ਲੋਕਾਂ ਦੇ ਪਿਆਰ ਸਦਕੇ 10 ਸਾਲ ਵਿੱਚ ਨੈਸ਼ਨਲ ਪਾਰਟੀ ਬਣੀ ਆਮ ਆਦਮੀ ਪਾਰਟੀ- ਡਾ ਬਲਬੀਰ
![]()
![]()
![]()
![]()
-ਜੇਕਰ ਮੋਦੀ ਸਰਕਾਰ ਪੰਜਾਬ ਦਾ ਬਣਦਾ ਪੈਸਾ ਦੇਵੇ ਤਾ ਵਿਕਾਸ ਹੋਵੇਗਾ ਦੁੱਗਣਾਪਟਿਆਲਾ 27 ਅਪ੍ਰੈਲ ( ) ਆਮ ਆਦਮੀ ਪਾਰਟੀ ਆਮ ਲੋਕਾਂ ਦੀ ਹੈ, ਅਤੇ ਆਮ ਘਰਾਂ ਦੇ ਪਰਿਵਾਰਾਂ ਵਿੱਚਲੇ ਮੁੰਡੇ ਕੁੜੀਆਂ ਹੀ 70 ਸਾਲਾਂ ਤੋਂ ਕਾਬਜ ਸਰਕਾਰਾਂ ਦੇ ਦਿੱਗਜ ਮੰਤਰੀਆਂ ਨੂੰ ਹਰਾ ਕੇ ਵਿਧਾਇਕ ਬਣੇ ਹਨ। ਮਾਨ ਸਰਕਾਰ ਨੇ ਬੀਜੇਪੀ, ਕਾਂਗਰਸ ਜਾਂ ਅਕਾਲੀਆਂ ਦੀ ਤਰ੍ਹਾਂ ਪਰਿਵਾਰਵਾਦ ਦੀ ਰਾਜਨੀਤੀ ਨਹੀ ਕੀਤੀ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਅਤੇ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਡਾ ਬਲਬੀਰ ਸਿੰਘ ਨੇ ਹਲਕਾ ਘਨੌਰ ਅਤੇ ਰਾਜਪੁਰਾ ਦੇ ਵੱਖ ਵੱਖ ਪਿੰਡਾਂ ਦੇ ਦੌਰਿਆਂ ਦੌਰਾਨ ਕੀਤਾ। ਇਸ ਮੌਕੇ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਅਤੇ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਰਾਜਪੁਰਾ ਦੇ ਬਨੂੜ, ਖੇੜਾ ਗੱਜੂ, ਬਸੰਤਪੁਰਾ, ਰਾਦਪੁਰਾ ਆਦਿ ਪਿੰਡਾਂ ਦੀ ਫੇਰੀ ਦੌਰਾਨ ਸਿਹਤ ਮੰਤਰੀ ਡਾ ਬਲਬੀਰ ਨੇ ਆਮ ਆਦਮੀ ਪਾਰਟੀ ਵੱਲੋਂ ਹੋ ਚੱੁਕੇ ਅਤੇ ਰਹਿੰਦੇ ਵਿਕਾਸ ਦੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਲੋਕਾਂ ਦੀ ਲੋਕਪ੍ਰਿਅਤਾ ਅਤੇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨੇਕ ਸੋਚ ਸਦਕਾ ਆਮ ਆਦਮੀ ਪਾਰਟੀ 10 ਸਾਲ ਵਿੱਚ ਹੀ ਨੈਸ਼ਨਲ ਪਾਰਟੀ ਬਣ ਗਈ। ਹੁਣ ਲੋਕਾਂ ਨੂੰ ਜੇਕਰ ਲੋਕਤੰਤਰ ਦਾ ਘਾਣ ਕਰਨ ਵਾਲੀ ਮੋਦੀ ਸਰਕਾਰ ਤੋਂ ਪਿੱਛਾ ਛਡਾਉਣਾ ਹੈ ਤਾਂ ਝਾੜੂ ਦਾ ਬਟਨ ਦਬਾਉਣਾ ਹੋਵੇਗਾ। ਜਿਸ ਨਾਲ ਦੇਸ਼ ਵਿੱਚ ਇੱਕ ਵੱਡਾ ਬਦਲਾਅ ਆਵੇਗਾ।
