ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਰਵਨੀਤ ਸਿੰਘ ਬਿੱਟੂ ਭਾਜਪਾ ਚ ਹੋਏ ਸ਼ਾਮਿਲ
ਭਾਜਪਾ 13 ਸੀਟਾਂ ਤੇ ਉਤਾਰੇਗੀ ਆਪਣੇ ਉਮੀਦਵਾਰ ਐਲਾਨ ਤੋਂ ਤੁਰੰਤ ਬਾਅਦ ਹੋਏ ਸ਼ਾਮਿਲ
ਅੱਜ ਪੰਜਾਬ ਦੀ ਰਾਜਨੀਤੀ ਵਿੱਚ ਜਿੱਥੇ ਵੱਡੀ ਖ਼ਬਰ ਇਹ ਬਣੀ ਕਿ ਭਾਜਪਾ ਤੇ ਅਕਾਲੀ ਦਲ ਬਿਨਾਂ ਗਠਜੋੜ ਤੋਂ ਕੱਲੇ ਕੱਲੇ 13 ਸੀਟਾਂ ਉੱਤੇ ਆਪਣੇ ਆਪਣੇ ਉਮੀਦਵਾਰ ਉਤਾਰਨਗੇ । ਉਸਦੇ ਨਾਲ ਹੀ ਵੱਡੀ ਖ਼ਬਰ ਕਾਂਗਰਸ ਪਾਰਟੀ ਨੂੰ ਝਟਕਾ ਦਿੰਦੀ ਹੋਈ ਸਾਹਮਣੇ ਆਈ ਜਿਸ ਵਿੱਚ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਹ ਵੱਡਾ ਨਾਂ ਰਵਨੀਤ ਸਿੰਘ ਬਿੱਟੂ ਜੋ ਕਿ ਕਾਂਗਰਸ ਪਾਰਟੀ ਦੇ ਵੱਡੇ ਬੁਲਾਰੇ ਅਤੇ ਸ਼ਹੀਦ ਬੇਅੰਤ ਸਿੰਘ ਦੇ ਪੋਤੇ ਹਨ। ਜਿਨਾਂ ਦਾ ਪੰਜਾਬ ਅਤੇ ਕਾਂਗਰਸ ਵਿੱਚ ਇੱਕ ਵੱਡਾ ਕੱਦ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਪਟਿਆਲਾ ਪਰਨੀਤ ਕੌਰ ਕੁਝ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਹਨ, ਦੋ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਗਏ। ਇਸ ਤਰੀਕੇ ਦੀ ਰਾਜਨੀਤੀ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਭਾਜਪਾ ਇਸੇ ਕਰਕੇ ਭਾਰੀ ਵਿਸ਼ਵਾਸ ਵਿੱਚ ਨਜ਼ਰ ਆ ਰਹੀ ਹੈ ਕਿ ਉਹ ਜਿੱਤਣ ਵਾਲੇ ਜਾਂ ਜਿੱਤ ਚੁੱਕੇ ਮੈਂਬਰ ਪਾਰਲੀਮੈਂਟ ਤਿਆਰ ਹੋ ਰਹੇ ਹਨ। ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਪਿਛਲੇ 10 ਸਾਲਾਂ ਤੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨਾਲ ਬਹੁਤ ਅੱਛੇ ਤਾਲੁਕਾਤ ਹਨ ਪਰ ਮੈਂ ਪੰਜਾਬ ਵਿੱਚ ਬਣੇ ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਤਾ ਹੈ, ਅਤੇ ਪੰਜਾਬ ਦੇ ਮਜ਼ਦੂਰ ਦੀ ਪੰਜਾਬ ਦੇ ਕਿਸਾਨ ਦੀ ਪੰਜਾਬ ਦੀ ਜਨਤਾ ਦੀ ਲੜਾਈ ਹਮੇਸ਼ਾ ਲੜੀ ਹੈ ਅੱਗੇ ਵੀ ਇਸੇ ਤਰ੍ਹਾਂ ਲੜਦੇ ਰਹਾਂਗੇ ਕੇਂਦਰ ਸਰਕਾਰ ਅਤੇ ਪੰਜਾਬ ਦੇ ਵਿੱਚ ਇੱਕ ਬ੍ਰਿਜ ਦਾ ਕੰਮ ਕਰਨਾ ਬਹੁਤ ਜਰੂਰੀ ਹੈ ਅਤੇ ਉਹ ਕੰਮ ਅਸੀਂ ਕਰਾਂਗੇ ਅਗਲੀ ਆਉਣ ਵਾਲੀ ਸਰਕਾਰ ਵੀ ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੋਵੇਗੀ ਇਸ ਨੂੰ ਦੇਖਦੇ ਹੋਏ ਇਹ ਫੈਸਲਾ ਪੰਜਾਬ ਦੇ ਅਤੇ ਪੰਜਾਬੀਅਤ ਦੇ ਹਿੱਤ ਵਿੱਚ ਲਿੱਤਾ ਗਿਆ ਹੈ ।