CJI ਨੇ ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਰਿਟਰਨਿੰਗ ਅਫ਼ਸਰ ਵਲੋਂ ਕੀਤੀ ਗਈ ਮਤ-ਪੱਤਰਾਂ ਨਾਲ ਛੇੜਛਾੜ ਨੂੰ ‘ਜਮਹੂਰੀਅਤ ਦਾ ਮਜ਼ਾਕ ਬਣਾਉਣਾ’ ਦਿੱਤਾ ਕਰਾਰ

ਚੰਡੀਗੜ੍ਹ: ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਰਿਟਰਨਿੰਗ ਅਫ਼ਸਰ ਵਲੋਂ ਕੀਤੀ ਗਈ ਮਤ-ਪੱਤਰਾਂ ਨਾਲ ਛੇੜਛਾੜ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਸ ਨੂੰ ‘ਜਮਹੂਰੀਅਤ ਦਾ ਕਤਲ’ ਤੇ ‘ਜਮਹੂਰੀਅਤ ਦਾ ਮਜ਼ਾਕ ਬਣਾਉਣਾ’ ਕਰਾਰ ਦਿੱਤਾ ਹੈ। ਹੁਣ ਇਸ ਮਾਮਲੇ ਵਿਚ ਸੀਜੇਆਈ ਨੇ ਰਿਟਰਨਿੰਗ ਅਧਿਕਾਰੀ ਦੀ ਜੰਮ ਕੇ ਝਾੜਝੰਬ ਕਰਦਿਆਂ ਦੀ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਉਹ ਕਹਿ ਰਹੇ ਹਨ ਕਿ ‘‘ਜੋ ਕੁਝ ਹੋਇਆ, ਅਸੀਂ ਉਸ ਤੋਂ ਨਿਰਾਸ਼ ਹਾਂ…ਕੀ ਰਿਟਰਨਿੰਗ ਅਧਿਕਾਰੀ ਦਾ ਰਵੱਈਆ ਇਹੋ ਜਿਹਾ ਹੁੰਦਾ ਹੈ? ਇਸ ਵਿਅਕਤੀ ਖ਼ਿਲਾਫ਼ ਮੁਕੱਦਮਾ ਚੱਲਣਾ ਚਾਹੀਦਾ ਹੈ।

ਬਰਖ਼ਾਸਤ ਏਆਈਜੀ ਰਾਜ ਜੀਤ ਸਿੰਘ ਹੁੰਦਲ ਵਿਦੇਸ਼ ਫਰਾਰ! ਲੁੱਕਆਊਟ ਨੋਟਿਸ ਜਾਰੀ

ਉਹ ਕੈਮਰੇ ਵੱਲ ਦੇਖਦਾ ਹੈ ਤੇ ਮਤ-ਪੱਤਰ ਨਾਲ ਛੇੜਛਾੜ ਕਰਦਾ ਹੈ। ਮਤ-ਪੱਤਰ ਵਿਚ ਹੇਠਲੇ ਪਾਸੇ ਜਿੱਥੇ ਕਰਾਸ ਹੈ, ਉਸ ਨੂੰ ਉਹ ਟਰੇਅ ਵਿਚ ਰੱਖ ਲੈਂਦਾ ਹੈ। ਜਿਸ ਮਤ-ਪੱਤਰ ਵਿਚ ਉਪਰਲੇ ਪਾਸੇ ਕਰਾਸ ਹੈ; ਇਹ ਵਿਅਕਤੀ ਉਸ ਨਾਲ ਛੇੜਛਾੜ ਕਰਦਾ ਹੈ ਅਤੇ ਫਿਰ ਕੈਮਰੇ ਵੱਲ ਦੇਖਦਾ ਹੈ ਕਿ ਉਸ ਨੂੰ ਕੌਣ ਦੇਖ ਰਿਹਾ ਹੈ।’’ ਬੈਂਚ ਨੇ ਹੁਕਮਾਂ ਵਿਚ ਕਿਹਾ, ‘‘ਰਿਟਰਨਿੰਗ ਅਧਿਕਾਰੀ ਕੇਸ ਦੀ ਅਗਲੀ ਸੁਣਵਾਈ ਮੌਕੇ ਇਸ ਕੋਰਟ ਅੱਗੇ ਪੇਸ਼ ਹੋ ਕੇ (ਵੀਡੀਓ ਵਿੱਚ ਨਜ਼ਰ ਆਉਂਦੇ) ਆਪਣੇ ਵਤੀਰੇ ਬਾਰੇ ਸਪਸ਼ਟ ਕਰੇ।’’

 

View this post on Instagram

 

A post shared by Panjab Instants😎 (@pu_instants)

Related Post