ਘਨੌਰ ਦੇ ਪਿੰਡ ਮੰਡੋਲੀ, ਚਪੜ ਅਤੇ ਸੀਲ ਆਦਿ ਪਿੰਡਾਂ ਦੇ ਲੋਕਾਂ ਨਾਲ ਵਿਕਾਸ ਦੇ ਮੁੱਦਿਆਂ ਤੇ ਆਪ ਸਰਕਾਰ ਦੀ ਤਾਰੀਫ ਸੁਣਦਿਆਂ ਡਾ ਬਲਬੀਰ ਨੇ ਕਿਹਾ ਆਪ ਸਰਕਾਰ ਮੁੱਦਿਆਂ ਤੇ ਕੰਮ ਕਰਦੀ ਹੈ। ਮਾਨ ਸਰਕਾਰ ਵੱਲੋਂ ਮੁਫਤ ਬਿਜਲੀ, ਘਰ ਘਰ ਰਾਸ਼ਨ, ਟੇਲਾ ਤੱਕ ਨਹਿਰੀ ਪਾਣੀ, ਬਿਨਾਂ ਸਿਫਾਰਸ਼ ਸਰਕਾਰੀ ਨੌਕਰੀ, ਖਿਡਾਰੀਆਂ ਨੂੰ ਕੈਸ਼ ਇਨਾਮ, ਮੁੱਹਲਾਂ ਕਲੀਨਿਕ ਅਤੇ ਹੋਰ ਲੋਕ ਪੱਖੀ ਸਹੂਲਤਾਂ ਲੋਕਾਂ ਦੀ ਜੁਬਾਨੇ ਚੜ ਕੇ ਤਾਰੀਫ ਦਾ ਪਾਤਰ ਬਣਦੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈ ਮਿੱਤਲ, ਦੀਪਕ ਸੂਦ ਸੂਬਾ ਸਕੱਤਰ ਆਪ, ਜਰਨੈਲ ਮਨੂ, ਦਵਿੰਦਰ ਬੈਦਵਾਨ ਪ੍ਰਧਾਨ ਨਿਊਂ ਗ੍ਰੇਨ ਮਾਰਕਿਟ ਵੇਲਫੇਅਰ ਸੋਸਾਇਟੀ ਰਾਜਪੁਰਾ,
ਐਨ ਜੀ ਐਮ ਰਾਜਪੁਰਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ, ਮਨੀਸ਼ ਜਿੰਦਲ,ਰਵੀ ਆਹੁੰਜਾ, ਸੰਜੀਵ ਗੋਇਲ, ਹਨੀ ਗਰੋਵਰ, ਰਿਤੇਸ਼ ਬਾਸਲ,ਰਾਜੇਸ ਬੋਵਾ, ਚਰਨਕਮਲ ਧਿਮਾਨ, ਅਨਾਜ ਮੰਡੀ ਖੇੜਾ ਗੱਜੂ ਵਿਖੇ ਸਾਮ ਸੁੰਦਰ ਵਧਵਾ, ਰੋਹਿਤ ਰਿੰਕੀ ਸਰਪੰਚ,ਬਾਬਾ ਨਛੱਤਰ ਸਿੰਘ, ਸੱਜਣ ਸਿੰਘ ਨੱਤੀਆ, ਲਵਲੀ ਅਬਰਾਵਾ,ਵਿਜੇ ਕੁਮਾਰ ਗਾਧੀ, ਸੁਨੀਲ ਕੁਮਾਰ ਬਜਾਜ, ਸਿਟੂ ਚਾਵਲਾ, ਸਤਿ ਪ੍ਰਕਾਸ਼, ਸੰਜੀਵ ਕੁਮਾਰ,ਅਨਾਜ ਮੰਡੀ ਬਨੂੰੜ ਪ੍ਰਧਾਨ ਪੁਨੀਤ ਜੈਨ, ਸੁਰਿੰਦਰ ਜੈਨ,ਬਾਬਾ ਗੁਰਵਿੰਦਰ ਸਿੰਘ, ਐਡਵੋਕੇਟ ਬਿਕਰਮਜੀਤ ਪਾਸੀ, ਲਾਲਾ ਖਲੋਰ, ਕਿਰਨਦੀਪ ਪਾਸੀ, ਬਸੰਤ ਪੁਰਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਬਲਸੂਆ, ਰਾਕੇਸ਼ ਕੁਮਾਰ,ਦੇਸ ਰਾਜ, ਨਛੱਤਰ ਸਿੰਘ, ਸੁਨੀਲ ਕੁਮਾਰ, ਬਲਾਕ ਪ੍ਰਧਾਨ ਜਗਦੀਪ ਸਿੰਘ ਅਲੂਣਾ, ਧਰਮਿੰਦਰ ਸਿੰਘ ਬਸੰਤਪੁਰਾ, ਮੇਜਰ ਸਿੰਘ ਚਲਾਨੀਆ ਹੋਰ ਵੀ ਪਾਰਟੀ ਅਹੁਦੇਦਾਰ ਅਤੇ ਵਲੰਟੀਅਰ ਸਮੇਤ ਆੜਤੀ ਤੇ ਕਿਸਾਨ ਭਾਈਚਾਰਾ ਵੱਡੀ ਗਿਣਤੀ ਵਿਚ ਮੌਜੂਦ ਸੀ।
ਲੋਕਾਂ ਦੇ ਪਿਆਰ ਸਦਕੇ 10 ਸਾਲ ਵਿੱਚ ਨੈਸ਼ਨਲ ਪਾਰਟੀ ਬਣੀ ਆਮ ਆਦਮੀ ਪਾਰਟੀ- ਡਾ ਬਲਬੀਰ
