ਡਾਕਟਰ ਗਾਂਧੀ ਵੱਲੋਂ ਸਮਾਣਾ ਅਤੇ ਪਾਤੜਾਂ ਵਿਖੇ ਚੋਣ ਦਫ਼ਤਰਾਂ ਦਾ ਉਦਘਾਟਨ

2 ਮਈ

ਡਾਕਟਰ ਗਾਂਧੀ ਵੱਲੋਂ ਸਮਾਣਾ ਅਤੇ ਪਾਤੜਾਂ ਵਿਖੇ ਚੋਣ ਦਫ਼ਤਰਾਂ ਦਾ ਉਦਘਾਟਨ *

ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਨ ਦੇ ਮਕਸਦ ਹਿੱਤ ਸਮਾਣਾ ਵਿਖੇ ਹਲਕਾ ਇੰਚਾਰਜ ਕਾਕਾ ਰਜਿੰਦਰ ਸਿੰਘ ਅਤੇ ਪਾਤੜਾਂ ਵਿਖੇ ਹਲਕਾ ਇੰਚਾਰਜ ਸ਼ੁਤਰਾਣਾ ਦਰਬਾਰਾ ਸਿੰਘ ਦੀ ਮੌਜੂਦਗੀ ਵਿੱਚ ਆਪਣੇ ਚੋਣ ਦਫ਼ਤਰਾਂ ਦਾ ਉਦਘਾਟਨ ਕੀਤਾ ਗਿਆ। ਦੋਵੇਂ ਜਗ੍ਹਾ ਡਾ: ਗਾਂਧੀ ਵੱਲੋਂ ਭਰਵੀਆਂ ਰੈਲੀਆਂ ਨੂੰ ਵੀ ਸੰਬੋਧਨ ਕੀਤਾ ਗਿਆ।

ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਲੀਡਰ ਦਾ ਫ਼ਰਜ਼ ਸਮਾਜ ਦੇ ਪਿੱਛੇ ਜਾਂ ਨਾਲ਼ ਚੱਲਣਾ ਨਹੀਂ ਸਗੋਂ ਅੱਗੇ ਚੱਲ ਕੇ ਅਗਵਾਈ ਕਰਨਾ ਹੁੰਦਾ ਹੈ। ਲੀਡ ਕਰਨ ਵਾਲਾ ਹੀ ਲੀਡਰ ਕਹਾਉਂਦਾ ਹੈ। ਇਸ ਲਈ ਸਮਾਜ ਵਿੱਚ ਜੇ ਕੁਝ ਵੀ ਗ਼ਲਤ ਵਾਪਰ ਰਿਹਾ ਹੈ ਤਾਂ ਉਸਨੂੰ ਠੀਕ ਕਰਨ ਵਿੱਚ ਲੀਡਰ ਨੂੰ ਯੋਗ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਮੈਂ ਆਪਣੇ 50 ਸਾਲ ਦੇ ਜਨਤਕ ਜੀਵਨ ‘ਚ ਆਪਣੇ ਕਿਰਦਾਰ ਨੂੰ ਕੋਈ ਦਾਗ਼ ਨਹੀਂ ਲੱਗਣ ਦਿੱਤਾ ਅਤੇ ਇਮਾਨਦਾਰੀ ਤੇ ਸਾਫ਼ ਸੁਥਰੇ ਢੰਗ ਨਾਲ਼ ਸਮਾਜ ਵਿੱਚ ਵਿਚਰਿਆ ਹਾਂ ਜਿਸ ਕਾਰਨ ਲੋਕਾਂ ਨੂੰ ਇਹ ਗੱਲ ਪਸੰਦ ਆ ਰਹੀ ਹੈ।

