ਐਨ ਕੇ ਸ਼ਰਮਾ ਦੀ ਧਰਮ ਪਤਨੀ ਬਬੀਤਾ ਸ਼ਰਮਾ ਨੇ ਪਟਿਆਲਾ ਦਿਹਾਤੀ ਦੇ ਇਲਾਕਿਆਂ ’ਚ ਕੀਤਾ ਘਰ-ਘਰ ਚੋਣ ਪ੍ਰਚਾਰ

ਐਨ ਕੇ ਸ਼ਰਮਾ ਦੀ ਧਰਮ ਪਤਨੀ ਬਬੀਤਾ ਸ਼ਰਮਾ ਨੇ ਪਟਿਆਲਾ ਦਿਹਾਤੀ ਦੇ ਇਲਾਕਿਆਂ ’ਚ ਕੀਤਾ ਘਰ-ਘਰ ਚੋਣ ਪ੍ਰਚਾਰ

ਪਟਿਆਲਾ, 12 ਮਈ: ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਧਰਮ ਬਬੀਤਾ ਸ਼ਰਮਾ ਨੇ ਅੱਜ ਹਲਕਾ ਪਟਿਆਲਾ ਦਿਹਾਤੀ ਵਿਚ ਅਕਾਲੀ ਦਲ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ਹੇਠ ਘਰ-ਘਰ ਜਾ ਕੇ ਚੋਣ ਪ੍ਰਚਾਰ ਮੁਹਿੰਮ ਆਰੰਭੀ।

ਉਹਨਾਂ ਦੇ ਨਾਲ ਵੱਡੀ ਗਿਣਤੀ ਵਿਚ ਔਰਤਾਂ ਵੀ ਸਨ ਜਿਹਨਾਂ ਨੇ ਘਰ-ਘਰ ਜਾ ਕੇ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਤੇ ਦੱਸਿਆ ਕਿ ਕਿਵੇਂ ਅਕਾਲੀ ਦਲ ਦੇ ਰਾਜ ਵਿਚ ਪੰਜਾਬ ਵਿਚ ਵਿਕਾਸ ਕਾਰਜ ਹੋਏ, ਹਵਾਈ ਅੱਡੇ, ਸੜਕਾਂ, ਹਸਪਤਾਲ ਤੇ ਹੋਰ ਸਹੂਲਤਾਂ ਬਣੀਆਂ ਜਦੋਂ ਕਿ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਆਪ ਦੇ ਰਾਜ ਵਿਚ ਪੰਜਾਬ ਦਾ ਬੇੜਾ ਗਰਕ ਹੋਇਆ।
ਬਬੀਤਾ ਸ਼ਰਮਾ ਨੇ ਕਿਹਾ ਕਿ ਉਹਨਾਂ ਦੇ ਪਤੀ ਤੇ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਇਕ ਜ਼ਮੀਨੀ ਪੱਧਰ ਤੋਂ ਉਠੇ ਵਿਅਕਤੀ ਹਨ ਜਿਹਨਾਂ ਨੇ ਪਿੰਡ ਦਾ ਸਰਪੰਚ ਬਣਨ ਤੋਂ ਲੈ ਕੇ ਇਥੇ ਤੱਕ ਦਾ ਸਫਰ ਤੈਅ ਕੀਤਾ ਹੈ ਜੋ ਸਿਰਫ ਅਕਾਲ ਪੁਰਖ ਦੇ ਆਸ਼ੀਰਵਾਦ ਤੇ ਲੋਕਾਂ ਦੇ ਪਿਆਰ ਤੇ ਸਮਰਥਨ ਸਦਕਾ ਹੀ ਸੰਭਵ ਹੋਇਆ ਹੈ। ਉਹਨਾਂ ਕਿਹਾ ਕਿ ਜਿਵੇਂ ਐਨ ਕੇ ਸ਼ਰਮਾ ਨੇ ਮੁਹਾਲੀ, ਜ਼ੀਰਕਪੁਰ, ਡੇਰਾਬੱਸੀ ਤੇ ਲਾਲੜੂ ਦਾ ਵਿਕਾਸ ਕੀਤਾ ਹੈ, ਇਸੇ ਤਰੀਕੇ ਪਟਿਆਲਾ ਦਾ ਐਮ ਪੀ ਬਣ ਕੇ ਉਹ ਸਮੁੱਚੇ ਲੋਕ ਸਭਾ ਹਲਕੇ ਦਾ ਵਿਕਾਸ ਕਰਨਗੇ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਨ ਕੇ ਸ਼ਰਮਾ ਦੇ ਹੱਕ ਵਿਚ ਵੋਟਾਂ ਪਾ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਤਾਂ ਜੋ ਪੰਜਾਬ ਦੇ ਲਟਕਦੇ ਮਸਲੇ ਵੀ ਹੱਲ ਕਰਵਾਏ ਜਾ ਸਕਣ।

Related Post

Leave a Reply

Your email address will not be published. Required fields are marked *