ਭਾਜਪਾ ਨੇ ਪਟਿਆਲਾ ‘ਚ ਲਖੀਮਪੁਰ ਖੀਰੀ ਨੂੰ ਦੁਹਰਾਇਆ,ਹੋਵੇ ਸਖ਼ਤ ਕਾਰਵਾਈ: ਡਾ: ਗਾਂਧੀ*

*4 ਮਈ 2024*

ਭਾਜਪਾ ਨੇ ਪਟਿਆਲਾ ‘ਚ ਲਖੀਮਪੁਰ ਖੀਰੀ ਨੂੰ ਦੁਹਰਾਇਆ,ਹੋਵੇ ਸਖ਼ਤ ਕਾਰਵਾਈ: ਡਾ: ਗਾਂਧੀ*

ਜ਼ਿਲ੍ਹਾ ਪਟਿਆਲਾ ਦੇ ਪਿੰਡ ਸੇਹਰੇ ਵਿਖੇ ਭਾਜਪਾ ਉਮੀਦਵਾਰ ਸ਼੍ਰੀਮਤੀ ਪ੍ਰਨੀਤ ਕੌਰ ਵੱਲੋਂ ਰੱਖੇ ਪ੍ਰੋਗਰਾਮ ‘ਚ BKU ਸਿੱਧੂਪੁਰ ਯੂਨੀਅਨ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰ ਦੇ ਦੱਸਣ ਅਨੁਸਾਰ ਇਸ ਦੌਰਾਨ ਕਿਸਾਨ ਸੁਰਿੰਦਰ ਪਾਲ ਸਿੰਘ ਸੋਹੀ,ਵਾਸੀ ਪਿੰਡ ਆਕੜੀ ਨੂੰ ਸ਼੍ਰੀਮਤੀ ਪ੍ਰਨੀਤ ਕੌਰ ਦੇ ਸਮਰਥਕ ਬੀਜੇਪੀ ਆਗੂ ਵੱਲੋਂ ਮਾਰੇ ਧੱਕੇ ਮਾਰੇ ਗਏ, ਜਿਸ ਕਾਰਨ ਕਿਸਾਨ ਸੜਕ ਤੇ ਡਿੱਗ ਪਿਆ ਅਤੇ ਉਸਦੀ ਮੌਤ ਹੋ ਗਈ।

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਸਿਵਲ ਹਸਪਤਾਲ ਵਿਖੇ ਪੁੱਜੇ ਜਿੱਥੇ ਮ੍ਰਿਤਕ ਕਿਸਾਨ ਦੀ ਦੇਹ ਮੌਜੂਦ ਸੀ। ਡਾ: ਗਾਂਧੀ ਨੇ ਪਰਿਵਾਰ ਨਾਲ਼ ਦੁੱਖ ਸਾਂਝਾ ਕਰਦਿਆਂ ਇਸ ਘਟਨਾ ‘ਤੇ ਬੇਹੱਦ ਹੈਰਾਨੀ ਅਤੇ ਦੁੱਖ ਪ੍ਰਗਟਾਇਆ ਕਿ ਸੱਤਾ ਦੇ ਹੰਕਾਰ ਵਿੱਚ ਆ ਕੇ ਕਿਵੇਂ ਭਾਜਪਾ ਦੀ ਬੁਰਛਾਗਰਦੀ ਸਿਖਰਾਂ ‘ਤੇ ਹੈ ਅਤੇ ਇਹ ਲਖੀਮਪੁਰ ਖੀਰੀ ਵਰਗੀ ਘਟਨਾ ਨੂੰ ਪਟਿਆਲਾ ‘ਚ ਦੁਹਰਾ ਰਹੇ ਹਨ। ਉਹਨਾਂ ਕਿਹਾ ਕਿ ਰੋਸ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਜਮਹੂਰੀ ਅਧਿਕਾਰ ਹੈ,ਇਸਦੇ ਜਵਾਬ ਵਿੱਚ ਕਿਸੇ ਕਿਸਾਨ ਨੂੰ ਜਾਨੋਂ ਹੀ ਮਾਰ ਦੇਣਾ ਬੇਹੱਦ ਨਿੰਦਣ ਯੋਗ ਰਵਈਆ ਹੈ ਜਿਸਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਭਾਜਪਾ, ਕਿਸਾਨਾਂ ਉੱਪਰ ਜ਼ਬਰ ਜ਼ੁਲਮ ਦੀ ਹਰ ਹੱਦ ਪਾਰ ਕਰ ਰਹੀ ਹੈ।

ਉਹਨਾਂ ਮੰਗ ਕੀਤੀ ਕਿ ਇਸ ਮੌਤ ਲਈ ਜਿੰਮੇਵਾਰ ਦੋਸ਼ੀਆਂ ਖਿਲਾਫ਼ IPC ਦੀਆਂ ਯੋਗ ਧਾਰਾਵਾਂ ਲਾ ਕੇ ਮੁਕੱਦਮਾਂ ਦਰਜ ਕਰਦਿਆਂ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਵੀ ਦਿੱਤਾ ਜਾਵੇ।

 

Related Post

Leave a Reply

Your email address will not be published. Required fields are marked *