ਜਿਹੋ ਜਿਹਾ ਬੀਜੋਗੇ ਉਹੀ ਘਟਨਾ ਪਊਗਾ : ਸੁਖਪਾਲ ਸਿੰਘ ਖਹਿਰਾ

ਕਿਸੇ ਦੇ ਅੱਗੇ ਖੱਡਾ ਪੱਟੋਗੇ ਤਾਂ ਖੁਦ ਵੀ ਖੱਡੇ ਵਿੱਚ ਗਿਰੋਗੇ,

ਜਿਹੋ ਜਿਹਾ ਬੀਜੋਗੇ ਉਹੀ ਘਟਨਾ ਪਊਗਾ : ਸੁਖਪਾਲ ਸਿੰਘ ਖਹਿਰਾ

ਅੱਜ ਪਟਿਆਲਾ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ। ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵਾਲੇ ਮੋਦੀ ਸਰਕਾਰ ਨੂੰ ਇਹ ਕਹਿ ਕੇ ਆਲੋਚਦੇ ਹਨ, ਕਿ ਉਹਨਾਂ ਵੱਲੋਂ ਈਡੀ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ। ਪਰ ਪੰਜਾਬ ਦੇ ਵਿੱਚ ਪੁਲਿਸ ਅਤੇ ਵਿਜੀਲੈਂਸ ਦਾ ਡਰ ਦਿਖਾ ਕੇ ਉਹ ਵੀ ਬਿਲਕੁਲ ਇਨ ਬਿਨ ਕਰ ਰਹੇ ਹਨ । ਅੱਜ ਉਹਨਾਂ ਨੂੰ ਕੇਜਰੀਵਾਲ ਦੇ ਸਾਢੇ ਚਾਰ ਕਿਲੋ ਵਜ਼ਨ ਘਟਣ ਦੀ ਫਿਕਰ ਹੈ ਜਦੋਂ ਸਾਡੇ ਵਰਗੇ ਕਈ ਹੋਰ ਲੀਡਰਾਂ ਨੂੰ ਪੁਰਾਣੇ ਮਾਮਲਿਆਂ ਵਿੱਚ ਘੜੀਸ ਕੇ ਜੇਲਾਂ ਵਿੱਚ ਸੁੱਟਦੇ ਹਨ। ਉਸ ਵਕਤ ਕਿਉਂ ਚੇਤਾ ਭੁੱਲ ਜਾਂਦਾ ਹੈ। ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਕਿਹਾ ਕਿ ਬਦਲਾਅ ਦੇ ਨਾਂ ਤੇ ਜਿਹੜਾ ਪੰਜਾਬ ਦੇ ਲੋਕਾਂ ਤੋਂ ਵੋਟਾਂ ਲੈ ਕੇ ਇਹਨਾਂ ਨੇ ਧੋਖਾ ਕੀਤਾ ਹੈ ਉਸ ਦਾ ਬਦਲਾ ਲੋਕ ਸਭਾ ਦੀ ਇਹਨਾਂ ਚੋਣਾਂ ਦੇ ਵਿੱਚ ਲੈਣਗੇ। ਅਤੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਜੰਮੂ ਕਸ਼ਮੀਰ ਤੱਕ ਉਹਨਾਂ ਵਿਅਕਤੀਆਂ ਨੂੰ ਫੜਨ ਪਹੁੰਚ ਜਾਂਦੀ ਹੈ ਜਿਹੜੇ ਸੋਸ਼ਲ ਮੀਡੀਆ ਤੇ ਕਿਸੇ ਬਾਰੇ ਕੋਈ ਟਿੱਪਣੀ ਕਰ ਦੇਣ ਮੈਂ ਕਿਸੇ ਦੀ ਗਿਰਫਤਾਰੀ ਤੇ ਖੁਸ਼ ਨਹੀਂ ਪਰ ਇਹ ਗੱਲ ਆਮ ਆਦਮੀ ਪਾਰਟੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ । ਉਹਨਾਂ ਇਹ ਵੀ ਸਾਫ ਕੀਤਾ ਕਿ ਮੈਨੂੰ ਪਾਰਟੀ ਹਾਈ ਕਮਾਂਡ ਜਿੱਥੋਂ ਵੀ ਸੇਵਾ ਸੰਭਾਲੇਗੀ ਚਾਹੇ ਉਹ ਕੰਪੇਨ ਕਰਨ ਲਈ ਚੁਣਨ ਚਾਹੇ ਲੋਕ ਸਭਾ ਲੜਨ ਲਈ ਮੈਂ ਪਾਰਟੀ ਦਾ ਹੁਕਮ ਦੀ ਪਾਲਨਾ ਕਰਨ ਲਈ ਵਚਨਬੱਧ ਹਾਂ ਤੇ ਉਸ ਨੂੰ ਕਰਾਂਗਾ।

Related Post