ਮਹਿਲਾ ਵੋਟਰ ਆਪ ਆਗੂਆਂ ਨੂੰ ਆਖਣ ਕਿ ਪਹਿਲਾਂ ਹਰ ਮਹਿਲਾ ਵੋਟਰ ਦਾ 24-24 ਹਜ਼ਾਰ ਰੁਪਏ ਬਕਾਇਆ ਦੇ ਕੇ ਫਿਰ ਵੋਟਾਂ ਮੰਗਣ: ਐਨ ਕੇ ਸ਼ਰਮਾ
ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਨੂੰ ਮਿਲੇ ਅਕਾਲੀ ਦਲ ਦੇ ਉਮੀਦਵਾਰ
ਪਟਿਆਲਾ, 2 ਮਈ: ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਅੱਜ ਮਹਿਲਾ ਵੋਟਰਾਂ ਨੂੰ ਅਪੀਲ ਕੀਤੀ ਕਿ ਜਦੋਂ ਆਮ ਆਦਮੀ ਪਾਰਟੀ (ਆਪ) ਆਗੂ ਉਹਨਾਂ ਦੀਆਂ ਵੋਟਾਂ ਮੰਗਣ ਆਉਣ ਤਾਂ ਉਹ ਉਹਨਾਂ ਨੂੰ ਆਖਣ ਕਿ ਪਹਿਲਾਂ ਹਰ ਮਹਿਲਾ ਦਾ 24-24 ਹਜ਼ਾਰ ਰੁਪਏ ਦਾ ਬਕਾਇਆ ਦੇ ਕੇ ਫਿਰ ਉਹਨਾਂ ਦੀਆਂ ਵੋਟਾਂ ਮੰਗਣ ਕਿਉਂਕਿ ਪਾਰਟੀ ਨੇ ਹਰ ਔਰਤ ਨੂੰ ਹਰ ਮਹੀਨੇ ਇਕ-ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ।
ਅੱਜ ਸਵੇਰੇ ਬਾਰਾਂਦਰੀ ਵਿਚ ਸਵੇਰ ਦੀ ਸੈਰ ਕਰਨ ਆਏ ਲੋਕਾਂ ਨਾਲ ਮੁਲਾਕਾਤ ਵੇਲੇ ਐਨ ਕੇ ਸ਼ਰਮਾ ਨੇ ਕਿਹਾ ਕਿ ਨੇ ਕਿਹਾ ਕਿ ਹਜ਼ਾਰਾਂ ਔਰਤਾਂ ਨੇ ਇਸ ਆਸ ਵਿਚ ਬੈਂਕ ਖ਼ਾਤੇ ਖੁਲ੍ਹਵਾ ਲਏ ਕਿ ਉਹਨਾਂ ਨੂੰ ਹਰ ਮਹੀਨੇ ਇਕ-ਇਕ ਹਜ਼ਾਰ ਰੁਪਿਆ ਮਿਲਿਆ ਕਰੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਸੱਤਾ ਵਿਚ ਆਏ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵਾਅਦਾ ਹੀ ਭੁਲਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਕਿ ਤੁਸੀਂ ’ਝਾੜੂ ਵਾਲੀ’ ਪਾਰਟੀ ਨੂੰ ਇਹ ਵਾਅਦਾ ਚੇਤੇ ਕਰਵਾਓ ਤੇ ਆਪਣੇ ਬਕਾਇਆ 24-24 ਹਜ਼ਾਰ ਰੁਪਏ ਉਹਨਾਂ ਤੋਂ ਮੰਗੋ ਜਦੋਂ ਉਹ ਤੁਹਾਡੀਆਂ ਵੋਟਾਂ ਲੈਣ ਆਉਣ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਪ ਨੇ ਸਿਰਫ ਮਹਿਲਾਵਾਂ ਨਾਲ ਹੀ ਧੋਖਾ ਨਹੀਂ ਕੀਤਾ ਬਲਕਿ ਕਿਸਾਨਾਂ ਨੂੰ ਗਿਰਦਾਵਰੀ ਤੋਂ ਪਹਿਲਾਂ ਹੀ 25-25 ਹਜ਼ਾਰ ਰੁਪੲ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਕੀਤਾ ਵਾਅਦਾ ਵੀ ਵਿਸਾਰ ਦਿੱਤਾ ਹੈ। ਹੁਣ ਤਾਂ ਗਿਰਦਾਵਰੀ ਤੋਂ ਬਾਅਦ ਵੀ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹਾਲਾਂਕਿ ਦੋ ਸਾਲਾਂ ਵਿਚ ਤਿੰਨ ਵਾਰ ਕਿਸਾਨਾਂ ਨੂੰ ਗੜ੍ਹੇਮਾਰੀ ਤੇ ਮੀਂਹ ਕਾਰਨ ਫਸਲਾਂ ਦੀ ਬਰਬਾਦੀ ਸਹਿਣੀ ਪਈ ਹੈ।
ਸਰਦਾਰਨੀ ਬਾਦਲ ਨੇ ਲੋਕਾਂ ਨੂੰ ਕਿਹਾ ਕਿ ਉਹ ਆਪ ਤੇ ਕਾਂਗਰਸ ਤੋਂ ਚੌਕਸ ਰਹਿਣ। ਦੋਵਾਂ ਪਾਰਟੀਆਂ ਨੇ ਕੌਮੀ ਪੱਧਰ ’ਤੇ ਗਠਜੋੜ ਕਰ ਲਿਆ ਹੈ ਅਤੇ ਪੰਜਾਬ ਵਿਚ ਤੁਹਾਨੂੰ ਵੱਖ-ਵੱਖ ਲੜਦੇ ਹੋਣ ਦੇ ਦਾਅਵੇ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣਾ ਚਾਹੁੰਦੀਆਂ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਨੂੰ ਵੋਟ ਪਾਉਣ ਦਾ ਮਤਲਬ ਕਾਂਗਰਸ ਨੂੰ ਵੋਟਾਂ ਪਾਉਣਾ ਅਤੇ ਕਾਂਗਰਸ ਨੂੰ ਵੋਟਾਂ ਪਾਉਣ ਦਾ ਮਤਲਬ ਆਪ ਨੂੰ ਵੋਟਾਂ ਪਾਉਣਾ ਹੈ। ਉਹਨਾਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਚਾਰ ਹਫਤਿਆਂ ਵਿਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਤੇ ਫਿਰ ਆਪ ਨੇ 10 ਦਿਨਾਂ ਵਿਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਜਦੋਂ ਆਪ ਦੇ ਦੌਰ ਵਿਚ ਨਸ਼ੇ ਦਾ ਕਾਰੋਬਾਰ ਅਨੇਕਾਂ ਗੁਣਾ ਵੱਧ ਗਿਆ ਕਿਉਂਕਿ ਆਪ ਦੇ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਅਤੇ ਉਹਨਾਂ ਤੋਂ ਮਹੀਨੇ ਲੈ ਰਹੇ ਹਨ।
ਸਰਦਾਰਨੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੂਠੇ ਪ੍ਰਾਪੇਗੰਡੇ ਵਿਚ ਨਾ ਵਹਿ ਜਾਣ। ਉਹਨਾਂ ਨੇ ਅਪੀਲ ਕੀਤੀ ਕਿ ਉਹ ਕਾਂਗਰਸ ਅਤੇ ਆਪ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਤੁਲਨਾ ਪਿਛਲੀ ਅਕਾਲੀ ਦਲ ਦੀ ਸਰਕਾਰ ਨਾਲ ਕਰਨ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਬੁਨਿਆਦੀ ਢਾਂਚੇ ਜਾਂ ਵਿਕਾਸ ਦਾ ਇਕ ਵੀ ਪ੍ਰਾਜੈਕਟ ਨਹੀਂ ਲਿਆਂਦਾ ਜਦੋਂ ਕਿ ਅਕਾਲੀ ਦਲ ਮਾਣ ਨਾਲ ਕਹਿ ਸਕਦਾ ਹੈ ਕਿ ਇਸਨੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਅਤੇ ਬੁਢਾਪਾ ਪੈਨਸ਼ਨ, ਆਟਾ ਦਾਲ ਤੇ ਸ਼ਗਨ ਸਕੀਮ ਵਰਗੀਆਂ ਸਕੀਮਾਂ ਨਾਲ ਨਿਵੇਕਲੇ ਸਮਾਜ ਭਲਾਈ ਲਾਭ ਦਿੱਤੇ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋ ਸਕੀਮਾਂ ਸ਼ੁਰੂ ਕੀਤੀਆਂ ਸਨ ਉਹਨਾਂ ਵਿਚ ਜਾਂ ਤਾਂ ਕਟੌਤੀ ਕਰ ਦਿੱਤੀ ਗਈ ਤੇ ਜਾਂ ਉਹ ਬੰਦ ਹੀ ਕਰ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ 30 ਕਿਲੋ ਕਣਕ ਮਿਲਦੀ ਸੀ ਜੋ ਕਾਂਗਰਸ ਵੇਲੇ ਘਟਾ ਕੇ 15 ਕਿਲੋ ਕਰ ਦਿੱਤੀ ਗਈ ਅਤੇ ਹੁਣ ਆਪ ਸਰਕਾਰ ਸਿਰਫ ਪੰਜ ਕਿਲੋ ਆਟਾ ਦੇ ਰਹੀ ਹੈ।
ਉਹਨਾਂ ਨੇ ਇਹ ਵੀ ਦੱਸਿਆ ਕਿ ਕੈਂਸਰ ਦੇ ਇਲਾਜ ਲਈ ਵਿੱਤੀ ਸਹਾਇਤਾ, ਲੜਕੀਆਂ ਲਈ ਮੁਫਤ ਸਾਈਕਲ ਵਰਗੀਆਂ ਅਨੇਕਾਂ ਸਕੀਮਾਂ ਤਾਂ ਆਪ ਸਰਕਾਰ ਵੱਲੋਂ ਬੰਦ ਹੀ ਕਰ ਦਿੱਤੀਆਂ ਗਈਆਂ ਹਨ।
ਇਸ ਮੌਕੇ ਲੋਕਾਂ ਨੇ ਐਨ ਕੇ ਸ਼ਰਮਾ ਦੀ ਅਪੀਲ ਨੂੰ ਭਰਵਾਂ ਹੁੰਗਾਰਾ ਦਿੱਤਾ ਤੇ ਲੋਕਾਂ ਨੇ ਉਹਨਾਂ ਨੂੰ ਅਕਾਲੀ ਦਲ ਦੇ ਹੱਕ ਵਿਚ ਭੁਗਤਣ ਦਾ ਭਰੋਸਾ ਦੁਆਇਆ।
ਇਸ ਮੌਕੇ ਉਹਨਾਂ ਦੇ ਨਾਲ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਪਟਿਆਲਾ ਸ਼ਹਿਰੀ ਇੰਚਾਰਜ ਅਮਰਿੰਦਰ ਸਿੰਘ ਬਜਾਜ, ਸਾਬਕਾ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਅਮਰਜੀਤ ਸਿੰਘ ਬਠਲਾ ਸਾਬਕਾ ਐਮ ਸੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਮਹਿਲਾ ਵੋਟਰ ਆਪ ਆਗੂਆਂ ਨੂੰ ਆਖਣ ਕਿ ਪਹਿਲਾਂ ਹਰ ਮਹਿਲਾ ਵੋਟਰ ਦਾ 24-24 ਹਜ਼ਾਰ ਰੁਪਏ ਬਕਾਇਆ ਦੇ ਕੇ ਫਿਰ ਵੋਟਾਂ ਮੰਗਣ: ਐਨ ਕੇ ਸ਼ਰਮਾ
