ਮਸ਼ਹੂਰ ਯੂਟਿਊਬਰ ਮਨੀਸ਼ ਕਸ਼ਯਪ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ: ਲੋਕ ਸਭਾ ਚੋਣਾ ਤੋਂ ਪਹਿਲਾ ਮਸ਼ਹੂਰ ਚਹਿਰੀਆਂ ਵੱਲੋਂ ਬੀਜੇਪੀ ‘ਚ ਸ਼ਾਮਲ ਹੋਣ ਦਾ ਦੌਰ ਜਾਰੀ ਹੈ। ਹੁਣ ਬਿਹਾਰ ਦੇ ਮਸ਼ਹੂਰ ਯੂਟਿਊਬਰ ਮਨੀਸ਼ ਕਸ਼ਯਪ ਨੇ ਭਾਜਪਾ ਦਾ ਪਲ਼੍ਹਾਂ ਫੜ੍ਹ ਲਿਆ ਹੈ। ਕਸ਼ਯਪ ਨੇ ਭਾਜਪਾ ਦੇ ਦਿੱਲੀ ਹੈਡਕੁਆਟਰ ਵਿਖੇ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਭੋਜਪੁਰੀ ਅਦਾਕਾਰ ਮਨੋਜ ਤਿਵਾਰੀ ਅਤੇ ਆਪਣੇ ਮਾਂ-ਬਾਪ ਦੀ ਮੌਜੂਦਗੀ ਵਿਚ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਮਨੀਸ਼ ਕਸ਼ਯਾਰ ਨੇ ਪਹਿਲਾਂ ਪੱਛਮੀ ਚੰਪਾਰਨ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਹਾਲਾਂਕਿ ਹੁਣ ਉਨ੍ਹਾਂ ਵੱਲੋਂ ਹੁਣ ਚੋਣ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ।

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਯੂਟਿਊਬਰ ਮਨੀਸ਼ ਕਸ਼ਯਪ ਦਾ ਕਹਿਣਾ ਹੈ ਕਿ, “…ਉਹ ਕੱਲ੍ਹ ਮਨੋਜ ਤਿਵਾਰੀ ਦੇ ਨਾਲ ਬਿਹਾਰ ਤੋਂ ਆਏ ਸੀ।’ਤੇ ਉਹ ਤਿਵਾਰੀ ਦੇ ਬਦੌਲਤ ਹੀ ਜੇਲ੍ਹ ਤੋਂ ਰਿਹਾਅ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਦੇ ਬੁਰੇ ਦਿਨ ਖ਼ਤਮ ਹੋ ਗਏ ਹਨ। ਹੁਣ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਲਾਲੂ ਪਰਿਵਾਰ ਨੇ ਕੋ ਬਿਹਾਰ ਨੂੰ ਲੁੱਟਿਆ ਹੈ ਉਸ ਖਿਲਾਫ਼ ਉਹ ਆਵਾਜ਼ ਚੁੱਕਣਗੇ। ਉਨ੍ਹਾਂ ਅੱਗੇ ਕਿਹਾ ਕਿ ਸਨਾਤਨ ਨੂੰ ਬਦਨਾਮ ਕਰਨ ਵਾਲਿਆਂ ਅਤੇ ਰਾਸ਼ਟਰਵਾਦ ਦੇ ਖਿਲਾਫ ਮੇਰੀ ਲੜਾਈ ਜਾਰੀ ਰਹੇਗੀ।

Related Post