ਭਾਜਪਾ ਪੰਜਾਬ ਵਿੱਚ ਇਕੱਲਿਆਂ ਚੋਣ ਲੜੇਗੀ, ਐਸ ਆਰ ਲੱਧੜ ਵੱਲੋਂ ਹਾਈ ਕਮਾਂਡ ਦਾ ਕੀਤਾ ਗਿਆ ਧੰਨਵਾਦ

ਭਾਜਪਾ ਪੰਜਾਬ ਵਿੱਚ ਇਕੱਲਿਆਂ ਚੋਣ ਲੜੇਗੀ, ਐਸ ਆਰ ਲੱਧੜ ਵੱਲੋਂ ਹਾਈ ਕਮਾਂਡ ਦਾ ਕੀਤਾ ਗਿਆ ਧੰਨਵਾਦ

ਚੰਡੀਗੜ੍ਹ, 26 ਮਾਰਚ  ਭਾਜਪਾ ਐਸਸੀ ਮੋਰਚਾ ਪੰਜਾਬ ਦੇ ਪੰਜਾਬ ਪ੍ਰਧਾਨ ਐਸ. ਆਰ. ਲੱਧੜ ਨੇ ਭਾਜਪਾ ਹਾਈ ਕਮਾਂਡ ਵਲੋਂ ਪੰਜਾਬ ਵਿੱਚ ਇਕੱਲਿਆਂ ਲੋਕਸਭਾ ਚੋਣਾਂ ਲੜਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣ ਲੜਨ ਦੀਆਂ ਲੰਬੇ ਸਮੇਂ ਤੋਂ ਅਟਕਲਾਂ ਲਾਈਆਂ ਜਾ ਰਹੀਆਂ ਸਨ, ਜਿਹਨਾਂ ‘ਤੇ ਅੱਜ ਪੂਰਣ ਵਿਰਾਮ ਲਾਉਂਦਿਆਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਹ ਘੋਸ਼ਣਾ ਕਰ ਦਿੱਤੀ ਹੈ। ਪੰਜਾਬ ਵਿੱਚ ਅਕਾਲੀਆਂ ਨਾਲ ਕੋਈ ਗੱਠਜੋੜ ਨਹੀਂ ਹੋ ਰਿਹਾ ਤੇ ਭਾਜਪਾ ਆਪਣੇ ਬਲਬੂਤੇ ਤੇ ਚੋਣਾਂ ਲੜੇਗੀ। ਇਸ ਫੈਸਲੇ ਨਾਲ ਭਾਜਪਾ ਵਰਕਰਾਂ ਵਿੱਚ ਤੇ ਪੰਜਾਬੀਆਂ ਵਿੱਚ ਖੁੱਸ਼ੀ ਦੀ ਲਹਿਰ ਦੌੜ ਗਈ ਹੈ।

ਐਸ ਆਰ ਲੱਧੜ ਨੇ ਕਿਹਾ ਕਿ ਪੰਜਾਬੀਆਂ ਨੇ ਕਾਂਗਰਸ, ਅਕਾਲੀ ਤੇ ਆਪ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਕੇ ਵੇਖ ਲਿਆ ਹੈ। ਕਿਸੇ ਵੀ ਸਿਆਸੀ ਪਾਰਟੀ ਨੇ ਪੰਜਾਬ ਦੇ ਭਲੇ ਲਈ ਕੰਮ ਨਹੀਂ ਕੀਤਾ। ਲੱਧੜ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨੀ ਤਹਿ ਹੈ ਤੇ ਪੰਜਾਬੀ ਭਾਜਪਾ ਨੂੰ ਵੋਟ ਪਾਉਣ ਅਤੇ ਦੇਸ਼ ਦੇ ਸ਼ਾਸਨ ਵਿੱਚ ਭਾਗੀਦਾਰ ਬਣਨ। ਹੁਣ ਪੰਜਾਬੀਆਂ ਤਹਿ ਕਰਨਾ ਹੈ ਕਿ ਉਹਨਾਂ ਮੋਦੀ ਜੀ ਦੇ ਹੱਥ ਮਜ਼ਬੂਤ ਕਰਕੇ ਪੰਜਾਬ ਦਾ ਵਿਕਾਸ ਕਰਨਾ ਹੈ ਜਾਂ ਆਪ ਤੇ ਕਾਂਗਰਸ ਦੇ ਨਾਪਾਕ ਇੰਡੀ ਅਲਾਇਸ ਨੂੰ ਵੋਟ ਪਾ ਕੇ ਪੰਜਾਬ ਵਿਰੋਧੀ ਤਾਕਤਾਂ ਨੂੰ ਮਜ਼ਬੂਤ ਕਰਨਾ ਹੈ। ਉਹਨਾਂ ਕਿਹਾ ਕਿ ਭਾਜਪਾ ਹਾਈਕਮਾਨ ਦਾ ਇਹ ਫੈਸਲਾ ਪੰਜਾਬ ਅਤੇ ਪੰਜਾਬੀਅਤ ਦੇ ਹੱਕ ਵਿੱਚ ਹੈ।

 

Related Post