ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਪੁਲਿਸ ਵੱਲੋਂ ਕੀਤਾ ਗਿਆ ਸਰਚ ਬਿਆਨ
ਆਪਰੇਸ਼ਨ ਕਾਸੂ ਦੇ ਚਲਦਿਆਂ ਪਟਿਆਲਾ ਰੇਲਵੇ ਸਟੇਸ਼ਨ ਅਤੇ ਨੇੜੇ ਤੇੜੇ ਦੀ ਪਾਰਕਿੰਗਾਂ ਦੀ ਕੀਤੀ ਚੈਕਿੰਗ।
ਪਟਿਆਲਾ 2 ਅਪ੍ਰੈਲ ਅਨੁਰਾਗ ਸ਼ਰਮਾ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਹਰਕਤ ਦੇ ਵਿੱਚ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਫਲੈਗ ਮਾਰਚ ਕਿਤੇ ਜਾ ਰਹੇ ਨੇ ਤੇ ਉੱਥੇ ਹੀ ਕਾਸੋ ਆਪਰੇਸ਼ਨ ਦੇ ਤਹਿਤ ਵੱਖ ਵੱਖ ਭੀੜ ਭਾੜ ਵਾਲੇ ਇਲਾਕੇ ਅਤੇ ਰੇਲਵੇ ਸਟੇਸ਼ਨ ਤੇ ਨਾਲ ਲੱਗਦੀਆਂ ਪਾਰਕਿੰਗਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਇਸੇ ਲੜੀ ਦੇ ਤਹਿਤ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਉੱਪਰ ਐਸਪੀ ਜਸਵੀਰ ਸਿੰਘ ਦੀ ਅਗਵਾਈ ਦੇ ਵਿੱਚ ਭਾਰੀ ਪੁਲਿਸ ਫੋਰਸ ਦੇ ਨਾਲ ਮੈਟਲ ਡਿਟੈਕਟਿਡ ਅਤੇ ਡੋਗ ਸਕੇਡ ਨਾਲ ਲੈ ਕੇ ਆਪਰੇਸ਼ਨ ਚਲਾਇਆ ਗਿਆ ਇਸ ਬਾਬਤ ਗੱਲਬਾਤ ਕਰਦੇ ਹੋਏ ਜਸਬੀਰ ਸਿੰਘ ਐਸਪੀ ਨੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਦੇ ਦਿਸ਼ਾ ਨਿਰਦੇਸ਼ ਤੇ ਇਹ ਆਪਰੇਸ਼ਨ ਵੱਖ-ਵੱਖ ਸ਼ਹਿਰਾਂ ਵਿੱਚ ਕੀਤੇ ਜਾ ਰਹੇ ਹਨ। ਇਹਨਾਂ ਵਿੱਚ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਅਤੇ ਇਸ ਦੇ ਨਾਲ ਲੱਗਦੀਆਂ ਪਾਰਕਿੰਗਾਂ ਅਤੇ ਨਾਲ ਲੱਗਦੇ ਭੀੜ ਭਾਲ ਵਾਲੇ ਕੁਝ ਇਲਾਕਿਆਂ ਦੇ ਉੱਤੇ ਚੈਕਿੰਗ ਕੀਤੀ ਜਾਏਗੀ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਸਮਾਨ ਲੱਗਦਾ ਹੈ ਤਾਂ ਉਸ ਨੂੰ ਚੈੱਕ ਕਰ ਕਰਨਾ ਅਤੇ ਵਿਅਕਤੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਇਸ ਕਾਸੋ ਆਪਰੇਸ਼ਨ ਦਾ ਮਤਬ ਹੈ । ਇੱਥੇ ਹੀ ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰਹਾਂ ਮੁਸ਼ਤਾਦ ਹੈ ਅਤੇ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਆਪਰੇਸ਼ਨ ਕਰ ਜਨਤਾ ਨੂੰ ਇਹ ਭਰੋਸਾ ਦਵਾਉਂਦਾ ਹੈ ਕਿ ਅਸੀਂ ਚਿੰਤਾ ਦੀ ਸੁਰੱਖਿਆ ਵਿੱਚ 24 ਘੰਟੇ ਤੈਨਾਤ ਹਾਂ ।