ਅਕਾਲੀ ਦਲ ਦੇ ਪੀ. ਏ. ਸੀ. ਮੈਂਬਰ ਅਕਾਸ਼ ਬਾਕਸਰ ਘਰ-ਘਰ ਜਾ ਕੇ ਮੰਗ ਰਹੇ ਹਨ ਲੋਕਾਂ ਲਈ ਵੋਟਾਂ

ਅਕਾਲੀ ਦਲ ਦੇ ਪੀ. ਏ. ਸੀ. ਮੈਂਬਰ ਅਕਾਸ਼ ਬਾਕਸਰ ਘਰ-ਘਰ ਜਾ ਕੇ ਮੰਗ ਰਹੇ ਹਨ ਲੋਕਾਂ ਲਈ ਵੋਟਾਂ
-ਪਟਿਆਲਾ ਦੇ ਲੋਕ ਇਸ ਵਾਰ ਗੁੰਮਰਾਹ ਕਰਨ ਵਾਲਿਆਂ ਨੂੰ ਨਹੀਂ ਸਗੋਂ ਵਾਅਦਾ ਨਿਭਾਉਣ ਵਾਲੇ ਐਨ. ਕੇ. ਸ਼ਰਮਾ ਨੂੰ ਵੱਡੇ ਮਾਰਜਨ ਨਾਲ ਜਿਤਾਉਣ : ਆਕਾਸ਼ ਸ਼ਰਮਾ
ਪਟਿਆਲਾ, 13 ਮਈ ( )-ਸ਼ੋ੍ਰਮਣੀ ਅਕਾਲੀ ਦਲ ਦੇ ਪੀ. ਏ. ਸੀ. ਮੈਂਬਰ ਅਤੇ ਤੇਜ਼ ਤਰਾਰ ਆਗੂ ਆਕਾਸ਼ ਬਾਕਸਰ ਨੇ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਐਨ. ਕੇ. ਸ਼ਰਮਾ ਦੇ ਹੱਕ ’ਚ ਅੱਧੀ ਦਰਜਨ ਦੇ ਕਰੀਬ ਨੁੱਕੜ ਮੀਟਿੰਗਾਂ ਕੀਤੀਆਂ। ਅਹਿਮ ਗੱਲ ਇਹ ਰਹੀ ਕਿ ਇਨ੍ਹਾਂ ਮੀਟਿੰਗਾਂ ਵਿਚ ਮਹਿਲਾਵਾਂ ਵੱਡੀ ਗਿਣਤੀ ਵਿਚ ਦੇਖਣ ਨੂੰ ਮਿਲੀਆਂ। ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਕਾਸ਼ ਬਾਕਸਰ ਨੇ ਕਿਹਾ ਕਿ ਪਟਿਆਲਾ ਦੇ ਲੋਕ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਰਗੀਆਂ ਗੁੰਮਰਾਹ ਕਰਨ ਵਾਲੀਆਂ ਪਾਰਟੀਆਂ ਦੀ ਬਜਾਏ ਆਪਣੇ ਵਾਅਦੇ ’ਤੇ ਖਰਾ ਉਤਰਨ ਵਾਲੇ ਐਨ. ਕੇ. ਸ਼ਰਮਾ ਨੂੰ ਵੱਡੇ ਮਾਰਜਨ ਨਾਲ ਜਿਤਾਉਣਗੇ। ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਉਮੀਦਵਾਰ ਤੇ ਪਾਰਟੀ ਦਾ ਰਿਕਾਰਡ ਦੇਖ ਰਹੇ ਹਨ, ਜਿਸ ’ਚ ਝੂਠ ਬੋਲ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਪੰਜ ਸਾਲ ਪੰਜਾਬ ਦੀ ਲੁੱਟ-ਖਸੁੱਟ ਕਰਨ ਵਾਲੀ ਕਾਂਗਰਸ ਪਾਰਟੀ ਅਤੇ ਪੰਜਾਬ ਦੇ ਹੱਕਾਂ ’ਤੇ ਲਗਾਤਾਰ ਡਾਕਾ ਮਾਰਨ ਵਾਲੀ ਭਾਰਤੀ ਜਨਤਾ ਪਾਰਟੀ ਕਿਸੇ ਵੀ ਪਾਸੇ ਤੋਂ ਖਰੀ ਨਹੀਂ ਉਤਰਦੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਪੰਜਾਬੀਆਂ ਦੀ ਆਪਣੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੇ ਨਾਲ ਜੁੜ ਚੁਕੇ ਹਨ ਕਿਉਕਿ ਪਹਿਲਾਂ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਲਈ ਅਕਾਲੀ ਦਲ ਦੇ ਖਿਲਾਫ਼ ਕੂੜ ਪ੍ਰਚਾਰ ਦਾ ਸਹਾਰਾ ਲਿਆ ਸੀ ਅਤੇ ਅੱਜ ਲੋਕ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕੂੜ ਪ੍ਰਚਾਰ ਬਾਰੇ ਜਾਣੂ ਹੋ ਚੁੱਕੇ ਹਨ ਤੇ ਉਹ ਕਿਸੇ ਵੀ ਕੀਮਤ ’ਤੇ ਹੁਣ ਇਨ੍ਹਾਂ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣਗੇ। ਆਕਾਸ਼ ਸ਼ਰਮਾ ਬਾਕਸਰ ਨੇ ਕਿਹਾ ਕਿ ਅੱਜ ਪੰਜਾਬ ਨੂੰ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਜਿਹੜੀ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ’ਚ ਯੋਗਦਾਨ ਪਾ ਸਕੇ। ਪੰਜਾਬ ਦਾ ਆਰ. ਡੀ. ਐਫ. ਦੁਆਉਣ ’ਚ ਕੇਂਦਰ ਨਾਲ ਮੱਥਾ ਲਗਾ ਸਕੇ, ਸਾਜਿਸ਼ ਤਹਿਤ ਪੰਜਾਬ ਦਾ ਹੱਕ ਚੰਡੀਗੜ੍ਹ ’ਚੋਂ ਬਾਹਰ ਕਢਣ ਦਾ ਖੁੱਲ੍ਹ ਕੇ ਵਿਰੋਧ ਕਰ ਸਕੇ, ਪੰਜਾਬ ਨੂੰ ਬੀ. ਬੀ. ਐਮ. ਬੀ. ਦੀ ਸਥਾਈ ਮੈਂਬਰਸ਼ਿਪ ਮੁੜ ਤੋਂ ਦੁਆ ਸਕੇ।
ਕੈਪਸ਼ਨ : ਸ਼ੋ੍ਰਮਣੀ ਅਕਾਲੀ ਦਲ ਦੇ ਪੀ. ਏ. ਸੀ. ਮੈਂਬਰ ਆਕਾਸ਼ ਬਾਕਸਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

Related Post

Leave a Reply

Your email address will not be published. Required fields are marked *