਸੀ ਆਜ਼ਾਦੀ ਮਿਲੀ ਸੀ ਸ਼ਹੀਦ ਸੁਖਦੇਵ, ਰਾਜਗੁਰੂ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਉਧਮ ਸਿੰਘ, ਚੰਦਰ ਸ਼ੇਖਰ ਆਜ਼ਾਦ ਵਰਗੇ ਮਹਾਨ ਸ਼ਹੀਦਾਂ ਵਲੋਂ ਆਪਣੀਆਂ ਕੁਰਬਾਨੀਆਂ ਦੇਣ ਕਾਰਨ! ਮਰੀਜ਼ ਮਿੱਤਰਾ ਇਹਨਾਂ ਮਹਾਨ ਸ਼ਹੀਦਾਂ ਨੂੰ ਆਪਣਾ ਆਦਰਸ਼ ਮਨ ਦੇ ਹੋਏ ਇਨਸਾਨਾਂ ਅਤੇ ਬੇਜੁਬਾਨਾ ਦੀ ਸੇਵਾਵਾਂ ਨਿਭਾਉਂਦੀ ਹੈ! ਸਮੇਂ ਸਮੇਂ ਤੇ ਮਰੀਜ਼ ਮਿੱਤਰਾ ਵਲੋਂ ਇਹਨਾਂ ਮਹਾਨ ਸ਼ਹੀਦਾਂ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜਿਆਂ ਤੇ ਜਾਗਰੂਕਤਾ ਪ੍ਰੋਗਰਾਮ, ਸ਼ਰਧਾਂਜਲੀ ਸਮਾਰੋਹ, ਖੂਨ ਦਾਨ ਕੈਂਪ, ਮੈਡੀਕਲ ਚੈਕ ਅਪ ਕੈਂਪ, ਰੈਲੀਆਂ ਜਲਸੇ, ਭਾਸ਼ਨ ਪ੍ਰਤੀਯੋਗਤਾ ਆਦਿ ਕਾਰਜ ਕਰਵਾਏ ਜਾਂਦੇ ਹਨ!
ਇਸ ਮੋਕੇ ਮਰੀਜ਼ ਮਿੱਤਰਾ ਖਜਾਨਚੀ ਵਿਕਰਮ ਸ਼ਰਮਾ,ਗੁਰਪ੍ਰੀਤ ਧਾਲੀਵਾਲ, ਲਕਸ਼ਮਣ ਸੋਲਕੀ, ਮੰਜੂ ਨੇਗੀ , ਚਾਰਵਿਕ, ਹਰਪਾਲ ਸਿੰਘ, ਰਾਜੂ, ਗੁਰਨਾਮ ਸਿੰਘ, ਸੋਨੂੰ ਰਾਣੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ!