ਕੇਂਦਰ ਵੱਲੋਂ ਪਿੰਡਾ ਦੀ ਪੰਚਾਈਤਾਂ ਨੂੰ ਭੇਜੇ ਸਲਾਨਾਂ ਸਰਕਾਰੀ ਕੈਲੰਡਰ ‘ਤੇ ਹੋਇਆ ਵਿਵਾਦ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਰ ਪਿੰਡ ਦੀ ਪੰਚਾਇਤਾਂ ਨੂੰ ਸਰਕਾਰੀ ਕਲੰਡਰ ਭੇਜੇ ਗਏ ਹਨ। ਪਰ ਹੁਣ ਇਨ੍ਹਾਂ ਕਲੈਂਡਰਾਂ ਨੂੰ ਲੈ ਕੇ ਵਿਵਾਦ ਹੁੰਦਾ ਦਿਖਾਈ ਦੇ ਰਿਹਾ। ਦਰਅਸਲ ਜੋ ਕਲੈਂਡਰ ਕੇਂਦਰੀ ਸਰਕਾਰ ਵੱਲੋਂ ਭੇਜੇ ਗਏ ਸੀ ਉਹਨਾਂ ਛਿਪਾਈ ਗੁਜਰਾਤੀ ਭਾਸ਼ਾ ਵਿਚ ਕੀਤੀ ਗਈ ਸੀ। ਅਕਾਲੀ ਦਲ ਦੇ ਆਗੂ ਬੰਟੀ ਰੋਮਾਨਾ ਨੇ ਗੁਜਰਾਤੀ ਭਾਸ਼ਾ ਵਿਚ ਭੇਜੇ ਗਏ ਇਸ ਕਲੰਡਰ ਨੂੰ ਲੈ ਕੇ ਕੇਂਦਰੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕੀ ਕੇਂਦਰ ਸਰਕਾਰ ਜਾਣ-ਬੁਝ ਕੇ ਪੰਜਾਬੀ ਭਾਸ਼ਾ ਦਾ ਘਾਣ ਕਰ ਰਹੀ ਹੈ।

Related Post