ਉਹਨਾਂ ਕਿਹਾ ਕਿ ਸਿਰਫ਼ ਕਾਂਗਰਸ ਹੀ ਅਜਿਹੀ ਇੱਕੋ ਇੱਕ ਪਾਰਟੀ ਹੈ ਜੋ ਦੇਸ਼ ਪੱਧਰ ‘ਤੇ ਮੋਦੀ ਸਰਕਾਰ ਵਿਰੁੱਧ ਸਭ ਤੋਂ ਤਿੱਖੇ ਰੂਪ ‘ਚ ਲੜਾਈ ਲੜ ਕੇ ਉਸਨੂੰ ਹਰਾ ਸਕਦੀ ਹੈ। ਇਸ ਲਈ ਅੱਜ ਲੋੜ ਹੈ ਕਿ ਕਾਂਗਰਸ ਦੇ ਹੱਥ ਮਜ਼ਬੂਤ ਕੀਤੇ ਜਾਣ।

ਉਹਨਾਂ ਨੇ ਵਰਕਰਾਂ ਅਤੇ ਹੋਰਨਾਂ ਸਭਨਾਂ ਵੋਟਰਾਂ ਨੂੰ ਹੁਣ ਤੋਂ ਚੋਣਾਂ ਤੱਕ ਆਪੋ-ਆਪਣੇ ਪਿੰਡਾਂ-ਸ਼ਹਿਰਾਂ-ਮੁਹੱਲਿਆਂ ਅੰਦਰ ਚੋਣ ਪ੍ਰਚਾਰ ਲਈ ਡੱਟ ਜਾਣ ਦਾ ਸੁਨੇਹਾ ਦਿੱਤਾ ਤਾਂਕਿ ਇਹ ਚੋਣ ਕਾਂਗਰਸ ਪਾਰਟੀ ਵੱਲੋਂ ਵੱਡੇ ਫ਼ਰਕ ਨਾਲ਼ ਜਿੱਤੀ ਜਾ ਸਕੇ।

ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ,ਸੀਨੀਅਰ ਆਗੂ ਅਨਿਲ ਮਹਿਤਾ,ਰਣਜੀਤ ਸਿੰਘ ਬਲਾਕ ਪ੍ਰਧਾਨ ਪਾਤੜਾਂ, ਹਰਦੀਪ ਸਿੰਘ ਬਲਾਕ ਪ੍ਰਧਾਨ ਘੱਗਾ, ਰਾਕੇਸ਼ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ ਪਾਤੜਾਂ,ਬਲਾਕ ਕਾਂਗਰਸ ਸਮਾਣਾ ਦੇ ਪ੍ਰਧਾਨ ਮਾਂਗਟ ਮਵੀ, ਬਲਾਕ ਕਾਂਗਰਸ ਪਾਸਿਆਣਾ ਦੇ ਪ੍ਰਧਾਨ ਨਾਇਬ ਸਿੰਘ ਭਾਨਰੀ, ਸੁਖਵਿੰਦਰ ਚੰਨਾ, ਅਸ਼ਵਨੀ ਗੁਪਤਾ ਪ੍ਰਧਾਨ ਨਗਰ ਨਿਗਮ, ਸੋਨੀ ਦਾਨੀਪੁਰ ਚੇਅਰਮੈਨ ਬਲਾਕ ਸੰਮਤੀ ਸਮਾਣਾ, ਤਰਸੇਮ ਝਾਂਡੀ ਚੇਅਰਮੈਨ ਬਲਾਕ ਸੰਮਤੀ,ਯਾਦਵਿੰਦਰ ਧਨੋਰੀ ਕਿਸਾਨ ਸੈੱਲ ਪੰਜਾਬ ਦੇ ਮੀਤ ਪ੍ਰਧਾਨ ਅਤੇ ਪ੍ਰਧਾਨ ਮਾਲਵਾ ਸਰਪੰਚ ਯੂਨੀਅਨ ਰਤਨਜੀਤ,ਕੋਆਰਡੀਨੇਟਰ ਹਲਕਾ ਸਮਾਣਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

 

Related Post

Leave a Reply

Your email address will not be published. Required fields are marked *