6000 ਰੁਪਏ ਭੁਗਤਾਨ ਨਾ ਦੇਣ ਕਰਕੇ ਹਸਪਤਾਲ ਮਾਲਕ ਨੇ ਨਵ ਜਨਮੇ ਬੱਚੇ ਨੂੰ ਬੇਚਿਆ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਤੋਂ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪਤੀ-ਪਤਨੀ ਵੱਲੋਂ ਹਸਪਤਾਲ ਦੇ ਬਿੱਲ ਦਾ 6000 ਰੁਪਏ ਦਾ ਭੁਗਤਾਨ ਨਾ ਦੇਣ ਕਰਕੇ ਉਨ੍ਹਾਂ ਦਾ ਬੱਚਾ ਵੇਚ ਦਿੱਤਾ ਗਿਆ। ਇਹ ਘਟਨਾਂ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਦੀ ਦੱਸੀ ਜਾ ਰਹੀ ਹੈ। ਇਹ ਸਾਰਾ ਕਾਰਾ ਹਸਪਤਾਲ ਦੇ ਮਾਲਕ ਵੱਲੋਂ ਕੀਤਾ ਗਿਆ ਹੈ। ਉਸਨੇ ਮਹਿਜ ਢਾਈ ਲੱਖ ਵਿਚ ਬੱਚੇ ਨੂੰ ਗਵਾਲੀੲਰ ਦੇ ਇਕ ਸੁਨੀਆਰੇ ਨੂੰ ਦੇ ਦਿੱਤਾ। ਦੱਸਣਯੋਗ ਹੈ ਕਿ ਪੀੜਤ ਪਤਨੀ ਨੇ 18 ਅਪ੍ਰੈਲ ਵਾਲੇ ਦਿਨ ਬੱਚੇ ਨੂੰ ਜਨਮ ਦਿੱਤਾ ਸੀ। ਪਰ ਬੱਚੇ ਦੀ ਅਚਾਨਕ ਸਿਹਤ ਵਿਗੜਣ ਕਰਕੇ ਉਸ ਨੂੰ ਨਿਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਖਰਚਾ 16 ਹਜ਼ਾਰ ਪਹੁੰਚ ਗਿਆ। ਪੀੜਤ ਪਰਿਵਾਰ ਨੇ ਜਦੋ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਕਰਵਾਈ ਤਾਂ ਬਿੱਲ ਦੇਖ ਉਨ੍ਹਾਂ ਦੇ ਹੋਸ਼ ਉੜ ਗਏ। ਪਰਿਵਾਰ ਨੇ ਪਹਿਲਾ ਹਸਪਤਾਲ ਵਿਚ 2000 ਰੁਪਏ ਜਮ੍ਹਾਂ ਕਰਵਾਏ ਸੀ ‘ਤੇ ਉਨ੍ਹਾਂ ਕੋਲ ਕੁਲ ਰੱਕਮ 10000 ਸੀ।

ਚੋਣ ਕਮੀਸ਼ਨ ਨੇ PM ਮੋਦੀ ‘ਤੇ ਰਾਹੁਲ ਗਾਂਧੀ ਦੁਆਰਾ ਕਥਿਤ MCC ਉਲੰਘਣਾਵਾਂ ਦਾ ਲਿਆ ਨੋਟਿਸ

ਪੀੜਤ ਪਤੀ ਨੇ ਹਸਪਤਾਲ ਵਾਲਿਆ ਨੂੰ ਬਹੁਤ ਬੇਨਤੀ ਕੀਤੀ ਕੀ ਉਹ ਬਾਕਿ ਦੇ 6000 ਰੁਪਏ ਕੁਝ ਦਿਨਾਂ ਵਿਚ ਜਮ੍ਹਾਂ ਕਰਵਾ ਦੇਵੇਗਾਂ। ਪਰ ਹਸਪਤਾਲ ਮਾਲਕ ਨੇ ਉਸ ਦੀ ਇਕ ਨਾ ਸੁਣੀ ‘ਤੇ ਬੱਚੇ ਨੂੰ ਢਾਈ ਲੱਖ ਵਿਚ ਗਵਾਲੀੲਰ ਦੇ ਇਕ ਸੁਨੀਆਰੇ ਨੂੰ ਦੇ ਦਿੱਤਾ ‘ਤੇ ਪਤੀ-ਪਤਨੀ ਨੂੰ ਇਕ ਥੈਲੀ ਵਿਚ 50000 ਰੁਪਏ ਦਿੰਦੇ ਹੋਏ ਕਿਹਾ ਕਿ ਹਿਸਾਬ ਪੂਰਾ ਹੋ ਗਿਆ। ਪਰ ਪਤੀ-ਪਤਨੀ ਨੂੰ ਇਹ ਗੱਲ ਰਾਸ ਨਹੀਂ ਆਈ ‘ਤੇ ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੇ ਦਿੱਤੀ ਗਈ ‘ਤੇ ਪੁਲਿਸ ਨੇ ਮੌਕੇ ਤੇ ਐਕਸ਼ਨ ਲੈਂਦੇ ਹੋਏ ਗਵਾਲੀੲਰ ਦੇ ਸੁਨੀਆਰੇ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਪੁਲਿਸ ਵੱਲੋਂ ਹਸਪਤਾਲ ਮਾਲਕ ਖਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Related Post